Mon, 26 February 2024
Your Visitor Number :-   6870041
SuhisaverSuhisaver Suhisaver

ਇਰਾਕ ਤੋਂ ਪਰਤੇ ਨੌਜਵਾਨਾਂ ਨੇ ਦੱਸੀ ਹੱਡਬੀਤੀ

Posted on:- 31-08-2014

ਜਲੰਧਰ : ਇਰਾਕ ਦੇ ਬਸਰਾ ਸ਼ਹਿਰ ਵਿਚ ਬਣ ਰਹੇ ਕੌਮਾਂਤਰੀ ਪੱਧਰ ਦੇ ਫੁਟਬਾਲ ਸਟੇਡੀਅਮ ਦੇ ਉਸਾਰੀ ਵਿਚ ਲੱਗੇ ਬਹੁਤੇ ਭਾਰਤੀ ਬੇਸ਼ੱਕ ਵਾਪਸ ਆ ਗਏ ਹਨ, ਪਰ ਅਜੇ ਵੀ ਤਕਰੀਬਨ 350 ਭਾਰਤੀ ਬਸਰਾ ਦੀ ਅਬਦੁਲਾ ਅਲਜਬਰੀਆ ਕੰਪਨੀ ਤੋਂ 6-7 ਮਹੀਨੇ ਦੀ ਤਨਖਾਹ ਤੋਂ 3500 ਤੋਂ 4000 ਹਜ਼ਾਰ ਡਾਲਰ ਬਣਦੀ ਹੈ, ਲੈਣ ਦੀ ਉਡੀਕ 'ਚ ਉੱਥੇ ਰੁਕੇ ਹੋਏ ਹਨ।

ਇਸ ਗੱਲ ਦਾ ਪ੍ਰਗਟਾਵਾ ਰਜਿੰਦਰ ਪਾਲ (40) ਪੁੱਤਰ ਲਛਮਣ ਦਾਸ ਪਿੰਡ ਨੌਲੀ ਜ਼ਿਲ੍ਹਾ ਜਲੰਧਰ ਨੇ ਕੀਤਾ, ਜੋ ਇਸੇ ਮਹੀਨੇ ਦੇ ਅੱਧ ਵਿਚ ਕੰਪਨੀ ਕੋਲ ਆਪਣੀ 3500 ਡਾਲਰ ਛੱਡ ਕੇ ਭਾਰਤ ਵਾਪਸ ਪੁੱਜਾ ਹੈ। ਰਜਿੰਦਰ ਨੇ ਦੱਸਿਆ ਕਿ 28 ਭਾਰਤੀਆਂ ਦਾ ਗਰੁੱਪ ਬਸਰਾ ਹਵਾਈ ਅੱਡੇ ਤੋਂ ਦਿੱਲੀ ਪੁੱਜਾ ਹੈ। ਉਸ ਨੇ ਕਿਹਾ ਕਿ ਉਸਾਰੀ ਕੰਪਨੀ ਆਰਥਕ ਪੱਖੋਂ ਬਹੁਤ ਸੌਖੀ ਹੈ, ਪਰ ਇਰਾਕ ਦੇ ਹਾਲਾਤ ਵਿਗੜਨ ਕਾਰਨ ਭਾਰਤੀ ਵਰਕਰਾਂ ਦੀ ਦੇਸ਼ ਵਾਪਸੀ ਨੂੰ ਵੇਖ ਕੇ ਹੁਣ ਇਹ ਕੰਪਨੀ ਤਨਖ਼ਾਹਾਂ ਦੇਣ ਵਿਚ ਨੀਯਤਨ ਦੇਰੀ ਕਰ ਹੈ। ਇਹ ਸਟੇਡੀਅਮ ਇਰਾਕੀ ਸਰਕਾਰ ਕੰਪਨੀ ਤੋਂ ਠੇਕੇ 'ਤੇ ਬਣਵਾ ਰਹੀ ਹੈ। ਇਹ ਸਟੇਡੀਅਮ ਸ਼ਹਿਰ ਤੋਂ ਤਕਰੀਬਨ 5 ਕਿਲੋਮੀਟਰ ਬਾਹਰ ਹੈ। ਇਹ ਵਰਕਰ ਕਰਜ਼ੇ ਚੁੱਕ ਕੇ ਵਿਦੇਸ਼ ਗਏ ਹਨ ਤੇ ਕਰਜ਼ਾਈ ਹੋ ਕੇ ਦੇਸ਼ ਵਾਪਸੀ ਨਹੀਂ ਚਾਹੁੰਦੇ ਤੇ ਬਸਰਾ 'ਚ ਮਾੜੇ ਹਾਲਤਾਂ ਵਿਚ ਦਿਨ ਗੁਜ਼ਾਰ ਰਹੇ ਹਨ। ਰਜਿੰਦਰ ਨੇ ਦੱਸਿਆ ਕਿ ਉਹ ਮਾਰਚ 2012 ਨੂੰ ਸਰਕਾਰੀ ਸਟੇਡੀਅਮ ਦੀ 5 ਸਾਲ 'ਚ ਉਸਾਰੀ ਲਈ ਇਰਾਕ ਗਏ ਸਨ ਤੇ ਕੀਤੇ ਐਗਰੀਮੈਂਟ ਮੁਤਾਬਕ ਤਨਖ਼ਾਹ ਮਿਲਦੀ ਰਹੀ, ਪਰ ਹੁਣ ਤਨਖ਼ਾਹ ਨਾ ਮਿਲਣ ਕਾਰਨ ਬਾਕੀ ਬੱਚੇ ਤਕਰੀਬਨ 350 ਭਾਰਤੀ ਵਰਕਰਾਂ ਦਾ ਜੀਵਨ ਕਾਫ਼ੀ ਮੁਸ਼ਕਲ ਵਿਚ ਗੁਜ਼ਰ ਰਿਹਾ ਹੈ। ਉਸ ਨੇ ਦੱਸਿਆ ਹਾਲਾਂਕਿ ਲੜਾਈ ਦੇ ਖੇਤਰ ਬਸਰਾ ਤੋਂ 500-600 ਕਿਲੋਮੀਟਰ ਦੂਰ ਹਨ ਤੇ ਬਸਰਾ ਵਿਚ ਅਜੇ ਤੱਕ ਜੀਵਨ ਨੂੰ ਕੋਈ ਖ਼ਤਰਾ ਨਹੀਂ ਹੈ, ਪਰ ਕੁਲ ਮਿਲਾ ਕੇ ਇਰਾਕ ਦੇ ਅਸਥਿਰ ਹੋ ਰਹੇ ਹਾਲਾਤ ਨੂੰ ਵੇਖਦੇ ਹੋਏ ਵੱਡੀ ਗਿਣਤੀ 'ਚ ਭਾਰਤੀ ਦੇਸ਼ ਵਾਪਸੀ ਕਰ ਆਏ ਹਨ। ਇਸ ਉਸਾਰੀ ਕੰਪਨੀ ਅਬਦੁੱਲੀ ਅਲਜਬਰੀ 'ਚ ਪਹਿਲਾਂ ਕੁਲ 1750 ਲੋਕ ਕੰਮ ਕਰਦੇ ਸਨ ਤੇ ਜਿਨ੍ਹਾਂ ਵਿਚੋ ਤਕਰੀਬਨ 1700 ਭਾਰਤੀ ਸਨ ਜਿਨ੍ਹਾਂ ਵਿਚ ਪੰਜਾਬੀ, ਬਿਹਾਰੀ ਤੇ ਰਾਜਸਥਾਨੀ ਨੌਜਵਾਨ ਸਨ। ਪਰ ਹੁਣ ਸਿਰਫ 350 ਦੇ ਕਰੀਬ ਹੀ ਭਾਰਤੀ ਕਾਮੇ ਇਸ ਕੰਪਨੀ 'ਚ ਰਹਿ ਗਏ ਤੇ ਸਟੇਡੀਅਮ ਵੀ ਕਾਫੀ ਹੱਦ ਤੱਕ ਪੂਰਾ ਹੋ ਚੁੱਕਾ ਹੈ ਤੇ ਕੁਝ ਮੈਚ ਇੱਥੇ ਕਰਵਾਏ ਵੀ ਗਏ ਹਨ।
ਵਤਨ ਵਾਪਸ ਆਏ ਰਜਿੰਦਰ ਨੌਲੀ ਨੇ ਦੱਸਿਆ ਕਿ ਹਾਲਾਂ ਕਿ ਭਾਰਤੀ ਦੂਤਘਰ ਇਨ੍ਹਾਂ ਵਰਕਰਾਂ ਨੂੰ ਵਾਪਸੀ ਲਈ ਕਈ ਵਾਰ ਕਹਿ ਚੁੱਕਾ ਹੈ ਪਰ ਵਰਕਰ ਆਪਣੀ ਤਨਖ਼ਾਹਾਂ ਲਏ ਬਗੈਰ ਜੋ ਤਕਰੀਬਨ ਭਾਰਤੀ ਕਰੰਸੀ ਵਿਚ ਲੱਗਭੱਗ 2.5 ਲੱਖ ਰੁਪਏ ਬਣਦੀ ਹੈ ਲਏ ਬਿਨ੍ਹਾਂ ਵਾਪਸੀ ਲਈ ਤਿਆਰ ਨਹੀਂ ਹਨ। ਉਸਨੇ ਦੱਸਿਆ ਕਿ ਭਾਰਤੀ ਦੂਤਘਰ ਪ੍ਰਤੀ ਵਿਅਕਤੀ 850 ਡਾਲਰ ਜਿਸ ਵਿਚ 400 ਡਾਲਰ  ਇਮੀਗਰੇਸ਼ਨ ਫੀਸ, 400 ਡਾਲਰ ਟਿਕਟ ਤੇ 50 ਡਾਲਰ ਖਰਚਾ ਦੇਕੇ ਇਰਾਕ ਵਿਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਭੇਜਣ ਦਾ ਇੰਤਜਾਮ ਕਰ ਰਿਹਾ ਹੈ।
ਰਜਿੰਦਰ ਅਜੇ ਵੀ ਇਰਾਕੀ ਦੋਸਤਾਂ ਦੇ ਸੰਪਰਕ ਵਿਚ ਹੈ ਤੇ ਉਸਨੇ ਕਿਹਾ ਪਹਿਲਾਂ ਕਪੰਨੀ ਨੇ 25 ਅਗਸਤ ਹਿਸਾਬ ਕਰਨ ਦੀ ਦਿੱਤੀ ਸੀ ਪਰ ਅੱਜ ਤੱਕ ਵੀ ਕੋਈ ਹਿਸਾਬ ਨਹੀਂ ਕੀਤਾ ਗਿਆ।
ਉਸ ਨੇ ਦੱਸਿਆ ਕਿ ਕਪੰਨੀ ਪਹਿਲਾਂ ਵੀ ਕਈ ਵਾਰ ਤਾਰੀਖ਼ਾ ਦੇਕੇ ਮੁੱਕਰੀ ਹੈ ਪਰ ਇਰਾਕੀ ਲੋਕਾਂ ਦਾ ਭਾਰਤੀਆਂ ਨਾਲ ਵਿਵਹਾਰ ਬਹੁਤ ਦੋਸਤਾਨਾਂ ਹੈ ਤੇ ਇਰਾਕੀ ਸਰਕਾਰ ਵੀ ਰਾਸ਼ਨ ਬਗੈਰਾ ਮੁਹੱਈਆ ਕਰਵਾ ਰਹੀ ਹੈ ਪਰ ਮਿਲਣ ਵਾਲੇ ਆਟੇ ਵਿਚ ਸੁੰਡੀਆਂ ਹੁੰਦੀਆਂ ਹਨ ਤੇ 5 ਕਿਲੋ ਦਾਲ 350 ਲੋਕਾਂ ਲਈ ਕਾਫੀ ਨਹੀਂ ਹੈ। ਬਿਮਾਰ ਹੋਣ ਦੀ ਹਾਲਤ ਵਿਚ ਕੰਪਨੀ ਇਲਾਜ ਦਾ ਕੋਈ ਪ੍ਰਬੰਧ ਨਹੀਂ ਕਰਦੀ ਤੇ ਸਰਕਾਰੀ ਹਸਪਤਾਲਾਂ ਵਿਚ ਇਲਾਜ ਦੀ ਕਮੀ ਕਾਰਨ ਕੁਝ ਵਰਕਰਾਂ ਦੀ ਮੌਤਾਂ ਵੀ ਹੋਈਆਂ ਹਨ ਪਰ ਭਾਰਤੀ ਵਰਕਰ ਤਨਖ਼ਾਹਾਂ ਦੀ ਉਡੀਕ 'ਚ ਅੱਜੇ ਵੀ ਮਾੜੀਆਂ ਹਾਲਤਾਂ 'ਚ ਇਰਾਕ ਵਿਚ ਰਹਿ ਰਹੇ ਹਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ