Mon, 23 September 2019
Your Visitor Number :-   1810340
SuhisaverSuhisaver Suhisaver
ਕਪੂਰਥਲਾ ਪੁਲਿਸ ਜਾਂਚ ਦੇ ਬਹਾਨੇ ਪੱਤਰਕਾਰ ਅਮਨਦੀਪ ਹਾਂਸ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ               ਚਿਦੰਬਰਮ ਦੀ ਆਤਮ-ਸਮਰਪਣ ਦੀ ਪਟੀਸ਼ਨ ਖ਼ਾਰਜ              

ਜ਼ਮਾਨਾ –ਆਲਮ

Posted on:- 18-12-2012

ਛੇੜੋ ਨਵਾਂ ਕੋਈ ਸੁਰ - ਤਾਰ , ਜ਼ਮਾਨਾ ਬਦਲ ਗਿਆ ।
ਅੱਜ ਹੱਥੀਂ ਨਾ ਕੰਮ - ਕਾਰ , ਜ਼ਮਾਨਾ ਬਦਲ ਗਿਆ ।

ਹੱਸੇ - ਰੁੱਸੇ ਕਦੇ  ਆਪਣੇ  ਬਸ  ਆਪਣੇ  ਹੀ  ਹੁੰਦੇ
ਅੱਜ ਦੋ ਧਾਰੀ ਤਲ - ਵਾਰ , ਜ਼ਮਾਨਾ ਬਦਲ ਗਿਆ ।

ਕਦੇ ਦੁੱਧ - ਪੁੱਤ ਨਾ ਵਿਕਦੇ ਦੌਲਤ - ਸੌਹਰਤ ਲਈ
ਅੱਜ ਵਿਕ ਰਹੇ ਫਨ - ਕਾਰ , ਜ਼ਮਾਨਾ ਬਦਲ ਗਿਆ ।

ਦੇਸੀ ਖਾਣਾ-ਪੀਣਾ,ਰਹਿਣਾ-ਸਹਿਣਾ,ਦਿਲ ਲੈਣਾ-ਦੇਣਾ
ਅੱਜ ਅੰਗ੍ਰੇਜ਼ੀ ਦਾ ਪਰ-ਚਾਰ , ਜ਼ਮਾਨਾ ਬਦਲ ਗਿਆ ।

ਬੱਚੇ ਸੀ ਨਾ ਭੁੱਖ ਮਾਰਦੀ , ਰੋਣਾ ਮਾਂ ਦੁੱਧ ਦੇਣਾ
ਅੱਜ ਬੇਵਸੀ ਹੋਈ ਮੁਟਿਆਰ , ਜ਼ਮਾਨਾ ਬਦਲ ਗਿਆ ।

ਮਿਲਿਆ ਪਿਆਰ ਭੁਲਾ ਦਿੰਦਾ , ਜ਼ਖ਼ਮ ਤਨ-ਮਨ ਦੇ
ਅੱਜ ਮਧੁਰਾ ਬੜੀ ਗੁਣ-ਕਾਰ , ਜ਼ਮਾਨਾ ਬਦਲ ਗਿਆ ।

ਸੁਪਨਿਆਂ ਵਿੱਚ ਪ੍ਰੋਈ ਸੀ , ਮਾਲਾ ਸੁੱਖ-ਸਾਹਾਂ ਦੀ
ਅੱਜ ਬਿਖਰ ਗਈ ਮੇਰੇ ਯਾਰ , ਜ਼ਮਾਨਾ ਬਦਲ ਗਿਆ ।

                                      ਸੰਪਰਕ: 94657-31894

Comments

Security Code (required)



Can't read the image? click here to refresh.

Name (required)

Leave a comment... (required)





ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ