Mon, 23 October 2017
Your Visitor Number :-   1097984
SuhisaverSuhisaver Suhisaver
ਏਸ਼ੀਆ ਹਾਕੀ ਕੱਪ; ਭਾਰਤ ਸ਼ਾਨਦਾਰ ਜਿੱਤ ਨਾਲ ਫਾਈਨਲ 'ਚ ਪਹੁੰਚਿਆ               ਕਸ਼ਮੀਰ ਵਾਦੀ 'ਚ ਸੁਰੱਖਿਆ ਹਾਲਾਤ ਪਹਿਲਾਂ ਨਾਲੋਂ ਬੇਹਤਰ : ਜਨਰਲ ਰਾਵਤ              

ਵਿਦਿਆਰਥੀਅਣਾਂ 'ਤੇ ਹੋਏ ਲਾਠੀਚਾਰਜ ਕੇਂਦਰ ਦੀ ਸਰਮਾਏਦਾਰੀ ਸਰਕਾਰ ਦੀ ਬੌਖਲਾਹਠ ਦਾ ਨਤੀਜਾ - ਏ.ਆਈ.ਐਸ.ਐਫ

Posted on:- 30-09-2017

suhisaver

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ) ਦੀ ਪੰਜਾਬੀ ਯੂਨੀਵਰਸਿਟੀ ਦੀ ਇਕਾਈ ਨੇ ਦੱਸਿਆ ਕਿ ਪਿਛਲੇ ਦਿਨੀ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਹੋਏ ਵਿਦਿਆਰਥਣਾਂ 'ਤੇ ਲਾਠੀਚਾਰਜ ਦੀ ਜ਼ੋਰਦਾਰ ਸ਼ਬਦਾਂ 'ਚ ਨਿਖੇਧੀ ਕੀਤੀ। ਆਗੂਆਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਵਿਦਿਆਰਥਣਾਂ ਉੱਤੇ ਲਾਠੀਚਾਰਜ ਕੀਤਾ ਗਿਆ ਉਹ ਸਾਨੂੰ ਅੱਜ ਫਿਰ ਸੋਚਣ ਲਈ ਮਜਬੂਰ ਕਰਦਾ ਹੈ ਕਿ ਕੀ ਇਹ ਸਾਡੇ ਸ਼ਹੀਦਾਂ ਦੇ ਸੁਪਨਿਆਂ ਦਾ ਮੁਲਕ ਹੈ? ਉਨ੍ਹਾਂ ਕਿਹਾ ਕਿ ਕੇਂਦਰ ਦੀ ਤੇ ਯੂ.ਪੀ ਦੀ ਸਰਕਾਰ ਇੱਕ ਹੀ ਕੇਂਦਰ ਤੋਂ ਆਉਣ ਵਾਲੇ ਹੁਕਮਾਂ ਦੀ ਤਾਮੀਲ ਕਰਦੀਆਂ ਹਨ। ਜਿਸ ਤਰੀਕੇ ਨਾਲ 21 ਸਤੰਬਰ ਦੀ ਸ਼ਾਮ ਨੂੰ 2 ਵਿਦਿਆਰਥਣਾਂ ਨੂੰ ਮੋਟਰਸਾਈਕਲ ਸਵਾਰਾਂ ਨੇ ਛੇੜਿਆ, ਸਰਕਾਰ ਤੇ ਬੀ.ਐਚ.ਯੂ ਪ੍ਰਸ਼ਾਸ਼ਨ ਉਨ੍ਹਾਂ ਨੂੰ ਫੜਨ ਦੀ ਬਜਾਏ, ਛੇੜਖਾਨੀ ਦੇ ਵਿਰੋਧ 'ਚ ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਹੋਸਟਲ ਦੇ ਅੰਦਰ ਵੜ ਕੇ ਕੁੱਟਣ ਦੀ ਕਾਰਵਾਈ, ਕੇਂਦਰ ਸਰਕਾਰ ਦੀ 'ਬੇਟੀ ਪੜਾਓ, ਬੇਟੀ ਬਚਾਓ' ਸਕੀਮ ਦਾ ਅਸਲ ਚਿਹਰਾ ਸਾਰੇ ਮੁਲਕ ਸਾਹਮਣੇ ਪੇਸ਼ ਕਰਦੀ ਹੈ।

ਉਨ੍ਹਾਂ ਇਲਜਾਮ ਲਗਾਇਆ ਕਿ ਨਾ ਤਾਂ ਸਰਕਾਰ ਚੰਗੀ ਵਿੱਦਿਆ ਦਾ ਪ੍ਰਬੰਧ ਕਰਦੀ ਹੈ ਤੇ ਨਾ ਹੀ ਪੜ ਚੁੱਕੇ ਨੌਜੁਆਨਾਂ ਲਈ ਕੋਈ ਰੁਜਗਾਰ ਦਾ ਪ੍ਰਬੰਧ ਕਰਦੀ ਹੈ। ਇਸ ਦੇ ਉਲਟ ਦੇਸ਼ ਦੇ ਹਰ ਇੱਕ ਵਿਦਿਆ ਦੇ ਅਦਾਰੇ ਦਾ ਸਰਕਾਰ ਨਿੱਜੀਕਰਨ ਕਰਨ ਦੇ ਮਕਸਦ ਨਾਲ ਫੰਡਾਂ ਦੀ ਕਟੌਤੀ ਕਰ ਰਹੀ ਹੈ ਅਤੇ ਜਿਸ ਦੇ ਨਤੀਜੇ ਵਜੋਂ ਹਰ ਤਰਫ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਯੂਨੀਵਰਸਿਟੀਆਂ ਦੀ ਆਜ਼ਾਦ ਸੋਚ ਨੂੰ ਬਰਦਾਸ਼ਤ ਨਹੀਂ ਕਰ ਰਹੀ ਤੇ ਦੂਜੇ ਪਾਸੇ ਨਫਰਤ ਨੂੰ ਹਰ ਜਗਾ 'ਤੇ ਫਿਰਕਾਵਾਦ ਦੇ ਰੂਪ 'ਚ ਵਧਾਉਣ ਦਾ ਕੰਮ ਕਰ ਰਹੀ ਹੈ।

ਆਗੂਆਂ ਨੇ ਕਿਹਾ ਕਿ ਇਸ ਸਮੇਂ ਸਰਮਾਏਦਾਰੀ ਤੰਤਰ ਦੇ ਅਧੀਨ ਕੇਂਦਰ ਦੀ ਸਰਕਾਰ ਹਰ ਵਰਗ ਦੀ ਆਵਾਜ ਨੂੰ ਦਬਾਉਣ ਦੀ ਜੱਦੋਜਹਿਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਮਾਏਦਾਰੀ ਦਾ ਵਰਤਾਰਾ ਹੀ ਇਸ ਤਰ੍ਹਾਂ ਦਾ ਹੈ ਕਿ ਇਹ ਹਰ ਚੀਜ 'ਚੋਂ ਮੁਨਾਫਾ ਭਾਲਦਾ ਹੈ। ਉਨ੍ਹਾਂ ਕਿਹਾ ਕਿਉਂਕਿ ਸਰਕਾਰ ਨੂੰ ਬਣਾਉਣ 'ਚ ਦੇਸ਼ ਦੇ ਸਰਮਾੲਏਦਾਰਾਂ ਨੇ ਹਰ ਪੱਖ ਤੋਂ ਬੀ.ਜੇ.ਪੀ ਦੀ ਮਦਦ ਕੀਤੀ ਤੇ ਅੱਜ ਜਦ ਦੇਸ਼ ਦੇ ਸਰਮਾਏਦਾਰ ਵਿੱਦਿਆ ਕੇਂਦਰਾਂ ਨੂੰ ਆਪਣੀ ਮੁੱਠੀ 'ਚ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਫੰਡਾਂ ਦੀ ਘਟੌਤੀ ਕਰ ਉਨ੍ਹਾਂ ਨੂੰ ਹੌਲੀ-ਹੌਲੀ ਵੇਚਣ ਦੇ ਰਾਹ 'ਤੇ ਹੈ। ਉਨ੍ਹਾਂ ਕਿਹਾ ਕਿ ਬੀ.ਐਚ.ਯੂ ਦੇ ਵਾਈਸ ਚਾਂਸਲਰ ਨੇ ਆਪਣੀ ਸੰਘੀ ਸਰਕਾਰੀ ਭਗਤੀ ਨੂੰ ਪੱਕਾ ਕਰਨ ਲਈ ਯੂਨੀਵਰਸਿਟੀ ਕੈਂਪਸ 'ਚ ਪੁਲਿਸ ਦਾ ਦਖਲ ਹੋਣ ਦਿੱਤਾ। ਇਸ ਕਾਰਵਾਈ ਲਈ ਵੀ.ਸੀ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਜੁਲਮਾਂ ਦੇ ਵਿਰੁੱਧ ਏ.ਆਈ.ਐਸ.ਐਫ ਹਮੇਸ਼ਾ ਵਿਦਿਆਰਥੀਆਂ ਦੇ ਨਾਲ ਖੜੀ ਹੈ। ਬੀ.ਐਚ ਯੂ ਦੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਸਲਾਮ ਕਰਦੇ ਹੋਏ ਆਗੂਆਂ ਨੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਇਸ ਸਮੇਂ ਗੁਰਮੁੱਖ, ਸੰਦੀਪ,ਪਰਮ ਪੜਤੇਵਾਲਾ, ਗੁਰਜੰਟ, ਵਰਿੰਦਰ, ਮਨੂ, ਵਿਸ਼ਾਲ, ਗੁਰਜੰਟ ਟਿਵਾਣਾ, ਯੋਧਾ ਸਿੰਘ, ਸ਼ਾਮ, ਪ੍ਰਿਤਪੌਲ, ਆਦਿ ਆਗੂ ਮੌਜੂਦ ਸਨ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦੀ ਆਜ਼ਾਦ ਫਿਜਾ ਨਵੇਂ ਵਿਚਾਰਾਂ ਨੂੰ ਜਨਮ ਦੇਣ ਲਈ ਹੁੰਦੀ ਹੈ। ਵਿਦਿਆਰਥੀ ਸਮਾਜ ਲਈ ਮਾਰਗ ਦਰਸ਼ਕ ਬਣਕੇ ਚਲਦੇ ਹਨ। ਜੋ ਗੱਲਾਂ ਯੂਨੀਵਰਸਿਟੀ ਦੀਆਂ ਬਹਿਸਾਂ 'ਚ ਸੰਜੀਦਾ ਵਿਦਿਆਰਥੀ ਵਰਗ ਅੱਜ ਕਰਦਾ ਹੈ, ਭਵਿੱਖ 'ਚ ਸਮਾਜ ਉਨ੍ਹਾਂ ਗੱਲਾਂ ਨੂੰ ਅਮਲ 'ਚ ਵਰਤਦਾ ਹੈ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ