Sun, 14 April 2024
Your Visitor Number :-   6972189
SuhisaverSuhisaver Suhisaver

ਆਪ ਸਾਫ਼ ਸੁਥਰੀ ਰਾਜਨੀਤੀ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰੇਗੀ : ਸੰਜੇ ਸਿੰਘ

Posted on:- 31-08-2014

ਜਲੰਧਰ : ਅੱਜ ਆਪ ਦੀ ਨੈਸ਼ਨਲ ਲੀਡਰਸ਼ਿਪ ਦੀ ਅਗਵਾਈ 'ਚ ਪੰਜਾਬ ਕਾਰਜਕਾਰਨੀ ਆਪ ਪਾਰਟੀ ਦੀ ਮੀਟਿੰਗ ਤੋਂ ਬਾਅਦ ਕੀਤੇ ਫੈਸਲਿਆਂ ਦੀ ਜਾਣਕਾਰੀ ਦੇਣ ਅਤੇ ਕਈ ਹੋਰ ਮੁੱਦਿਆਂ 'ਤੇ ਪਾਰਟੀ ਦਾ ਰੁਖ ਸਪੱਸ਼ਟ ਕਰਦੇ ਹੋਏ ਪਾਰਟੀ ਦੇ ਕੌਮੀ ਆਗੂ ਸੰਜੇ ਸਿੰਘ, ਪਾਰਟੀ ਬੁਲਾਰੇ ਐਚਐਲ ਫੂਲਕਾ, ਜਰਨੈਲ ਸਿੰਘ ਕੌਮੀ ਆਰਗੇਨਾਈਜ਼ਰ ਭਗਵੰਤ ਮਾਨ ਸਾਂਸਦ ਤੇ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਪਾਰਟੀ ਹਾਰ ਜਿੱਤ ਦੀ ਰਾਜਨੀਤੀ ਤੋਂ ਉੱਪਰ ਉੱਠਕੇ ਦੇਸ਼ ਵਿਚ ਸਾਫ਼-ਸੁਥਰੀ ਰਾਜਨੀਤੀ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰੇਗੀ। ਪਾਰਟੀ  ਦੇ ਪੰਜਾਬ ਇਕਾਈ ਦੇ ਕਨਵੀਨਰ ਛੋਟੇਪੁਰ ਨੇ ਪੰਜਾਬ ਦੀ ਅਵਸਥਾ ਵਾਰੇ ਕਿਹਾ ਕਿ ਰਾਜ ਵਿਚ ਜੰਗਲ ਰਾਜ ਹੈ ਤੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੈ।

ਰਾਜ ਅੰਦਰ ਸੱਤਾਧਾਰੀ ਪਾਰਟੀ ਦੇ ਆਗੂਆਂ ਨੇ ਚਾਰੇ ਪਾਸੇ ਲੁੱਟ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਟਰਾਂਸਪੋਰਟ, ਕੇਬਲ ਨੈਟਵਰਕ, ਰੇਤ ਬਜਰੀ ਕੇ ਕਾਰੋਵਾਰ 'ਤੇ ਆਪਣਾ ਕਬਜ਼ਾ ਕਰਕੇ ਅੰਨੀ ਲੁੱਟ ਕਰ ਰਹੇ ਹਨ। ਰੁਜ਼ਗਾਰ ਤੇ ਹੱਕ ਮੰਗਦੇ ਲੋਕਾਂ 'ਤੇ ਡਾਂਗਾਂ ਵਰਾ੍ਵਈਆਂ ਜਾ ਰਹੀਆਂ ਹਨ। ਬਾਦਲ ਡੀਜਲ ਦੇ ਰੇਟ ਵਧਣ 'ਤੇ ਬੋਲਦੇ ਨਹੀਂ ਤੇ ਖੇਤੀ ਜਿਨਸਾਂ ਦੇ ਦਿੱਤੇ ਜਾ ਰਹੇ ਭਾਅ ਖੇਤੀ ਲਾਗਤਾਂ ਵੀ ਪੂਰੀਆਂ ਨਹੀਂ ਕਰਦੇ। ਉਨ੍ਹ੍ਵਾਂ ਕਿਹਾ ਕਿ ਆਪ ਲੋਕਾਂ ਦੇ ਮਸਲੇ ਲੈਕੇ ਸੜਕਾਂ 'ਤੇ ਜਾਵੇਗੀ ਤੇ ਸੰਘਰਸ਼ ਕਰੇਗੀ। ਪੰਜਾਬ ਦੇ ਪਾਰਟੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਜਿਮਨੀ ਚੋਣਾਂ ਵਿਚ ਇਕ ਵਾਰ ਵੀ ਬਾਦਲ ਪਟਿਆਲਾ ਹਲਕੇ ਵਿਚ ਪ੍ਰਚਾਰ ਕਰਨ ਨਹੀਂ ਆਇਆ ਤੇ ਇਸੇ ਤਰ੍ਹਾਂ ਅਮਰਿੰਦਰ ਤਲਵੰਡੀ ਸਾਬੋ ਹਲਕੇ ਵਿਚ ਨਹੀਂ ਗਿਆ ਇਸ ਤੋ ਸਪਸ਼ਟ ਹੈ ਕਿ ਦੋਨਾਂ ਆਗੂਆਂ ਨੇ ਜਿਮਨੀ ਚੋਣ ਮਿਲਕੇ ਲੜੀ ਹੈ ਤੇ ਆਪੋ-ਆਪਣੀ ਜੱਦੀ ਸੀਟਾਂ ਬਚਾਉਣ ਦੀ ਰਾਜਨੀਤੀ ਖੇਡੀ ਹੈ ਤੇ ਖੁਲ੍ਹ ਕੇ ਰਾਜਸੀ ਮਸੀਨਰੀ ਵਰਤੋ ਕੀਤੀ ਹੈ।
ਆਗੂਆਂ ਕਿਹਾ ਕਿ ਪਾਰਟੀ ਜਿਣਨੀ ਚੋਣਾਂ ਦੇ ਨਤੀਜਿਆਂ ਨੂੰ ਰਾਜ ਦੀ ਜਨਤਾ ਦਾ ਮੂਡ ਨਹੀਂ ਮੰਨਦੀ। ਆਮ ਤੌਰ 'ਤੇ ਇਹ ਲੋਕ ਜਾਣਦੇ ਹਨ ਕਿ ਜਿਮਨੀ ਚੋਣਾਂ ਧਨ ਬਲ ਤੇ ਬਾਹੂ ਬਲ ਤੇ ਸਹਾਰੇ ਜਿੱਤੀਆਂ ਜਾਂਦੀਆਂ ਹਨ। ਸੰਜੇ ਸਿੰਘ ਨੇ  ਕਿਹਾ ਕਿ ਦਿੱਲੀ ਕਿ 60 ਪ੍ਰਤੀਸ਼ਤ ਵੋਟਿੰਗ ਹੋਈ ਜੋ ਰਾਤ 8 ਵਜੇ ਤੱਕ ਜਾਰੀ ਰਹੀ ਪਰ ਤਲਵੰਡੀ ਸਾਬੋ ਜਿੱਥੇ 83 ਪ੍ਰਤੀਸ਼ਤ ਵੋਟ ਪਏ ਤੇ ਸ਼ਾਮ 6 ਵਜੇ ਤੱਕ ਹੀ ਪੈ ਗਏ, ਜੋ ਠੀਕ ਤਰੀਕੇ ਅਪਣਾਏ ਜਾਣ ਦੇ ਸੰਕੇਤ ਨਹੀਂ ਹਨ। ਪਾਰਟੀ ਉਮੀਦਵਾਰ ਬਦਲੇ ਜਾਣ ਵਾਰੇ ਸੰਜੇ ਨੇ ਕਿਹਾ ਕਿ ਅਜਿਹਾ ਦਿੱਲੀ ਵਿਚ ਵੀ ਕੀਤਾ ਗਿਆ ਸੀ ਜੇਕਰ ਉਮੀਦਵਾਰ ਵਿਰੁਧ ਕੁਝ ਮਿਲਦਾ ਹੈ ਤਾਂ ਪਾਰਟੀ ਉਮੀਦਵਾਰ ਚੋਣ ਮੈਦਾਨ ਵਿਚੋਂ ਵਾਪਸ ਬੁਲਾਉਣ ਨੂੰ ਕੋਈ ਗਲਤ ਨਹੀਂ ਸਮਝਦੀ। ਪਾਰਟੀ ਹਾਰ ਜਿੱਤ ਨਾਲੋ ਸਾਫ ਸੁਥਰੀ ਰਾਜਨੀਤੀ ਦੇਣ ਨੂੰ ਪਹਿਲ ਦਿੰਦੀ ਹੈ। ਉਨ੍ਹਾਂ ਜਿਮਨੀ ਚੋਣਾਂ ਦੀ ਤਿਆਰੀ ਪਾਰਟੀ ਨੇ ਦੇਰ ਨਾਲ ਸ਼ੁਰੂ ਕਰਨ ਦੀ ਕੀਤੀ ਗਲਤੀ ਨੂੰ ਉਨ੍ਹਾਂ ਮੰਨਿਆ ਤੇ ਕਿਹਾ ਕਿ ਜੇਕਰ ਆਪ ਨੇ ਤਿਆਰੀ ਸਮੇ ਸ਼ਿਰ ਸੁਰੂ ਕੀਤੀ ਹੁੰਦੀ ਤਾਂ ਚੋਣ ਨਤੀਜੇ ਕੁਝ ਹੋਰ ਹੁੰਦੇ।
ਐਚ ਐਸ ਫੂਲਕਾ ਤੇ ਭੰਗਵਤ ਮਾਨ ਸਾਂਸਦ ਨੇ ਕਿਹਾ ਕਿ ਰਾਜ ਵਿਚ ਵਿਰੋਧ ਦਰਜ ਕਰਨ 'ਤੇ ਗੈਰਜਮਾਨਤੀ ਧਾਰਾਵਾਂ ਲਗਾਈਆਂ ਜਾ ਰਹੀਆਂ ਹਨ। ਬਾਦਲ ਸਾਹਿਬ ਵੱਲ ਜੁੱਤਾ ਸੁੱਟਣ ਵਾਲੇ ਵਿਕਰਮ 'ਤੇ ਗੈਰ ਜਮਾਨਤੀ ਧਾਰਾਵਾਂ ਲਗਾਉਣ ਵਿਰੁਧ ਪਾਰਟੀ ਵਿਕਰਮ ਦੀ ਕਾਨੂੰਨੀ ਮਦਦ ਕਰੇਗੀ ਤੇ ਬਾਦਲ ਸਾਹਿਬ ਦੇ ਦੋਹਰੇ ਅਪਣਾਏ ਸਟੈਂਡ ਨੂੰ ਉਜਾਗਰ ਕਰੇਗੀ। ਪਾਰਟੀ ਆਗੂਆਂ ਕਿਹਾ ਕਿ ਹਾਲਾਂ ਕਿ ਪਾਰਟੀ ਰਾਜਨੀਤੀ ਵਿਚ ਕਿਸੇ ਅਜਿਹੀ ਘਟਨਾ ਦਾ ਸਮਰਥਨ ਨਹੀਂ ਕਰਦੀ ਤੇ ਇਸ ਮੌਕੇ ਉਨ੍ਹਾਂ ਕੇਜਰੀਵਾਲ 'ਤੇ ਕੀਤੇ ਹਮਲਿਆਂ ਦੀ ਮਿਸਾਲ ਦਿੰਦੇ ਹੋਏ ਕਿਹਾ ਇਕ ਕੇਜਰੀਵਾਲ ਨੇ ਕਿਹਾ ਕਿ ਅਜਿਹੀ ਘਟਨਾ ਨਾਲੋਂ ਕਾਰਨ ਵੱਡਾ ਹੁੰਦਾ ਹੈ ਤੇ ਇਸ ਲਈ ਕਾਰਨ ਸਮਝਣ ਦੀ ਕੋਸ਼ਿਸ਼ ਕਰੋ ਤੇ ਉਸ ਦੇ ਹੱਲ ਵੱਲ ਵਧੋ ਤੇ ਉਨ੍ਹਾਂ ਹਮਲਾਵਰ ਨੂੰ ਉਸਦੇ ਘਰ ਜਾਕੇ ਮਿਲਕੇ ਮੁਆਫ ਕਰ ਦਿੱਤਾ ਸੀ। ਮਾਨ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਇਹ ਕਹਿਣਾ ਕਿ ਇਹ ਮਾਨ ਦੇ ਇਸਾਰੇ 'ਤੇ ਹੋਇਆ ਹੈ ਸਿਰਫ ਆਪ ਪਾਰਟੀ ਵਿਰੁਧ ਸਿਰਫ਼ ਇਕ ਰਾਜਸੀ ਬੁਖਲਾਹਟ ਹੈ ਤੇ ਜੇਕਰ ਆਪ ਤੋਂ ਅਕਾਲੀ ਦਲ ਨੂੰ ਆਉਂਦੀਆਂ ਚੋਣਾਂ ਵਿਚ ਚੁਨੌਤੀ ਨਾ ਸਮਦੇ ਹੁੰਦੇ ਤਾਂ ਉਹ ਇਹ ਇਲਜ਼ਾਮ ਕਾਂਗਰਸ ਸਿਰ ਮੜ੍ਹ ਦਿੰੇਦੇ। ਆਪ ਨੂੰ ਇਕ ਪਾਣੀ ਦਾ ਬੁਲਬੁਲ੍ਹਾ ਕਹਿਣ 'ਤੇ ਮਾਨ ਨੇ ਕਿਹਾ ਕਿ ਇਹ ਬੁਲ੍ਹਬੁਲਾ ਲੋਕਾਂ ਦੇ ਮਸਲਿਆਂ ਦਾ ਬੁਲ੍ਹਬਲ੍ਹਾ ਹੈ ਜੋ 2017 ਦੀਆਂ ਵਿਧਾਨ ਸਭਾ ਚੋਣਾ ਵਿਚ ਆਪਣਾ ਕਰਿਸ਼ਮਾ ਵਿਖਾਏਗਾ।
ਕੌਮੀ ਆਰਗੇਨਾਈਜ਼ਰ ਜਰਨੈਲ ਸਿੰਘ ਨੇ ਕਿਹਾ ਮੋਹਨ ਭਾਗਵਤ ਦੇ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਕਹਿਣ ਦੀ ਨਿਖੇਧੀ ਕਰਦੇ  ਹੋਏ ਕਿਹਾ ਕਿ ਅਸਲ ਵਿਚ ਇਹ ਭਾਜਪਾ ਦਾ ਲੁਕਿਆ ਏਜੰਡਾ ਦੱਸਦੇ ਹੋਏ ਕਿਹਾ ਕਿ ਇਹ ਹੁਣ ਖੁਲ੍ਹ ਰਿਹਾ ਹੈ ਜੋ ਦੇਸ਼ ਵਾਸੀਆਂ ਦੇ ਹਿਤ ਵਿਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਵਾਰ ਪਿੱਛੇ ਸਰਕਾਰ ਦੇ ਜਿੰਮੇਵਾਰ ਮੰਤਰੀਆਂ ਦਾ ਹੱਥ ਹੈ ਤੇ ਸਰਕਾਰ ਛੋਟੇ ਛੋਟੇ ਨਸ਼ਾ ਕਰਨ ਵਾਲਿਆਂ ਵ੍ਰਿਰੁਧ ਕਾਰਵਾਈ ਕਰਕੇ ਦੱਸਣਾ ਚਾਹੁਦੀ ਹੈ ਕਿ ਉਹ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੀ ਹੈ ਤੇ ਇਸ ਨਾਲ ਰਾਜ ਅੰਦਰ ਨਸੇ ਦਾ ਕਾਰੋਵਾਰ ਬੰਦ ਹੋਣ ਵਾਲਾ ਨਹੀਂ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ