Fri, 24 May 2024
Your Visitor Number :-   7058167
SuhisaverSuhisaver Suhisaver

ਦੁਬੱਈ ਦੀ ਸੈਂਟਰਲ ਸਾਰਜਾ ਜੇਲ੍ਹ ਵਿਚ ਸ਼ਰਾਬ ਤਸਕਰੀ ਦੇ ਕੇਸ ’ਚ ਬੰਦ 15 ਚੋਂ ਪੰਜ ਪੰਜਾਬੀ ਨੌਜਵਾਨਾਂ ਵਿਰੁੱਧ ਕਤਲ ਦਾ ਮੁਕੱਦਮਾਂ ਦਰਜ

Posted on:- 05-12-2014

suhisaver

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ: ਦੁਬੱਈ ’ ਚ ਸ਼ਰਾਬ ਦੀ ਤਸਕਰੀ ਦੇ ਕੇਸ ਵਿਚ ਸਾਲ 2012 ’ਚ ਗਿ੍ਰਫਤਾਰ ਕੀਤੇ ਗਏ 15 ਨੌਜਵਾਨਾ ਵਿਚੋਂ ਉਥੇ ਦੀ ਪੁਲਸ ਨੇ ਪੰਜਾਬ ਦੇ ਚਾਰ ਨੌਜਵਾਨਾਂ ਵਿਰੁੱਧ ਸਾਲ 2011 ਵਿਚ ਉਥੇ ਹੀ ਬਿਹਾਰ ਦੇ ਇਕ ਨੌਜਵਾਨ ਦੇ ਹੋਏ ਅੰਨ੍ਹੇ ਕਤਲ ਦੇ ਸਬੰਧ ਵਿਚ ਕੇਸ ਦਰਜ਼ ਕਰਨ ਕਾਰਨ ਅੱਜ ਉਹਨਾਂ ਦੇ ਮਾਪਾ ਪਰਿਵਾਰਾਂ ਦੇ ਝੂਠੇ ਕਤਲ ਕੇਸ ਵਿਚ ਫਸਣ ਕਾਰਨ ਹੋਸ਼ ਉਡ ਗਏ ਹਨ। ਇਸ ਸਬੰਧ ਵਿਚ ਜਦ ਪੀੜਤ ਪਰਿਵਾਰਾਂ ਨੂੰ ਪਤਾ ਲੱਗਾ ਤਾਂ ਉਹ ਤੜਪ ਉਠੇ ਕਿਉਂਕਿ ਉਹ ਸ਼ਰਾਬ ਤਸਕਰੀ ਦੇ ਕੇਸ ਵਿਚ ਫਸੇ ਆਪਣੇ ਬੱਚਿਆਂ ਲਈ ਆਸ ਰੱਖਦੇ ਸਨ ਕਿ ਉਹ ਚਾਰ ਪੰਜ ਮਹੀਨਿਆਂ ਬਾਅਦ ਛੁੱਟਕੇ ਵਾਪਿਸ ਘਰ ਪਰਤ ਆਉਣਗੇ ।

ਪੀੜਤ ਪਰਿਵਾਰਾਂ ਦੇ ਮਾਪਿਆਂ ਦਾ ਕਹਿਣ ਹੈ ਕਿ ਸ਼ਰਾਬ ਤਸਕਰੀ ਵਿਚ ਜਿਹੜਾ ਇਕ ਪੰਜਾਬੀ ਨੋਜਵਾਨ ਪੁਲਸ ਨੇ ਮੌਕੇ ਤੇ ਗਿ੍ਰਫਤਾਰ ਕੀਤਾ ਸੀ ਸਿਰਫ ਉਹ ਹੀ ਅਜਿਹਾ ਧੰਦਾ ਕਰਦਾ ਸੀ ਤੇ ਪੁਲਸ ਨੇ ਉਸਨੂੰ ਰੰਗੇ ਹੱਥੀਂ ਕਾਬੂ ਕਰਨ ਸਮੇਂ ਭਾਰਤ ਦੇ 14 ਨੌਜਵਾਨਾਂ ਨੂੰ ਬਿਨਾ ਕਿਸੇ ਕਾਰਨ ਅਤੇ ਸਬੂਤ ਦੇ ਉਸਦੇ ਨਾਲ ਹੀ ਕਾਬੂ ਕਰਕੇ ਦੁਬੱਈ ਦੀ ਸੈਂਟਰਲ ਜੇਲ੍ਹ ਸਾਰਜਾ ਵਿਚ ਭੇਜ ਦਿੱਤਾ। ਅੱਜ ਜਦ ਉਕਤ ਕੇਸ ਵਿਚ ਉਥੇ ਦੀ ਇਕ ਅਦਾਲਤ ਨੇ ਨਸ਼ਾ ਤਸਕਰੀ ਦੇ ਕੇਸ ਵਿਚੋਂ ਗਿ੍ਰਫਤਾਰ ਨੌਜਵਾਨਾਂ ਵਿਚੋਂ 11 ਨੂੰ ਬਰੀ ਕਰ ਦਿੱਤਾ ਅਤੇ 5 ਨੌਜ਼ਵਾਨਾ ਵਿਰੁੱਧ ਇਕ ਕਤਲ ਦਾ ਕੇਸ ਮੜ੍ਹ ਦਿੱਤਾ ਤਾਂ ਉਹਨਾਂ ਦੇ ਹੋਸ਼ ਉਡ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜ਼ਿਲ੍ਹਾ ਹੁਸ਼ਿਆਰਪੁਰ, ਨਵਾਂਸ਼ਹਿਰ,ਅੰਮਿ੍ਰਤਸਰ ਅਤੇ ਪਟਿਆਲਾ ਦੇ ਦੁਬੱਈ ਦੀ ਸੈਂਟਰਲ ਜੇਲ੍ਹ ਵਿਚ ਬੰਦ ਨੌਜਵਾਨਾਂ ਦੇ ਮਾਪਾ ਪਰਿਵਾਰਾਂ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਸ਼ਰਾਬ ਤਸਕਰੀ ਦੇ ਕੇਸ ਵਿਚ ਵੀ ਬੇਕਸੂਰ ਸਨ ਪ੍ਰੰਤੂ ਅੱਜ ਜਦ ਬਾਕੀਆਂ ਨੂੰ ਰਿਹਾਅ ਕਰਨ ਉਪਰੰਤ ਪੰਜ ਤੇ ਕਤਲ ਦਾ ਝੂਠਾ ਕੇਸ ਪਾ ਦਿੱਤਾ ਤਾਂ ਉਹ ਹੈਰਾਨ ਅਤੇ ਪ੍ਰੇਸ਼ਾਂਨ ਹੋ ਗਏ ਹਨ। ਇਸ ਸਬੰਧ ਵਿਚ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਮਾਹਿਲਪੁਰ ਦੇ ਬਨਾਰਸੀ ਦਾਸ , ਉਸਦੀ ਪਤਨੀ ਕਸ਼ਮੀਰ ਕੌਰ ਭੈਣ ਜਸਪ੍ਰੀਤ ਕੌਰ, ਭਰਜਾਈ ਸੰਦੀਪ ਕੌਰ ਅਤੇ ਭਰਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਦਲਵਿੰਦਰ ਸਿੰਘ (24) ਦਸਵੀਂ ਦੀ ਪੜ੍ਹਾਈ ਕਰਨ ਉਪਰੰਤ ਘਰ ਦੀ ਗਰੀਬੀ ਦੂਰ ਕਰਨ ਲਈ 26-10 -2010 ਵਿਚ ਪਿੰਡ ਸਮੁੰਦੜਾ ਦੇ ਇਕ ਏਜੰਟ ਰਾਹੀਂ ਕਰਜਾ ਚੁੱਕਕੇ ਦੁਬੱਈ ਗਿਆ। ਉਥੇ ਉਸਨੇ ਸਖਤ ਮਜ਼ਦੂਰੀ ਕਰਕੇ ਘਰ ਨੂੰ ਖੂਬ ਪੈਸੇ ਭੇਜੇ ਪ੍ਰੰਤੂ ਉਹ ਉਥੇ ਅੰਮਿ੍ਰਤਸਰ ਦੇ ਵਾਸੀ ਇੱਕ ਬੰਦੇ ਜੋ ਉਥੇ ਸ਼ਰਾਬ ਦੀ ਤਸਕਰੀ ਦਾ ਧੰਦਾ ਕਰਦਾ ਸੀ ਪੁਲਸ ਛਾਪੇ ਦੌਰਾਨ ਉਹ ਵੀ ਉਥੇ ਖੜ੍ਹੇ ਹੋਰ ਨੌਜ਼ਵਾਨਾ ਸਮੇਤ ਬਿਨਾ ਕਸੂਰ ਗਿ੍ਰਫਤਾਰ ਕਰ ਲਿਆ ਗਿਆ।

ਉਹਨਾਂ ਦੱਸਿਆ ਕਿ ਦੁਬੱਈ ਦੀ ਅਦਾਲਤ ਵਲੋਂ ਸੈਂਟਰਲ ਜੇਲ੍ਹ ਵਿਚ ਬੰਦਸ਼ਰਾਬ ਤਸਕਰੀ ਦੇ ਕੇਸ ਵਿਚ ਬੰਦ 15 ਨੌਜਵਾਨਾਂ ਵਿਚੋਂ 11 ਨੂੰ ਨਿਰਦੋਸ਼ ਸਾਬਤ ਕਰਕੇ ਭਾਰਤ ਭੇਜ ਦਿੱਤਾ ਪ੍ਰੰਤੂ ਉਹਨਾਂ ਦੇ ਲੜਕੇ ਦਲਵਿੰਦਰ ਸਿੰਘ ਸਮੇਤ ਅੰਮ੍ਰਿਤਸਰ ਦੇ ਹਰਵਿੰਦਰ ਸਿੰਘ, ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਝਿੰਗੜਾਂ ਦੇ ਰਣਜੀਤ ਸਿੰਘ , ਪਟਿਆਲਾ ਦੇ ਸੁੱਚਾ ਸਿੰਘ ਅਤੇ ਉਤਰਪ੍ਰਦੇਸ਼ ਦੇ ਧਰਮਿੰਦਰ ਸਿੰਘ ਵਿਰੁੱਧ ਕਤਲ ਦਾ ਝੂਠਾ ਕੇਸ ਦਰਜ ਕਰ ਲਿਆ । ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਜਦ ਅੰਮਿ੍ਰਤਸਰ ਦੇ ਸਹਿਰ ਅਜਨਾਲਾ ਦੇ ਵਾਸੀ ਹਰਵਿੰਦਰ ਸਿੰਘ ਦੇ ਪਰਿਵਾਰ ਨੂੰ ਮਿਲਣ ਗਏ ਤਾਂ ਉਹਨਾਂ ਸਾਫ ਇਨਕਾਰ ਕਰ ਦਿੱਤਾ ਕਿ ਉਹ ਸਾਡਾ ਲੜਕਾ ਹੀ ਨਹੀਂ ਹੈ। ਉਹਨਾਂ ਦੱਸਿਆ ਕਿ ਉਕਤ ਲੜਕੇ ਦੇ ਕੁੱਝ ਪਰਿਵਾਰਕ ਮੈਂਬਰ ਦੁਬੱਈ ਵਿਚ ਕਥਿੱਤ ਸ਼ਰਾਬ ਤਸਕਰੀ ਦਾ ਧੰਦਾ ਕਰਦੇ ਹਨ ਅਤੇ ਜੇਲ੍ਹ ਵਿਚ ਬੰਦ ਉਥੇ ਨੌਜਵਾਨਾਂ ਨੂੰ ਖਰਚਾ ਵੀ ਪੰਜਾਬ ਤੋਂ ਭੇਜਦੇ ਰਹੇ ਹਨ।

ਦਲਵਿੰਦਰ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਬਿਨਾ ਕਿਸੇ ਕਸੂਰ ਦੇ ਸ਼ਰਾਬ ਤਸਕਰੀ ਅਤੇ ਕਤਲ ਕੇਸ ਵਿਚ ਜੇਲ੍ਹ ਵਿਚ ਬੰਦ ਹੈ। ਉਸਦੇ ਬਾਕੀ ਸਾਥੀ ਵੀ ਬੇਕਸੂਰ ਹਨ। ਉਹਨਾਂ ਦੱਸਿਆ ਕਿ ਬੇਸ਼ੱਕ ਉਹਨਾਂ ਦੇ ਲੜਕੇ ਨੇ ਦੁਬੱਈ ਪੁੱਜਣ ਉਪਰੰਤ ਦੋ ਸਾਲ ਸਖਤ ਮਿਹਨਤ ਕੰਪਨੀ ਵਿਚ ਰਹਿਕੇ ਕੀਤੀ ਪ੍ਰੰਤੂ ਜਦ ਕੰਪਨੀ ਘੱਟ ਪੈਸੇ ਦੇਣ ਅਤੇ ਹਫਤਾਵਾਰੀ ਤਨਖਾਹ ਕੱਟ ਕੱਟਕੇ ਦੇਣ ਲੱਗੀ ਤਾਂ ਉਸਨੇ ਬਾਗੀ ਹੋ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੱਸਿਆ ਕਿ ਲੜਕੇ ਬਿਨਾ ਕਸੂਰ ਜੇਲ੍ਹ ਵਿਚ ਬੰਦ ਹਨ। ਉਹਨਾਂ ਵਲੋਂ ਹਰ ਮਹੀਨੇ ਪ੍ਰਤੀ ਪਰਿਵਾਰ 5000-5000 ਰੁਪਿਆ ਇਧਰੋਂ ਖਰਚੇ ਲਈ ਭੇਜਿਆ ਜਾਂਦਾ ਸੀ। ਥੌੜ੍ਹੇ ਦਿਨ ਪਹਿਲਾਂ ਉਹਨਾਂ ਲੜਕਿਆਂ ਦੀ ਰਿਹਾਈ ਲਈ ਵਕੀਲ ਦੀ ਫੀਸ ਜਾਣੀ ਪ੍ਰਤੀ ਨੋਜਵਾਨ 40 -40 ਹਜ਼ਾਰ ਰੁਪਿਆ ਭੇਜਿਆ ਪ੍ਰੰਤੂ ਅੱਜ ਜਦ ਉਹਨਾਂ ਨੂੰ ਪਤਾ ਲੱਗਾ ਕਿ ਤੁਹਾਡੇ ਲੜਕੇ ਸਾਲ 2011 ਵਿਚ ਦੁਬੱਈ ਵਿਖੇ ਹੀ ਭਾਰਤ ਦੇ ਸੂਬਾ ਬਿਹਾਰ ਦੇ ਇਕ ਨੌਜਵਾਨ ਦੇ ਹੋੲਂੇ ਅੰਨ੍ਹੇ ਕਤਲ ਕੇਸ ਵਿਚ ਕਥਿੱਤ ਦੋਸ਼ੀ ਪਾਏ ਗਏ ਹਨ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੀੜਤ ਪਰਿਵਾਰਾਂ ਦੀ ਭਾਰਤ ਅਤੇ ਦੁਬੱਈ ਸਰਕਾਰ ਸਮੇਤ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਉਹਨਾਂ ਦੇ ਲੜਕੇ ਬੇਕਸੂਰ ਹਨ ਤੇ ਉਹਨਾਂ ਨੂੰ ਛਡਵਾਉਣ ਅਤੇ ਭਾਰਤ ਵਾਪਿਸ ਮੰਗਵਾਉਣ ਲਈ ਸਰਕਾਰ ਤੁਰੰਤ ਕੋਈ ਢੁੱਕਵੀਂ ਕਾਰਵਾਈ ਕਰੇ। ਉਹਨਾਂ ਐਸ ਪੀ ਉਬਰਾਏ ਨਾਲ ਵੀ ਸੰਪਰਕ ਕੀਤਾ ਹੈ ਜਿਹਨਾਂ ਭਰੋਸਾ ਦਿੱਤਾ ਹੈ ਕਿ ਉਹ ਸਮੁੱਚੇ ਮਾਮਲੇ ਦੀ ਜਾਂਚ ਕਰਕੇ ਗਿ੍ਰਫਤਾਰ ਨੌਜਵਾਨਾਂ ਨੂੰ ਛਡਵਾਉਣ ਲਈ ਯਤਨ ਕਰਨਗੇ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ