Thu, 21 September 2017
Your Visitor Number :-   1087172
SuhisaverSuhisaver Suhisaver
ਹਨੀਪ੍ਰੀਤ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਦਰਜ               ਜਾਖੜ ਲੜਨਗੇ ਗੁਰਦਾਸਪੁਰ ਤੋਂ ਚੋਣ              

ਹਾਂ ਮੈਂ ਕੌਣ ... -ਮਨਿੰਦਰ ਸਿੰਘ "ਮਨੀ"

Posted on:- 08-03-2017

suhisaver

ਅਕਸਰ ਹਾਂ ਮੈਂ ਕੌਣ ਸੋਚਦਾ ।
ਜਵਾਬ ਨੂੰ ਹਰ ਵੇਲੇ ਖੋਜਦਾ ।।
ਕਿੱਥੋਂ ਆਇਆ ਕਿੱਥੇ ਜਾਣਾ ।
 ਕੌਣ ਮੇਰਾ ਮੈਂ ਕਿਸ ਦਾ ਹੋਣਾ ।।

ਬੂੰਦ ਹਾਂ ਬਾਰਿਸ਼ ਦੇ ਪਾਣੀ ਦੀ ।
ਜਾਂ ਕਲੀ ਹਾਂ ਮੈਂ ਟਾਹਣੀ ਦੀ ।।
ਬਣਤਰ ਕਿਸੇ ਘੁਮਿਆਰ ਦੀ ।
ਜਾਂ ਰਚਨਾ ਕਿਸੇ ਸ਼ਾਇਰ ਦੀ ।।

ਕੀ ਵਜੂਦ ਮੇਰਾ ਇਸ ਸੰਸਾਰ ਤੇ ।
ਜਦ ਤੁਰ ਗਏ ਸਾਰੇ ਹਾਰ ਕੇ ।।
ਇਸੇ ਉਲਝਣ ਵਿੱਚ ਉਲਝਿਆ ।
ਅੰਦਰੋਂ ਅੰਦਰੀਂ ਹਾਂ ਗੁੰਝਲੀਆਂ ।।

ਕਦੇ ਹਾਸੇ ਨੂੰ ਦਿਲ ਤੇ ਘੜਦਾ ।
ਕਦੇ ਗ਼ਮਾਂ ਦੇ ਸੇਕ ਵਿੱਚ ਸੜਦਾ ।।
ਨੱਚ ਰਿਹਾ ਵਾਂਗ ਕਠਪੁਤਲੀ ਦੇ ।
ਖੇਡ ਰਿਹਾ ਅਣਦੇਖੀ ਸੂਤਲੀ ਤੇ ।।

ਧਰਮ ਕਿਰਤ ਕਰਨ ਨੂੰ ਕਹਿੰਦਾ ।
ਨਾਲ ਕਮਾਇਆ ਕੁੱਝ ਨਾ ਜਾਂਦਾ ।।
ਹੈ ਸਬ ਇਸ ਦੁਨੀਆ ਤੇ ਮਿਥਿਆ ।
ਹੋਣਾ ਕੁਦਰਤ ਦਾ ਹੀ ਲਿਖਿਆ ।।

ਕਦੇ ਜੀਣ ਲਈ ਰਿਸ਼ਤੇ ਬਣਾਉਂਦਾ ।
ਕਦੇ ਰਿਸ਼ਤੇ ਤੋੜ ਜਿੰਦ ਮੁਕਾ ਜਾਂਦਾ ।।
ਮੈਂ ਮਿੱਟੀ ਮਿੱਟੀ ਕਮਾ ਹੋ ਜਾਣਾ ਮਿੱਟੀ ।
ਇਹ ਖੇਡ ਨਹੀਂ ਜਾਣੀ ਮੈਥੋਂ ਜਿੱਤੀ ।।

ਸੋਚਾਂ ਵਿੱਚ ਰੋਜ਼ ਖ਼ੁਦ ਨੂੰ ਫਰੋਲਦਾ ।
ਕੱਲਾ ਬੈਠ ਮਨ ਦਾ ਬੂਹਾ ਖੋਲ੍ਹਦਾ ।।
ਅਕਸਰ ਹਾਂ ਮੈਂ ਕੌਣ ਸੋਚਦਾ ।
ਜਵਾਬ ਨੂੰ ਹਰ ਵੇਲੇ ਖੋਜਦਾ ।।

ਸੰਪਰਕ: +91 97805 33851

Comments

Daman Singh

Very nice 👍🏻👍🏻

Name (required)

Leave a comment... (required)

Security Code (required)ਕਾਵਿ-ਸ਼ਾਰ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ