Mon, 24 September 2018
Your Visitor Number :-   1487289
SuhisaverSuhisaver Suhisaver
ਛੱਤੀਸਗੜ੍ਹ 'ਚ ਅਜੀਤ ਯੋਗੀ ਦੀ ਪਾਰਟੀ ਨਾਲ ਮਿਲਕੇ ਚੋਣਾਂ ਲੜੇਗੀ ਬਸਪਾ - ਮਾਇਆਵਤੀ               ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 4 ਅਕਤੂਬਰ ਤੱਕ ਮੁਲਤਵੀ              

ਓਹ ਪੰਜਾਬ - ਮਨਦੀਪ ਗਿੱਲ ਧੜਾਕ

Posted on:- 11-05-2016

suhisaver

ਜਿਹੜਾ ਮਹਿਕਦਾ ਸੀ ਵਾਂਗਰ ਗੁਲਾਬ ਦੋਸਤੋ।
ਹੁਣ ਨਾ ਰਿਹਾ ਪੰਜਾਬ , ਓਹ ਪੰਜਾਬ ਦੋਸਤੋ।

ਨਾ ਦਿਖਦੇ ਨੇ ਰਿਵਾਜ਼, ਨਾ ਉਹ ਭਾਈਚਾਰਾ ,
ਜੋ ਹੁਣ ਪੜ੍ਹਦੇ ਹਾਂ  ਵਿਚ ਕਿਤਾਬ  ਦੋਸਤੋ ।

ਪਿੱਪਲ,ਬਰੋਟੇ,ਟਾਹਲੀ ਦਿਖਦੇ ਟਾਂਵੇ- ਟਾਂਵੇ ,
ਛਾਂ ਜਿਹਨਾਂ ਦੀ ਹੁੰਦੀ ਸੀ ਬੇਹਿਸਾਬ ਦੋਸਤੋ।

ਗੱਲ ਕਰਾਂ ਮੈ ਕਿਹੜੇ- ਕਿਹੜੇ ਨਸ਼ਿਆਂ ਦੀ ,
ਇੱਥੇ ਪਾਣੀ ਵਾਂਗੂ ਵਰਤੇ ਹੁਣ ਸ਼ਰਾਬ ਦੋਸਤੋ।

ਕੀ ਪਾਇਆ ਹੈ ਤੇ ਕੀ - ਕੀ  ਗੁਆ ਲਿਆ ਏ ?
ਬਣ ਕੇ ਮਾਡਰਨ ਲਾਓ ਜ਼ਰਾ ਹਿਸਾਬ ਦੋਸਤੋ।

ਰਣਜੀਤ ਸਿੰਘ ਜਿਹਾ ਰਾਜ ਨਹੀਂਓ ਲੱਭਣਾ ਕਿਤੇ,
ਇੱਥੇ ਵਿਕਦੇ ਨੇ ਛੋਟੇ - ਵੱਡੇ ਸਾਬ ਦੋਸਤੋ ।

ਰੁਲਦੀ ਕਿਰਸਾਨੀ, ਹੋਏ ਨਸ਼ੇੜੀ ਬੇਰੁਜ਼ਗਾਰ ,
ਗਿੱਲ, ਹਾਕਮਾਂ ਤੋਂ ਮੰਗੇ  ਕੋਈ ਜਵਾਬ ਦੋਸਤੋ ।

ਈ-ਮੇਲ: [email protected]

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ