Thu, 01 June 2023
Your Visitor Number :-   6384744
SuhisaverSuhisaver Suhisaver

ਇਰਾਕ : ਤਿੰਨ ਬੰਬ ਧਮਾਕਿਆਂ 'ਚ 34 ਲੋਕਾਂ ਦੀ ਮੌਤ

Posted on:- 12-10-2014

ਇਰਾਕ : ਇਰਾਕ ਦੇ ਇਕ ਕੁਰਦ ਪ੍ਰਭਾਵਿਤ ਇਲਾਕੇ ਵਿਚ ਕੁਝ ਦਫ਼ਤਰਾਂ ਦੇ ਬਾਅਦ ਤਿੰਨ ਆਤਮਘਾਤੀ ਕਾਰ ਬੰਬ ਹਮਲਿਆਂ ਵਿਚ ਲਗਭਗ 34 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚੋਂ ਜ਼ਿਆਦਾ ਕੁਰਦਿਸ਼ ਦਲ ਦੇ ਸਾਬਕਾ ਸੈਨਿਕ ਸਨ। ਹਮਲੇ ਵਿਚ ਮਾਮੂਲੀ ਜ਼ਖ਼ਮੀ ਹੋਏ ਮੇਅਰ ਬਹਾਵ ਅਹਿਮਦ ਨੇ ਦੱਸਿਆ ਕਿ ਕਾਰਾ ਤਪਾਅ 'ਤੇ ਅੱਜ ਸਵੇਰੇ ਅੰਤਰਰਾਸ਼ਟਰੀ ਸਮੇਂ ਅਨੁਸਾਰ 7.30 ਤਿੰਨ ਕਾਰ ਬੰਬਾਂ ਨਾਲ ਧਮਾਕਾ ਕੀਤਾ ਗਿਆ। 

ਕਾਰਾਤਪਾਅ ਜਲਾਬਤਾ ਦੇ ਕੋਲ ਹੈ, ਜੋ ਬਗਦਾਦ ਦੇ ਪੂਰਬ ਉਤਰ ਸਰਕਾਰ ਸਮਰਥਕ ਬਲਾਂ ਅਤੇ ਆਈਐਸ ਦੇ ਜੇਹਾਦੀਆਂ ਵਿਚਕਾਰ ਸੰਘਰਸ਼ ਵਾਲਾ ਖੇਤਰ ਹੈ। ਮੇਅਰ ਨੇ ਕਿਹਾ ਕਿ ਤਿੰਨ ਕਾਰ ਬੰਬਾਂ ਨਾਲ ਉਸ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਇਸ ਇਮਾਰਤ ਵਿਚ ਕੁਰਦ ਦੀ ਅੰਦਰੂਨੀ ਸੁਰੱਖਿਆ ਸੇਵਾ ਅਤੇ ਪੈਟਰਟਿਕ ਯੂਨੀਅਨ ਆਫ਼ ਕੁਰਦ ਸਥਾਨ ਦਾ ਦਫ਼ਤਰ ਵੀ ਹੈ। ਅਹਿਮਦ ਨੇ ਦੱਸਿਆ ਕਿ ਧਮਾਕਿਆਂ ਨਾਲ ਬਿਜਲੀ ਵਿਭਾਗ ਦੁਆਰਾ ਵਰਤੋਂ ਵਿਚ ਲਿਆਂਦੀਆਂ ਜਾਣ ਵਾਲੀਆਂ ਨੇੜੇ ਦੀਆਂ ਇਮਾਰਤਾਂ ਅਤੇ ਕੁਰਦਿਸ ਪੇਸ਼ਮਰਗ ਦਲਾਂ ਦੇ ਸਾਬਕਾ ਸੈਨਿਕਾਂ ਦੇ ਬਿਊਰੋ ਦਫ਼ਤਰ ਵੀ ਗੰਭੀਰ ਰੂਪ ਵਿਚ ਘਟਨਾਗ੍ਰਸਤ ਹੋ ਗਏ ਹਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ