Sun, 15 September 2019
Your Visitor Number :-   1805431
SuhisaverSuhisaver Suhisaver
ਗਣਪਤੀ ਵਿਸਰਜਨ ਦੌਰਾਨ ਵੱਖ-ਵੱਖ ਥਾਵਾਂ 'ਤੇ ਡੁੱਬਣ ਨਾਲ 33 ਮੌਤਾਂ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਵਿਛੜੇ ਯਾਰ ਮਿਲਾ ਦੇ ਰੱਬਾ - ਸਤਗੁਰ ਸਿੰਘ ਬਹਾਦਰਪੁਰ

Posted on:- 07-02-2016

suhisaver

ਪਹਿਲਾਂ ਤਾਂ ਨੇੜੇ ਨੇੜੇ ਰਹਿ ਕੇ,
ਫੇਰ ਹੋ ਜਾਂਦੇ ਬੜੇ ਹੀ ਦੂਰ ਨੇ,
ਮਿਲ ਵੀ ਨਹੀਂ ਸਕਦੇ ਆ ਕੇ,
ਅਜਿਹੇ ਹੋ ਜਾਂਦੇ ਮਜਬੂਰ ਨੇ,
ਬਸ ਹੁਣ ਮੰਗਦੇ ਰਹੀਏ ਦੁਆਵਾਂ ਰੱਬ ਤੋਂ,
ਖੁਸ਼ ਰਖੀ ਸਭ ਨੂੰ ਜੋ ਦੋਸਤ ਦਿਲ ਦੇ ਨੂਰ ਨੇ...

ਦਿਨ ਬੜੇ ਚੇਤੇ ਆਉਂਦੇ ਜੋ ਯਾਰਾਂ ਨਾਲ ਗੁਜ਼ਾਰੇ,
ਦਿਨ ਆ  ਗਏ ਅੱਜ ਰੱਬਾ ਅਜਿਹੇ,
ਸਭ ਹੋ ਗਏ ਨੇ ਆਪਣੇ ਕੰਮ-ਕਾਜ  ਦੇ,
ਹੁਣ ਸਬੱਬੀ ਮਿਲਦੇ ਹੁਣ ਯਾਰ ਪਿਆਰੇ...

ਰੱਬਾ ਕਰ ਕੋਈ ਅਜਿਹਾ ਹੀਲਾ,
ਕਿ ਮੁੜ ਜੁੜ ਜਾਏ ਸਾਡਾ ਉਹ ਕਬੀਲਾ.
ਯਾਰਾਂ ਦੇ ਸੰਗ ਬੜੇ ਹੀ ਖੁਸ਼ ਸਾਂ,
ਹੁਣ ਵਿਛੜ ਕੇ ਜਿੰਦ ਹੋਈ ਤੀਲਾ ਤੀਲਾ...

ਰਲ ਮਿਲ ਕੇ ਸੀ ਸਭ ਜਸ਼ਨ ਮਨਾਉਂਦੇ,
ਅੱਜ ਹੋ ਗਏ ਆਪੋ-ਆਪਣੇ ਰਾਹੀਂ,
ਦੀਪ,ਪ੍ਰੀਤ ਤੇ ਜੀਤ ਜਿਹੇ ਦਿੱਤੇ ਦੋਸਤ
ਤਾਹੀਓਂ 'ਸੱਤੀ' ਸ਼ੁਕਰ ਕਰੇ ਰੱਬ ਦਾ ਵਾਹੋ-ਵਾਹੀਂ...
ਬਸ ਇੱਕ ਵਾਰ ਜ਼ਰੂਰ ਮਿਲਾ ਦੇਈਂ,
ਇਸ ਉਮੀਦ ਦੀ ਢੇਰੀ ਨਾ ਢਾਹੀਂ...
                               
                            ਸੰਪਰਕ: + 91 98554 09825

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ