Sat, 23 September 2017
Your Visitor Number :-   1088078
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

ਨੋਟ ਬੰਦੀ –ਮਲਵਿੰਦਰ

Posted on:- 04-12-2016

suhisaver

ਬੈਂਕ ਦੇ ਅਹਾਤੇ
ਜੁੜੀ ਭੀੜ ‘ਚ ਜਾਂ
ਏਟੀਐਮ ਮਸ਼ੀਨਾ ਮੂਹਰੇ
ਲੱਗੀਆਂ ਕਤਾਰਾਂ ‘ਚ
ਲੱਭਦੇ ਹਾਂ ਅੱਜ ਕੱਲ ਅਸੀਂ
ਪਹਿਲੀ ਵਾਰ ਲੱਗਾ ਹੈ ਸਾਨੂੰ
ਕਾਲੇ ਧੰਨ ਦਾ ਸੇਕ

ਅਸੀਂ ਮਜਦੂਰ,ਕਿਸਾਨ, ਵਪਾਰੀ ਛੋਟੇ
ਛੋਟੀਆਂ,ਛੋਟੀਆਂ ਜਮਾਂ-ਪੂੰਜੀਆਂ ਵਾਲੇ

ਧੰਨ ਦੇ ਰੰਗਾਂ ਦਾ ਕੌਤਕ
ਵੇਖ ਰਹੇ ਹਾਂ

ਇਸ ਕੌਤਕ ਵਿੱਚ ਚਾਲ ਸੱਤਾ ਦੀ
ਪਰਦੇਦਾਰੀ ਨਵੇਂ ਜੁਮਲੇ ਦੀ
ਸਮਝ ਰਹੇ ਹਾਂ
ਸਮਝ ਗਏ ਹਾਂ
ਤਾਂ ਹੀ ਸੁਰ ਵਤਨ ਦੀ
ਬਦਲ ਰਹੀ ਹੈ
ਸੋਚ ਸੁੱਤੀ ਜਾਗ ਰਹੀ ਹੈ

ਸੰਪਰਕ: +91 97795 91344

Comments

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ