Sat, 13 July 2024
Your Visitor Number :-   7183119
SuhisaverSuhisaver Suhisaver

ਨੇਪਾਲ 'ਚ ਬੱਸ ਹਾਦਸਾ, 10 ਮਰੇ, 30 ਜ਼ਖ਼ਮੀ

Posted on:- 01-11-2014

ਕਾਠਮੰਡੂ : ਨੇਪਾਲ ਦੇ ਮੱਧ ਹਿੱਸੇ ਵਿੱਚ ਪਿਛਲੀ ਰਾਤ ਦੋ ਯਾਤਰੀ ਬੱਸਾਂ ਦੇ ਭੀੜਨ ਕਾਰਨ ਇੱਕ ਰੂਸੀ ਮਹਿਲਾ ਸਮੇਤ ਘੱਟੋ ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ 30 ਲੋਕ ਜ਼ਖ਼ਮੀ ਹੋ ਗਏ। ਰਾਜਧਾਨੀ ਕਾਠਮੰਡੂ ਤੋਂ ਕਰੀਬ 120 ਕਿਲੋਮੀਟਰ ਬਾਸਾਮਾਦੀ ਜ਼ਿਲ੍ਹੇ ਦੇ ਮਕਬਾਨਪੁਰ ਵਿੱਚ ਰਾਤ 2 ਵਜੇ ਦੋਵੇਂ ਬੱਸਾਂ ਰਾਸ਼ਟਰੀ ਰਾਜ ਮਾਰਗ 'ਤੇ ਟਕਰਾ ਗਈਆਂ। ਇੱਕ ਬੱਸ ਕਾਠਮੰਡੂ ਤੋਂ ਵਿਰਾਟ ਨਗਰ ਜਾ ਰਹੀ ਸੀ ਅਤੇ ਦੂਜੀ ਉਲਟ ਦਿਸ਼ਾ ਤੋਂ ਆ ਰਹੀ ਸੀ।  ਹਾਦਸੇ ਵਿੱਚ 10 ਲੋਕ ਮਾਰੇ ਗਏ।

10 ਲੋਕਾਂ ਵਿੱਚ ਇੱਕ ਰੂਸੀ ਯਾਤਰੀ ਡਾਰਿਆ ਮੋਜਕੋਵਾ ਅਤੇ ਪੰਜ ਹੋਰ ਔਰਤਾਂ ਵੀ ਸ਼ਾਮਲ ਹਨ। ਜ਼ਖ਼ਮੀਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦਾ ਭਰਤਪੁਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇੱਕ ਬੱਸ ਦਾ ਡਰਾਇਵਰ ਬੜੀ ਤੇਜ਼ ਗਤੀ ਨਾਲ ਬੱਸ ਭਜਾ ਰਿਹਾ ਸੀ ਅਤੇ ਆਪਣਾ ਕੰਟਰੋਲ ਗੁਵਾ ਬੈਠਾ, ਜਿਸ ਨਾਲ ਇਹ ਦੁਰਘਟਨਾ ਵਾਪਰ ਗਈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ