Sun, 04 December 2022
Your Visitor Number :-   6014568
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਕਵੀ ਦਰਬਾਰ ’ਚ ਪੰਜਾਬੀ ਸ਼ਾਇਰਾਂ ਨੇ ਕੀਲੇ ਦਰਸ਼ਕ

Posted on:- 10-08-2014

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਬਸੰਤ ਸਹੇਲ ਪਬਲੀਕੇਸ਼ਨ ਫਗਵਾੜਾ ਵਲੋਂ ਬਲਾਕ ਮਾਹਿਲਪੁਰ ਦੇ ਪਿੰਡਾਂ ਦੇ ਪਰਪੱਕ ਅਤੇ ਉਭਰ ਰਹੇ ਪੰਜਾਬੀ ਲੇਖਕਾਂ ਅਤੇ ਸ਼ਾਇਰਾਂ ਦੇ ਸਹਿਯੋਗ ਨਾਲ ਉਘੇ ਗੀਤਕਾਰ ਸਾਬ੍ਹੀ ਈਸਪੁਰ ਦੀ ਅਗਵਾਈ ਵਿੱਚ ਕੋਟਫਤੂਹੀ ਦੇ ਭੱਟੀ ਰੈਸਟੋਰੈਂਟ ’ਚ ਪੁਸਤਕ ਰਲੀਜ਼ ਅਤੇ ਕਵੀਦਰਬਾਰ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਦੀ ਪ੍ਰਧਾਨਗੀ ਪ੍ਰੋ ਸੰਧੂ ਵਰਿਆਣਵੀ, ਨਵਤੇਜ਼ ਗੜ੍ਹਦੀਵਾਲਾ, ਮਲਕੀਤ ਜੌੜਾ, ਡਾ ਅਮਰਜੀਤ ਸਿੰਘ ਅਤੇ ਅਜੀਤ ਲੰਗੇਰੀ ਨੇ ਸਾਂਝੇ ਤੌਰ ਤੇ ਕੀਤੀ। ਇਸ ਮੌਕੇ ਪੰਜਾਬੀ ਦੇ ਉਘੇ ਗਾਇਕ ਰਣਜੀਤ ਰਾਣਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਬਸੰਤ ਸੁਹੇਲ ਪ੍ਰਕਾਸ਼ਨ ਫਗਵਾੜਾ ਵਲੋਂ ਪ੍ਰਕਾਸ਼ਿਤ ਅਤੇ ਸਾ੍ਹਬੀ ਈਸਪੁਰੀ ਦੀ ਸੰਪਾਦਤ ਪੰਜਾਬੀ ਦੇ ਲੇਖਕ ਸ਼ਾਇਰਾਂ ਦੀਆਂ ਪੁਸਤਕਾਂ ਮਤਵਾਲਾ ਕਮਲ (ਕਾਵਿ ਸੰਗਿ੍ਰਹ) ਪੱਥਰਾਂ ਦਾ ਸ਼ਹਿਰ (ਹਾਇਕੂ) , ਤ੍ਰੈ ਮਾਸਿਕ ਪੁਸਤਕ ਲੜੀ ‘ਤਨੀਸ਼ਾ ’ ਅਤੇ ਕਾਵਿ ਸ਼ਾਸ਼ਤਰ ਰਲੀਜ਼ ਕੀਤੇ ਗਏ। ਕਵੀ ਦਰਬਾਰ ਵਿੱਚ ਉੱਘੇ ਗਾਇਕ ਰਣਜੀਤ ਰਾਣਾ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਨੂੰ ਕੀਲਕੇ ਰੱਖ ਦਿੱਤਾ। ਉਹਨਾਂ ਸਾ੍ਹਬੀ ੲਂਸਪੁਰੀ ਦੀਆਂ ਗਜ਼ਲਾਂ ਨਾਲ ਮਾਹੌਲ ਨੂੰ ਪੂਰੀ ਤਰ੍ਹਾਂ ਸਾਹਿਤਕ ਬਣਾ ਦਿੱਤਾ।

ਇਸ ਮੌਕੇ ਸਦੀਕ ਫਜ਼ਲ, ਗਜ਼ਲਜੀਤ ਉਰਫ ਸਿਮਰਨ ਕੌਰ, ਜ਼ਮੀਲ ਅਖਤਰ ਅਤੇ ਅਵਤਾਰ ਸਿੰਘ ਸੰਧੂ ਨੇ ਆਪਣੀ ਦਮਦਾਰ ਗਾਇਕੀ ਨਾਲ ਸਮੁੱਚਾ ਸਾਹਿਤਕ ਸਮਾਗਮ ਆਪਣੇ ਨਾਮ ਕਰ ਲਿਆ। ਸ਼ਾਇਰ ਰੇਸ਼ਮ ਚਿੱਤਰਕਾਰ, ਅਸ਼ੌਕ ਕਾਸਿਦ, ਅਮਿਤ ਉਦਾਸ, ਸੋਹਣ ਸਿੰਘ ਸੂਨੀ, ਗੋਪੀ ਨਗਦੀਪੁਰ, ਪਰਮਜੀਤ ਪੰਮੀ ਖੁਸ਼ਹਾਲਪੁਰੀ, ਮਲਕੀਤ ਜੌੜਾ, ਸੁਖਦੇਵ ਸਿੰਘ ਗੰਢਵਾਂ, ਸ਼ਿਵ ਕੁਮਾਰ ਬਾਵਾ, ਸੋਢੀ ਭੁਬਿਆਣਵੀ, ਰਣਜੀਤ ਪੋਸੀ, ਪਰਮਿੰਦਰ ਬੀ੍ਹੜਾਂ, ਸਗਲੀ ਰਾਮ ਸੱਗੀ, ਮਨੋਜ ਫਗਵਾੜਵੀ, ਰਾਜ ਸੰਧੂ, ਦੇਸ਼ ਬੰਧੂ ਭਾਮ, ਜਗਤਾਰ ਸਿੰਘ ਆਦਿ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆਂ।
ਇਸ ਮੌਕੇ ਰਲੀਜ਼ ਪੁਸਤਕਾਂ ਤੇ ਪਰਚਾ ਪੜ੍ਹਦਿਆਂ ਪ੍ਰੋ ਅਮਰਜੀਤ ਸਿੰਘ ਨੇ ਆਖਿਆ ਕਿ ਸਾਬ੍ਹੀ ਈਸਪੁਰੀ ਪੰਜਾਬੀ ਦਾ ਪਰਪੱਕ ਗੀਤਕਾਰ ਹੈ। ਉਸ ਕੋਲ ਸਾਹਿਤ ਦੀ ਹਰ ਵੰਨਗੀ ਵਿੱਚ ਕੁੱਝ ਵੱਖਰਾ ਕਰਨ ਦੀ ਕਲਾ ਹੈ। ਰਲੀਜ਼ ਪੁਸਤਕਾਂ ਵਿੱਚ ਸਾ੍ਹਬੀ ਦੀ ਰਚਨਾਵਾਂ ਦੀ ਚੋਣ ਦਿਲ ਅੁੰਬਣ ਵਾਲੀ ਹੀ ਨਹੀਂ ਸਗੋਂ ਸਮਾਜ ਲਈ ਰਾਹ ਦੁਸੇਰਾ ਵੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਧਰਤੀ ਦੀ ਮੌਲਿਕ ਪ੍ਰਤਿਭਾ ਉਥੇ ਦੇ ਗਿਆਨ ਅਤੇ ਸੋਹਜ ਰਾਹੀਂ ਪ੍ਰਗਟਹੁੰਦੀ ਹੈ । ਅੱਜ ਇਸ ਸਮਾਗਮ ਵਿੱਚ ਰਲੀਜ਼ ਪੁਸਤਕਾਂ ਪਾਠਕਾਂ ਦੇ ਪੜ੍ਹਨਯੋਗ ਹਨ ਜੋ ਸਾ੍ਹਬੀ ਦੀ ਸਾਹਿਤ ਜਗਤ ਵਿੱਚ ਆਪਣੀ ਸਥਾਪਿਤ ਗੀਤਕਾਰੀ ਦੇ ਨਾਲ ਨਾਲ ਸੰਪਾਦਨ ਦੇ ਕੰਮ ਵਿੱਚ ਵੀ ਵੱਖਰੀ ਮਿਸਾਲ ਕਾਇਮ ਕਰਨਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੁੱਜੇ ਪ੍ਰਮੁੱਖ ਸ਼ਾਇਰਾਂ ਤੋਂ ਇਲਾਵਾ ਹੋਰ ਸਹਿਯੋਗੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਬੇਗਮਪੁਰੀ, ਤਰਸੇਮ ਸਿੰਘ ਸਰਹਾਲਾ, ਹੈਪੀ ਕੈਂਡੋਵਾਲ, ਸੁੱਚਾ ਰਾਮ ਬੰਗਾ, ਸਰਪੰਚ ਸੋਹਣ ਸਿੰਘ ਨਗਦੀਪੁਰ, ਰਾਜ ਸੰਧੂ, ਹਰਮਿੰਦਰ ਸਿੰਘ ਵਿਰਦੀ, ਸਗਲੀ ਰਾਮ ਸੱਗੀ, ਸਰਪੰਚ ਹਰਪਾਲ ਸਿੰਘ ਈਸਪੁਰ, ਸੰਜੀਵ, ਰਿੰਪੀ ਗਿੱਲ, ਗੁਰਪ੍ਰੀਤ ਮਣਕੂ ਸਮੇਤ ਵੱਡੀ ਗਿਣਤੀ ਵਿੱਚ ਪ੍ਰਮੁੱਖ ਲੇਖਕ ਸ਼ਾਇਰ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੀਆਂ ਸ਼ਖਸ਼ੀਅਤਾਂ ਹਾਜ਼ਰ ਸਨ। ਸਮੁੱਚੇ ਸਾਹਿਤਕ ਸਮਾਗਮ ਦੇ ਸਟੇਜ ਸੰਚਾਲਨ ਦੇ ਫਰਜ਼ ਡਾ ਜਗਤਾਰ ਸਿੰਘ ਕੋਟਫਤੂਹੀ ਵਲੋਂ ਬਾਖੂਬੀ ਨਿਭਾਏ ਗਏ। ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਸਾਬ੍ਹੀ ਈਸਪੁਰੀ ਨੇ ਕਰਦਿਆਂ ਬਾਅਦਾ ਕੀਤਾ ਕਿ ਅਜਿਹੇ ਸਮਾਗਮ ਉਹ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਹਰ 6 ਮਹੀਨੇ ਬਾਅਦ ਕਰਵਾਉਂਣਗੇ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ