Fri, 24 May 2024
Your Visitor Number :-   7058001
SuhisaverSuhisaver Suhisaver

ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਮਰਪਿਤ ਵਿਸ਼ਾਲ ਸਾਹਿਤਕ ਅਤੇ ਪੁਸਤਕ ਰਿਲੀਜ ਸਮਾਗਮ

Posted on:- 04-05-2015

suhisaver

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਖਾਲਸਾ ਕਾਲਜ ਵਿਖੇ ਦੋਆਬਾ ਲਿਖਾਰੀ ਸਭਾ ਰਜਿ ਵਲੋਂ ਲੋਕ ਕਵੀ ਸੰਤ ਰਾਮ ਉਦਾਸੀ ਦੇ 77 ਵੇਂ ਜਨਮ ਦਿਨ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਸਮਕਾਲੀ ਪੰਜਾਬੀ ਕਵਿਤਾ ਉਤੇ ਵਿਦਵਾਨ ਲੇਖਕਾਂ ਵਲੋਂ ਗੋਸ਼ਟੀ ਕੀਤੀ ਗਈ ਅਤੇ ਪੰਜਾਬੀ ਕਵਿਤਾ ਵਿਚ ਚੇਤਨਾ ਭਰਨ ਵਾਲੇ ਸਾਇਰ ਸੰਤ ਰਾਮ ਉਦਾਸੀ ਦੇ ਜੀਵਨ ਸੰਘਰਸ਼ ਅਤੇ ਵਿਚਾਰ ਧਾਰਾ ਬਾਰੇ ਪਰਚੇ ਪੜ੍ਹੇ ਗਏ। ਸਮਾਗਮ ਦੇ ਪਹਿਲੇ ਸ਼ੈਸ਼ਨ ਦੌਰਾਨ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡੀਨ (ਕਾਲਜਾਂ) ਡਾ ਰਜਿੰਦਰਪਾਲ ਸਿੰਘ ਬਰਾੜ, ਕਹਾਣੀਕਾਰ ਅਤਰਜੀਤ, ਪਵਨ ਹਰਚੰਦਪੁਰੀ, ਪ੍ਰੋ ਸੰਧੂ ਵਰਿਆਣਵੀ ਅਤੇ ਸ੍ਰੀਮਤੀ ਇਕਬਾਲ ਕੌਰ ਉਦਾਸੀ ਸ਼ਾਮਿਲ ਹੋਏ। ਸਮਾਗਮ ਦੇ ਅਰੰਭ ਮੌਕੇ ਹਾਜ਼ਰ ਵਿਦਵਾਨਾਂ ਅਤੇ ਸਰੋਤਿਆਂ ਵਲੋਂ ਮੋਗਾ ਕਾਂਡ ਦੀ ਸ਼ਿਕਾਰ ਲੜਕੀ ਦੇ ਕਤਲ ਉਤੇ ਦੋ ਮਿੰਟ ਦਾ ਮੋਨ ਰੱਖਿਆ ਗਿਆ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਸਭਾ ਦੇ ਪ੍ਰਧਾਨ ਪ੍ਰੋ ਸੰਧੂ ਵਰਿਆਣਵੀ ਨੇ ਜੀ ਆਇਆਂ ਕਿਹਾ ਅਤੇ ਸਭਾ ਵਲੋਂ ਇਸ ਸਾਲ ਵਿਚ ਕਰਵਾਏ ਜਾਣਵਾਲੇ ਸਾਹਿਤਕ ਸਮਾਗਮਾ ਦੀ ਰੂਪ ਰੇਖਾ ਸਬੰਧੀ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਡਾ ਰਜਿੰਦਰਪਾਲ ਸਿੰਘ ਬਰਾੜ ਨੇ ਆਪਣੇ ਮੁੱਖ ਸੁਰ ਭਾਸ਼ਨ ਵਿਚ ਪੰਜਾਬੀ ਕਵਿਤਾ ਵਿਚ ਪ੍ਰਤੀਰੋਧੀ (ਨਾਬ) ਚੇਤਨਾ ਸਬੰਧੀ ਵਿਚਾਰ ਰੱਖੇ। ਉਹਨਾਂ ਕਿਹਾ ਕਿ ਪੰਜਾਬ ਮੂਲ ਤਾਸੀਰ ਹੀ ਵਿਦਰੋਹ ਅਤੇ ਨਾਬਰੀ ਵਾਲੀ ਹੈ ਅਤੇ ਇਸਦਾ ਪ੍ਰਗਟਾਵਾ ਲੋਕ ਕਾਵਿ, ਮੱਧ ਕਾਲੀ ਕਵਿਤਾ ਤੇ ਆਧੂਨਿਕਸਾਹਿਤ ਵਿਚ ਭਲੀ ਭਾਂਤ ਮਿਲਦਾ ਹੈ। ਉਹਨਾਂ ਕਿਹਾ ਕਿ ਅੱਜ ਕੱਲ੍ਹ ਦੇ ਵਿਸ਼ਵੀਕਰਨ ਕਰਨ ਵਾਲੇ ਦੌਰ ਵਿਚ ਪੰਜਾਬੀ ਸਾਹਿਤਕਾਰਾਂ ਨੂੰੂ ਘੱਟ ਗਿਣਤੀਆਂ, ਔਰਤਾਂ , ਦਲਿਤਾਂ , ਜਮਾਤੀ ਵਿਤਕਰਿਆਂ ਅਤੇ ਹੋਰ ਹਾਸ਼ੀਅਤ ਧਿਰਾਂ ਦੀ ਸੰਵੇਦਨਾਂ ਨੂੰ ਪ੍ਰਤੀਰੋਧੀ ਚੇਤਨਾ ਦੇ ਨਵੇਂ ਪ੍ਰਸੰਗ ਵਿਚ ਪੇਸ਼ ਕਰਨ ਦੀ ਲੋੜ ਹੈ। ਇਸ ਮੌਕੇ ਪ੍ਰਧਾਨਗੀ ਮੰਡਲ ਵਲੋਂ ਡਾ ਚਰਨਜੀਤ ਕੌਰ ਵਲੋਂ ਲਿਖੀ ਪੁਸਤਕ ‘ ਸੰਤ ਰਾਮ ਉਦਾਸੀ : ਜੀਵਨ ਤੇ ਰਚਨਾ , ਪ੍ਰੋ ਜੇ ਬੀ ਸੇਖੋਂ ਵਲੋਂ ਸੰਪਾਦਤ ‘‘ ਲਕੀਰਾਂ ਦੇ ਆਰ ਪਾਰ’ ਅਤੇ ਪ੍ਰੋ ਸੰਧੂ ਵਰਿਆਣਵੀ ਦੀ ਕਾਵਿ ਪੁਸਤਕ ਲਕੀਰਾਂ (ਦੂਜਾ ਅਡੀਸ਼ਨ )ਰਲੀਜ ਕੀਤੀਆਂ ਗਈਆਂ। ਡਾ ਚਰਨਜੀਤ ਕੌਰ ਦੀ ਪੁਸਤਕ ਤੇ ਪਰਚਾ ਪੜ੍ਹਦਿਆਂ ਡਾ ਭੀਮਇੰਦਰ ਸਿੰਘ ਨੇ ਕਿਹਾ ਕਿ ਇਹ ਕਿਤਾਬ ਸੰਤ ਰਾਮ ਉਦਾਸੀ ਦੀ ਕਵਿਤਾ ਵਿਚ ਪੇਸ਼ ਵਿਚਾਰ ਧਾਰਾ ਦਾ ਸੰਤੁਲਿਤ ਮੁਲੰਕਣ ਕਰਦੀ ਹੈ।

ਪ੍ਰੋ ਜੇ ਬੀ ਸੇਖੋਂ ਦੀ ਪੁਸਤਕ ਉਤੇ ਦੂਜਾ ਪਰਚਾ ਪੜ੍ਹਦਿਆਂ ਪ੍ਰੋ ਮਹਣ ਤਿਆਗੀ ਨੇ ਕਿਹਾ ਕਿ ਇਸ ਕਿਤਾਬ ਦੁਆਰਾ ਪ੍ਰੋ ਸੰਧੂ ਵਰਿਆਣਵੀ ਦੀ ਕਵਿਤਾ ਦੇ ਅਨੇਕਾਂ ਪਾਸਾਰ ਪਾਠਕਾਂ ਤੱਕ ਪੁੱਜੇ ਹਨ। ਉਹਨਾਂ ਪ੍ਰੋ ਵਰਿਆਣਵੀ ਦੀ ਕਵਿਤਾ ਉਤੇ ਪਸਤਕ ਦੀ ਸੰਪਾਦਨ ਕਲਾ ਬਾਰੇ ਨੁਕਤੇ ਸਾਂਝੇ ਕੀਤੇ। ਇਸ ਮੌਕੇ ਸੰਤ ਰਾਮ ਉਦਾਸੀ ਦੀ ਸਪੁੱਤਰੀ ਸ੍ਰੀਮਤੀ ਇਕਬਾਲ ਕੌਰ ਉਦਾਸੀ ਨੇ ਆਪਣੇ ਪਿਤਾ ਦੇ ਜੀਵਨ ਸੰਘਰਸ਼ ਅਤੇ ਕਵਿਤਾ ਦੀ ਸਿਰਜਣ ਪ੍ਰੀਕਿ੍ਰਆ ਬਾਰੇ ਵਿਚਾਰ ਰੱਖੇ। ਸਮਾਗਮ ਦੌਰਾਨ ਛਿੜੀ ਵਿਚਾਰ ਚਰਚਾ ਵਿਚ ਅਤਰਜੀਤ , ਪਵਨ ਹਰਚੰਦਪੁਰੀ, ਮੱਲ ਸਿੰਘ ਰਾਮਪੁਰੀ, ਡਾ ਗੁਰਜੰਟ ਸਿੰਘ, ਡਾ ਅਮਰਜੀਤ ਸਿੰਘ, ਡਾ ਜਸਵਿੰਦਰ ਸਿੰਘ, ਡਾ ਜਗਤਾਰ ਸਿੰਘ, ਡਾ ਸੰਤੌਖ ਸਿੰਘ ਸੁੱਖੀ, ਪਰਮਜੀਤ ਕਾਹਮਾ, ਬਲਵਿੰਦਰ ਚਾਹਲ ਇਟਲੀ, ਧਰਮਪਾਲ ਸਾਹਿਲ, ਪ੍ਰੋ ਸੁਖਵਿੰਦਰ ਹਰਿਆਣਾ ਆਦਿ ਹਿੱਸਾ ਲਿਆ।

ਸਮਾਗਮ ਦੇ ਦੂਸਰੇ ਦੌਰ ਵਿਚ ਕਵੀ ਦਰਬਾਰ ਦੀ ਪ੍ਰਧਾਨਗੀ ਸਰਵ ਸ੍ਰੀ ਸਵਰਨ ਸਿੰਘ ਪਰਵਾਨਾ ਡੈਨਮਾਰਕ,ਮੱਲ ਸਿੰਘ ਰਾਮਪੁਰੀ,ਰਜਿੰਦਰ ਪ੍ਰਦੇਸੀ, ਨਵਤੇਜ ਗੜ੍ਹਦੀਵਾਲ ਨੇ ਕੀਤੀ। ਇਸ ਮੌਕੇ ਸ਼ਾਇਰ ਰੇਸ਼ਮ ਚਿੱਤਰਕਾਰ, ਜਸਪਾਲ ਜੀਰਵੀ, ਮੋਹਨ ਮਤਿਆਲਵੀ।। ਅਮਰੀਕ ਡੋਗਰਾ, ਅਵਤਾਰ ਸੰਧੂ, ਕੁਲਵਿੰਦਰ ਕੁੱਲਾ, ਸ਼ਿਵ ਕੁਮਾਰ ਬਾਵਾ , ਸੋਮ ਦੱਤ ਦਿਲਗੀਰ, ਪਿ੍ਰੰਸੀਪਲ ਸੁਰਿੰਦਰਪਾਲ ਪ੍ਰਦੇਸੀ, ਜਗਦੀਸ਼ ਰਾਣਾ, ਲਾਲੀ ਕਰਤਾਰਪੁਰੀ, ਪਰਮਜੀਤ ਕਰਿਆਮ, ਪਰਮਿੰਦਰ ਬੀੜ੍ਹਾਂ, ਪਰਮਿੰਦਰ ਪੱਖੋਵਾਲ, ਗੁਰਦੀਪ ਔਲਖ, ਇਕਬਾਲ ਕੌਰ ਉਦਾਸੀ, ਰਣਬੀਰ ਬੱਬਰ, ਸਾਬੀ੍ਹ ਈਸਪੁਰੀ, ਅਵਤਾਰ ਲੰਗੇਰੀ, ਰੇਣੁਕਾ ਆਦਮਪਰ, ਸੁਖਦੇਵ ਕੌਰ ਚਮਕ, ਦੀਪ ਦਿਲਬਰ, ਰਣਜੀਤ ਪੋਸੀ, ਸਾਬ੍ਹੀ ਪੱਖੋਵਾਲ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਸਭਾ ਦੇ ਮੀਤ ਪ੍ਰਧਾਨ ਪ੍ਰੋ ਬਿਕਰ ਸਿੰਘ ਨੇ ਧੰਨਵਾਦ ਕੀਤਾ। ਮੰਚ ਸੰਚਾਲਨ ਅਜਮੇਰ ਸਿੱਧੂ ਵਲੋਂ ਬਾਖੂਬੀ ਨਿਭਾਇਆ ਗਿਆ। ਸਮਾਗਮ ਦੌਰਾਨ ਸੁਖਵਿੰਦਰ ਚਾਹਲ ਭੀਖੀ ਮਾਨਸਾ ਵਲੋਂ ਲਗਾਈ ਗਈ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਬਣੀ ਰਹੀ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ