Fri, 14 June 2024
Your Visitor Number :-   7110797
SuhisaverSuhisaver Suhisaver

ਓਬਾਮਾ ਵੱਲੋਂ ਗੈਰ–ਕਾਨੂੰਨੀ ਢੰਗ ਨਾਲ ਰਹਿ ਰਹੇ 50 ਲੱਖ ਲੋਕਾਂ ਲਈ ਇਮੀਗਰੇਸ਼ਨ ਪਾਲਿਸੀ 'ਚ ਬਦਲਾਅ

Posted on:- 21-11-2014

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਮੀਗਰੇਸ਼ਨ ਪਾਲਿਸੀ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਅਮਰੀਕੀ ਇਮਰੀਗਰੇਸ਼ਨ ਪਾਲਿਸੀ 'ਚ ਬਦਲਾਅ ਤੋਂ ਬਾਅਦ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੱਖਾਂ ਭਾਰਤੀਆਂ ਸਮੇਤ 50 ਲੱਖ ਲੋਕਾਂ ਨੂੰ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ।

ਓਬਾਮਾ ਨੇ ਇਮੀਗਰੇਸ਼ਨ ਪਾਲਿਸੀ ਵਿੱਚ ਬਦਲਾਅ ਦੀ ਜਾਣਕਾਰੀ ਫੇਸਬੁੱਕ ਰਾਹੀਂ ਵੀ ਦਿੱਤੀ ਹੈ ਤਾਂ ਕਿ ਵਧ ਤੋਂ ਵਧ ਲੋਕ ਇਸ ਬਾਰੇ ਜਾਣੂ ਹੋ ਸਕਣ।
ਓਬਾਮਾ ਨੇ ਇਮੀਗਰੇਸ਼ਨ ਪਾਲਿਸੀ ਵਿੱਚ ਬਦਲਾਅ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 50 ਲੱਖ ਲੋਕਾਂ ਨੂੰ ਅਸਥਾਈ ਦਸਤਾਵੇਜ਼ ਦਿੱਤੇ ਜਾਣਗੇ। ਇਸ ਦੀ ਮਦਦ ਨਾਲ ਉਹ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਰਹਿਣ ਦੇ  ਹੱਕਦਾਰ ਹੋਣਗੇ।
ਦੱਸਣਾ ਬਣਦਾ ਹੈ ਕਿ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਾਲੇ ਲੋਕਾਂ 'ਚ ਸਭ ਤੋਂ ਜ਼ਿਆਦਾ ਮੈਕਸੀਕੋ ਦੇ ਹਨ। ਮੌਜੂਦਾ ਸਮੇਂ ਵਿੱਚ 1.1 ਕਰੋੜ ਲੋਕ ਇੱਥੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹਨ, ਜਿਨ੍ਹਾਂ ਵਿੱਚ 4.5 ਲੱਖ ਭਾਰਤੀ ਸ਼ਾਮਲ ਹਨ।
ਭਾਵੇਂ ਕਿ ਓਬਾਮਾ ਵੱਲੋਂ ਟੈਲੀਵਿਜ਼ਲ 'ਤੇ ਕੀਤੇ ਗਏ ਐਲਨ ਤੋਂ ਬਾਅਦ ਲੱਖਾਂ ਅਮਰੀਕੀ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਹੈ, ਪਰ ਰੀਪਬਲਿਕਨ ਪਾਰਟੀ ਨੇ ਇਸ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਾਂਗਰਸ ਦੇ ਅਮਰੀਕੀ ਰਾਸ਼ਟਰਪਤੀ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈ ਸਕਦੇ। ਇਹ ਉਨ੍ਹਾਂ ਦੇ ਅਧਿਕਾਰ ਖੇਤਰ ਤੋਂ ਬਾਹਰ ਦਾ ਮਾਮਲਾ ਹੈ। ਸੂਤਰਾਂ ਅਨੁਸਾਰ ਪਾਲਿਸੀ ਵਿੱਚ ਬਦਲਾਅ ਦੇ ਤਹਿਤ ਉਨ੍ਹਾਂ ਮਾਪਿਆਂ ਨੂੰ ਅਸਥਾਈ ਦਸਤਾਵੇਜ਼ ਦਿੱਤੇ ਜਾਣਗੇ, ਜਿਨ੍ਹਾਂ ਦੇ ਬੱਚੇ ਅਮਰੀਕਾ 'ਚ ਪੈਦਾ ਹੋਏ ਹਨ ਅਤੇ ਅਮਰੀਕੀ ਨਾਗਰਿਕ ਹਨ। ਇਸ ਤੋਂ ਇਲਾਵਾ 3 ਸਾਲ ਵਿੱਚ ਅਮਰੀਕਾ ਵਿੱਚ ਕਾਨੂੰਨੀ ਘਰ ਦੇ ਮਾਲਕ ਵੀ ਇਸ ਪਾਲਿਸੀ ਦੇ ਤਹਿਤ ਦੇਸ਼ ਵਿੱਚ ਕਾਨੂੰਨੀ ਤੌਰ 'ਤੇ ਰਹਿਣ ਦੀ ਇਜਾਜ਼ਤ ਲੈ ਸਕਦੇ ਹਨ।
ਉੱਧਰ 5 ਸਾਲ ਤੋਂ ਅਮਰੀਕਾ ਵਿੱਚ ਰਹਿ ਰਹੇ ਮਾਤਾ-ਪਿਤਾ ਵੀ ਇਸ ਦੇ ਹੱਕਦਾਰ ਹੋਣਗੇ। ਸੂਤਰਾਂ ਅਨੁਸਾਰ ਅਮਰੀਕਾ ਵਿੱਚ ਰਹਿ ਰਹੇ 37 ਲੱਖ ਲੋਕ ਇਨ੍ਹਾਂ ਨਿਯਮਾਂ ਤਹਿਤ ਫਿੱਟ ਬੈਠਦੇ ਹਨ। ਓਬਾਮਾ ਨੇ ਕਿਹਾ ਕਿ ਇਹ ਐਲਾਨ ਉਨ੍ਹਾਂ ਲੋਕਾਂ ਲਈ ਹੈ ਜੋ ਆਮ ਅਮਰੀਕੀਆਂ ਦੀ ਤਰ੍ਹਾਂ ਹਰੇਕ ਸਹੂਲਤ ਹਾਸਲ ਕਰਨ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਨੂੰ ਰਾਹਤ ਦੇਣ ਦੀ ਗੱਲ ਨਹੀਂ ਕਰ ਰਹੇ। ਅਸੀਂ ਜਵਾਬਦੇਹੀ, ਸਮਝਦਾਰੀ ਅਤੇ ਵਿਚਾਲ ਦਾ ਰਸਤਾ ਕੱਢਣ ਦੀ ਗੱਲ ਕਰ ਰਹੇ ਹਾਂ। ਨਾਲ ਹੀ ਉਨ੍ਹਾਂ ਇਹਵੀ ਕਿਹਾ ਕਿ ਜੇਕਰ ਤੁਸੀਂ ਅਪਰਾਧੀ ਹੋ ਤਾਂ ਤੁਹਾਨੂੰ ਵਾਪਸ ਭੇਜ ਦਿਤਾ ਜਾਵੇਗਾ। ਜੇਕਰ ਤੁਸੀਂ ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਕਦੇ ਵੀ ਜੇਲ੍ਹ ਭੇਜਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਹਰ ਕੋਈ ਮੰਨਦਾ ਹੈ ਕਿ ਅਮਰੀਕਾ ਦੀ ਇਮੀਗਰੇਸ਼ਨ ਪਾਲਿਸੀ ਦੋਸ਼ਪੂਰਨ ਹੈ। ਬਦਕਿਸਮਤੀ ਨਾਲ ਇਸ ਨੂੰ ਸੁਧਾਰਨ ਵਿੱਚ ਵਾਸ਼ਿੰਗਟਨ ਨੇ ਦੇਰੀ ਕਰ ਦਿੱਤੀ। ਰਾਸ਼ਟਰਪਤੀ ਵਜੋਂ ਮੈਂ ਆਪਣੇ ਅਧਿਕਾਰਾਂ ਤਹਿਤ ਕੰਮ ਕਰ ਸਕਦਾ ਹਾਂ। ਮੈਂ ਚਾਹਾਂਗੇ ਕਿ ਇਸ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾਵੇ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ