Sun, 22 October 2017
Your Visitor Number :-   1097647
SuhisaverSuhisaver Suhisaver
ਆਰੂਸ਼ੀ ਦੇ ਮਾਤਾ-ਪਿਤਾ ਜੇਲ੍ਹ 'ਚੋਂ ਰਿਹਾਅ               ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਪ੍ਰਵਾਨਗੀ              

ਬਚਪਨ ਦੇ ਦਿਨ -ਮਲਕੀਅਤ 'ਸੁਹਲ'

Posted on:- 17-10-2016

suhisaver

ਬਚਪਨ ਦੇ ਦਿਨ ਬੜੇ ਪਿਆਰੇ, ਯਾਦ ਆਉਂਦੇ ਨੇ।
ਕਾਗ਼ਜ਼ ਦੀ ਬੇੜੀ ਛੱਪੜ ਕਿਨਾਰੇ,ਯਾਦ ਆਉਂਦੇ ਨੇ।

ਪੈਰਾਂ 'ਤੇ ਮਿੱਟੀ ਦੇ ਘਰ  ਜਦ ਬਣਾ ਕੇ ਢਾਉਂਦੇ ਸਾਂ,
ਉਹ ਕੱਚੀਆਂ ਇੱਟਾਂ ਦੇ ਚੁਬਾਰੇ, ਯਾਦ ਆਉਂਦੇ ਨੇ।

ਧੋ  ਕੇ  ਪੋਚਦੇ  ਫੱਟੀ, ਤੇ  ਖ਼ੂਬ  ਗਾਚਨੀ, ਮਲਦੇ ,
ਸਲੇਟੀ,ਕਲਮ ਤੇ ਸਿਆਹੀ ਅੱਜ,ਯਾਦ ਆਉਂਦੇ ਨੇ।

ਕਿਤਾਬ, ਕਾਪੀ ਤੇ  ਬੋਰੀ ,ਝੋਲੇ 'ਚ  ਸਾਂਭ ਰੱਖਣੀ
'ਤੇ ਜ਼ਿੱਦ- ਜ਼ਿੱਦ ਪਹਾੜੇ ਬੋਲਣੇ, ਯਾਦ ਆਉਂਦੇ ਨੇ।

ਉਦੋਂ ਸੁਹਾਗੇ 'ਤੇ  ਚੜ੍ਹਕੇ, ਲੱਤ  ਬਾਪੂ ਦੀ ਫੜ ਕੇ,
ਫਿਰ ਆਉਂਦੇ ਸੀ ਹੁਲਾਰੇ ਉਹਵੀ,ਯਾਦ ਆਉਂਦੇ ਨੇ।

ਬਲਦਾਂ  ਗਲ, ਟੱਲੀਆਂ ਦੀ, ਟਣਕਾਰ  ਸੁਣਦੇ ਸਾਂ,
ਖੂਹ ਦੀਆਂ  ਟਿੰਡਾਂ ਦੇ  ਫੁਹਾਰੇ, ਯਾਦ ਆਉਂਦੇ ਨੇ।

ਹੱਥ 'ਤੇ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਤੇ ਮੱਖਣ,
ਚੁਲ੍ਹੇ ਪਾਥੀ ਦੀ ਅੱਗ ਦੇ ਅੰਗਾਰੇ,ਯਾਦ ਆਉਂਦੇ ਨੇ।

ਜੇਠ-ਹਾੜ ਦੀ ਗਰਮੀਂ, ਛਾਵੇਂ  ਬੋਹੜ ਦੀ ਬਹਿ ਕੇ,
ਬਾਬਿਆਂ ਤੋਂ, ਹੀਰ ਦੇ  ਨਜ਼ਾਰੇ, ਯਾਦ ਆਉਂਦੇ ਨੇ।

"ਸੁਹਲ" ਸੁਪਨੇ 'ਚ ਸਦਾ ਹੀ ਚੇਤੇ  ਮਾਂ ਅਉਂਦੀ,
ਪਰ! ਬਾਪੂ ਦੇ ਕੱਚੇ ਢਾਰੇ ਵੀ, ਯਾਦ ਆਉਂਦੇ ਨੇ।

ਸੰਪਰਕ: +91 98728 48610

Comments

Name (required)

Leave a comment... (required)

Security Code (required)



ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ