Thu, 21 September 2017
Your Visitor Number :-   1087295
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਉਡਾਰੀਆਂ - ਭੁਪਿੰਦਰ ਸਿੰਘ ਬੋਪਾਰਾਏ

Posted on:- 10-12-2015

suhisaver

ਹਿੱਲੀ ਦਿਲ ਵਾਲੀ ਤਾਰ ਜਿਉਣ ਜੋਗਿਆ
ਤੇਰਾ ਵੇਖ  ਕੇ  ਵਿਹਾਰ  ਜਿਉਣ  ਜੋਗਿਆ
ਹੁੰਦਾ ਰੰਜ ਨਾ ਜੇ ਚੋਰੀ ਛਿਪੀ ਆਖਦਾ
                   ਤੂੰ ਤਾਂ ਸਰੇਆਮ ਦਸਦੈਂ
ਸਾਥੋਂ ਸਿੱਖਕੇ ਵੇ ਸੱਜਣਾ  ਉਡਾਰੀਆਂ
                   ਸਾਨੂੰ ਹੀ ਨਾ- ਕਾਮ ਦਸਦੈਂ
ਦਿਨ ਚੰਗੇ ਮਾੜੇ ਆਉਂਦੇ ਜਾਂਦੇ ਰਹਿਣ ਵੇ
ਇਹ  ਵਗਦੇ ਹੋਏ ਪਾਣੀਆਂ ਦੇ ਵਹਿਣ ਵੇ
ਖਾ ਕੇ ਇਸ਼ਕ ਦੀ ਚੋਗ ਸਾਡੀ ਤਲੀਉਂ
                       ਫਿਟੇ ਮੁੰਹ ਹਰਾਮ ਦਸਦੈਂ
ਸਾਥੋਂ ਸਿੱਖ ਕੇ ਸੱਜਣਾ ...
ਦੇਕੇ ਰੱਬ ਤੋਂ ਵੀ ਉੱਚਾ ਸੁੱਚਾ ਦਰਜਾ
ਅੱਜ ਆਖਦਾ ਏਂ  ਪਰਾਂ ਹੋਕੇ ਮਰਜਾ
ਤੂੰ ਤਾਂ ਲੀਡਰਾਂ ਦੀ ਜਾਤ 'ਚੋਂ ਨਿਕਲਿਆ
                    ਕੌਡੀ ਸਾਡੇ ਦਾਮ ਦਸਦੈਂ
ਸਾਥੋਂ ਸਿਖਕੇ ਵੇ ਸੱਜਣਾ ...
ਉਹ ਵੀ ਵੋਲਾ ਸੀ ਨੰਗੇ ਪੈਰ ਆਉਂਦਾ ਸੀ
ਅੱਧੇ ਬੋਲ ਉੱਤੇ ਜਾਨ ਤੂੰ  ਲੁਟਾਉਂਦਾ ਸੀ
ਚੰਨ ਤਾਰਿਆਂ ਦੀ ਛਾਵੇ ਕਰ ਸਿਫਤਾਂ
                      ਵੇ ਅੱਜ ਬਦਨਾਮ ਦਸਦੈਂ
ਸਾਥੋਂ ਸਿਖ ਕੇ ਵੇ ਸੱਜਣਾ ....

ਭਾਲੇਂ ਯਾਰ ਨੂੰ  ਰਵਾਕੇ  ਕਿੱਥੋਂ ਸੁੱਖ ਵੇ
ਅਉਣੀ ਜਿਦੇ ਇਹ ਸਮਝ ਹੋਣਾ ਦੁੱਖ ਵੇ
'ਬੋਪਾਰਾਏ ' ਨੂੰ ਜੋ ਹੋਰ ਲੋਕਾਂ ਵਿਚ ਦੀ
                  ਕਰੀਂ ਨਾ ਕਲਾਮ ਦਸਦੈਂ
ਸਾਥੋਂ ਸਿਖ ਕੇ ਵੇ ਸੱਜਣਾ  ਉਡਾਰੀਆਂ
                 ਸਾਨੂੰ ਹੁਣ ਨਾਕਾਮ ਦਸਦੈਂ

ਸੰਪਰਕ: +91 98550 91442

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ