Sat, 09 December 2023
Your Visitor Number :-   6733226
SuhisaverSuhisaver Suhisaver

ਕਾਂਗਰਸ ਤੇ ਐਨਸੀਪੀ ਭ੍ਰਿਸ਼ਟਾਚਾਰੀ : ਮੋਦੀ

Posted on:- 05-10-2014

suhisaver

ਜੇਕਰ 25 ਸਾਲ ਪੁਰਾਣਾ ਗੱਠਜੋੜ ਬਣਾਈ ਰੱਖਦੇ ਤਾਂ ਬਾਲ ਠਾਕਰੇ ਨੂੰ ਸੱਚੀ ਸ਼ਰਧਾਂਜਲੀ ਹੁੰਦੀ : ਸੰਜੇ ਰਾਓਤ
ਤਸਗਾਂਵ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਬਾਲ ਠਾਕਰੇ  ਦੀ ਇੱਜ਼ਤ ਕਰਦੇ ਹਨ। 15 ਅਕਤੂਬਰ ਨੂੰ ਹੋਣ ਵਾਲੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੇ ਲਈ ਪ੍ਰਚਾਰ ਦੌਰਾਨ ਉਹ ਸ਼ਿਵ ਸੈਨਾ ਦੇ ਖਿਲਾਫ਼ ਇੱਕ ਸ਼ਬਦ ਵੀ ਨਹੀਂ ਬੋਲਣਗੇ। ਮਹਾਰਾਸ਼ਟਰ ਵਿੱਚ ਆਪਣੇ ਚੋਣ ਪ੍ਰਚਾਰ ਦੇ ਦੂਜੇ ਦਿਨ ਮੋਦੀ ਨੇ ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਸ ਵਿੱਚ ਮਰਾਠਾ ਨੇਤਾ ਸ਼ਿਵਾ ਜੀ ਦੇ ਗੁਣ ਨਹੀਂ ਹਨ ਅਤੇ ਉਹ ਮੁੱਖ ਮੰਤਰੀ ਅਤੇ ਕੇਂਦਰੀ ਖੇਤਰੀ ਮੰਤਰੀ ਰਹਿੰਦੇ ਹੋਏ ਰਾਜ ਦੀ ਜਨਤਾ ਦੀ ਪਾਣੀ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਿਆ।

ਭਾਜਪਾ ਤੋਂ ਅਲੱਗ ਹੋ ਚੁੱਕੀ ਸ਼ਿਵ ਸੈਨਾ ਦੇ ਸਬੰਧ ਵਿੱਚ ਮੋਦੀ ਨੇ ਕਿਹਾ ਕਿ ਰਾਜਨੀਤਿਕ ਪੰਡਤ ਕਹਿ ਰਹੇ ਹਨ ਕਿ ਮੋਦੀ ਆਪਣੇ ਭਾਸ਼ਣਾਂ ਵਿੱਚ ਸ਼ਿਵ ਸੈਨਾ ਦੀ ਅਲੋਚਨਾ ਕਿਉਂ ਨਹੀਂ ਕਰਦੇ। ਮਰਹੂਮ ਬਾਲ ਠਾਕਰੇ ਦੀ ਗੈਰ ਮੌਜੂਦਗੀ ਵਿੱਚ ਇਹ ਪਹਿਲੀ ਚੋਣ ਹੈ, ਇਸ ਦੀ ਮੈਂ ਬਹੁਤ ਇੱਜ਼ਤ ਕਰਦਾ ਰਹਾਂਗਾ। ਮੈਂ ਸ਼ਿਵ ਸੈਨਾ ਦੇ ਖਿਲਾਫ਼ ਇੱਕ ਵੀ ਸ਼ਬਦ ਨਾ ਬੋਲਣ ਦਾ ਫੈਸਲਾ ਕੀਤਾ ਹੈ। ਇਹ ਬਾਲਾ ਸਾਹਿਬ ਠਾਕਰੇ ਨੂੰ ਮੇਰੀ ਸ਼ਰਧਾਂਜਲੀ ਹੈ। ਕੁਝ ਚੀਜ਼ਾਂ ਰਾਜਨੀਤੀ ਤੋਂ ਉਪਰ ਹੁੰਦੀਆਂ ਹਨ, ਕੁਝ ਭਾਵਨਾਵਾਂ ਹੁੰਦੀਆਂ ਹਨ, ਹਰ ਚੀਜ਼ ਨੂੰ ਰਾਜਨੀਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਨਰਿੰਦਰ ਮੋਦੀ ਪੱਛਮੀ ਮਹਾਰਾਸ਼ਟਰ ਵਿੱਚ ਸਾਂਗਲੀ ਦੇ ਤਸਗਾਂਵ ਵਿੱਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਇੱਥੋਂ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਆਰ ਆਰ ਪਾਟਿਲ ਐਨਸੀਪੀ ਦੇ ਉਮੀਦਵਾਰ ਹਨ। ਭਾਜਪਾ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤ ਘੋਰਪੜੇ ਨੂੰ ਪਾਟਿਲ ਦੇ ਖਿਲਾਫ਼ ਮੈਦਾਨ ਵਿੱਚ ਉਤਾਰਿਆ ਹੈ।
ਮਰਾਠੀ ਭਾਸ਼ਾ ਵਿੱਚ ਭਾਸ਼ਣ ਦਿੰਦੇ ਹੋਏ ਮੋਦੀ ਨੇ ਪਵਾਰ 'ਤੇ ਤਿੱਖ਼ੇ ਹਮਲੇ ਕੀਤੇ ਅਤੇ ਕਿਹਾ ਕਿ ਪਵਾਰ ਦੇ ਇੱਕ ਬਿਆਨ ਨੇ ਮੈਨੂੰ ਬਹੁਤ ਪ੍ਰੇਸ਼ਾਨ ਕੀਤਾ, ਜਿਸ ਵਿੱਚ ਪਵਾਰ ਨੇ ਕਿਹਾ ਸੀ ਕਿ ਮੋਦੀ ਨੂੰ ਇਤਿਹਾਸ ਦੀ ਸਮਝ ਨਹੀਂ ਹੈ। 1960 ਤੋਂ ਪਹਿਲਾਂ ਗੁਜਰਾਤ ਮਹਾਰਾਸ਼ਟਰ ਦਾ ਹਿੱਸਾ ਸੀ। ਅਸੀਂ ਮਹਾਰਾਸ਼ਟਰ ਨੂੰ ਵੱਡਾ ਭਾਈ ਮੰਨਿਆ ਹੈ। ਮੈਂ ਪਵਾਰ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਸ਼ਿਵਾਜੀ ਦੀ ਗੱਲ ਕਰਦੇ ਹੋ, ਭਾਜਪਾ ਸਰਕਾਰ ਨੇ ਹਵਾਈ ਅੱਡੇ ਦਾ ਨਾਂ ਸ਼ਿਵਾਜੀ ਦੇ ਨਾਂ 'ਤੇ ਰੱਖਿਆ ਸੀ, ਤੁਸੀਂ ਮੁੱਖ ਮੰਤਰੀ ਸੀ, ਪਰ ਇਸ ਬਾਰੇ ਨਹੀਂ ਸੋਚਿਆ। ਮੋਦੀ ਨੇ ਕਿਹਾ ਕਿ ਤੁਹਾਡੇ ਸੁਭਾਅ ਵਿੱਚ ਸ਼ਿਵਾਜੀ ਦੇ ਗੁਣ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ। ਮਹਾਰਾਸ਼ਟਰ ਵਿੱਚ ਹਰ ਸਾਲ 3700 ਕਿਸਾਨ ਆਤਮ ਹੱਤਿਆ ਕਰ ਲੈਂਦੇ ਹਨ, ਸੁਣ ਕੇ ਹੈਰਾਨੀ ਹੁੰਦੀ ਹੈ। ਮੋਦੀ ਨੇ ਮਹਾਰਾਸ਼ਟਰ ਦੇ  ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਮੇਰੇ ਅਤੇ ਮੇਰੇ ਸ਼ਬਦਾਂ 'ਤੇ ਭਰੋਸਾ ਕੀਤਾ ਹੈ ਅਤੇ ਲੋਕ ਸਭਾ ਵਿੱਚ ਸਾਨੂੰ ਵੱਡੀ ਜਿੱਤ ਦਿਵਾਈ ਹੈ, ਮੈਂ ਤੁਹਾਨੂੰ ਸਲਾਮ ਕਰਦਾ ਹਾਂ। ਕਾਂਗਰਸ ਤੇ ਐਨਸੀਪੀ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਵੇਂ ਪਾਰਟੀਆਂ ਇੱਕੋ ਜਿਹੀਆਂ ਹਨ, ਇਨ੍ਹਾਂ ਲੋਕਾਂ ਨੇ ਕਾਰਗਿਲ ਵਿੱਚ ਸ਼ਹੀਦ ਹੋਏ ਸ਼ਹੀਦਾਂ ਦੀਆਂ ਵਿਧਵਾਵਾਂ  ਦੇ ਘਰ ਖੋਹੇ ਅਤੇ ਨੌਜ਼ਵਾਨਾਂ ਦਾ ਰੁਜ਼ਗਾਰ ਖ਼ਤਮ ਕੀਤਾ ਹੈ।
ਸ਼ਿਵ ਸੈਨਾ ਨੇਤਾ ਸੰਜੇ ਰਾਓਤ ਨੇ ਕਿਹਾ ਕਿ ਅਸੀਂ ਮੋਦੀ ਦੀ ਇੱਜ਼ਤ ਕਰਦੇ ਹਾਂ, ਜੇਕਰ ਉਹ 25 ਸਾਲ ਪੁਰਾਣਾ ਗੱਠਜੋੜ ਬਣਾਈ ਰੱਖਦੀ ਤਾਂ ਇਹੀ ਬਾਲਾ ਸਾਹਿਬ ਠਾਕਰੇ ਨੂੰ ਸੱਚੀ ਸ਼ਰਧਾਂਜਲੀ ਹੁੰਦੀ।

Comments

kulbir saggu

chhajj ta bole chhan ni v?

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ