Sat, 23 September 2017
Your Visitor Number :-   1088080
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਮਜਬੂਰੀ - ਬਿੰਦਰ ਜਾਨ-ਏ-ਸਾਹਿਤ

Posted on:- 05-12-2015

suhisaver

ਮਜਬੂਰੀ ਦਾ ਹਿਰਦਾ ਰੋਂਦਾ
ਅੱਖੀਆਂ ਵਿੱਚੋਂ ਦੁੱਖੜਾ ਚੋਂਦਾ

ਕੀ ਜਾਨਣ ਕਾਰਾਂ ਦੇ ਮਾਲਕ
ਸੜਕ ਕਿਨਾਰੇ ਕੌਣ ਹੈ ਸੌਂਦਾ

ਜਰਵਾਣੇ ਫਸਲਾਂ ’ਤੇ ਕਾਬਜ਼
ਭੁੱਖਾ ਸੌਂਦਾ ਰਿਜ਼ਕ ਜੋ ਬੋਂਦਾ

ਕਿਰਤੀ ਦੇ ਮੁਰਝਾਏ ਮੁੱਖੜੇ
ਨਾਲ ਪਸੀਨੇ ਸੂਰਜ ਧੋਂਦਾ

ਖੂਨ ਮਾਸ ਹੱਡਾ ਦਾ ਪੁਤਲਾ
ਜੱਗ ਤੋਂ ਭਾਰਾ ਬੋਝ ਹੈ ਢੋਂਦਾ

ਸੱਚ ਬੋਲਣਾ ਮੁਸ਼ਕਿਲ ਜਾਪੇ
ਸੱਚਾ ਦਾ ਰਾਹੀ ਜਾਂਦਾ ਖੋਂਦਾ

ਨਮ ਨਮ ਜੀ ਅੱਖਾਂ ਦੇ ਨਾਲ
ਮਨ ਦੇ ਮਣਕੇ 'ਜਾਨ' ਪਰੋਂਦਾ

      ਸੰਪਰਕ:  003 934 543 68549

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ