Tue, 28 May 2024
Your Visitor Number :-   7069496
SuhisaverSuhisaver Suhisaver

ਔਰਤ ਕੌਮਾਂਤਰੀ ਦਿਵਸ ’ਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ

Posted on:- 07-03-2015

suhisaver

8 ਮਾਰਚ ਦਾ ਦਿਨ ਦੁਨੀਆ ਭਰ ’ਚ  ਕੌਮਾਂਤਰੀ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਠ ਘੰਟੇ ਦੀ ਕੰਮ ਦਿਹਾੜੀ ਦੀ ਮੰਗ ਤੋਂ ਸ਼ੁਰੂ ਹੋਇਆ ਔਰਤ ਸੰਘਰਸ਼ ਔਰਤਾਂ ਨੂੰ ਵੋਟ ਪਾਉਣ, ਨਿੱਜੀ ਜਾਇਦਾਦ ਰੱਖਣ, ਕੰਮ ਦਾ ਅਧਿਕਾਰ, ਸਰਕਾਰੀ ਨੌਕਰੀ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਨਾਲ ਅੱਜ ਤੱਕ ਬਰਾਬਰਤਾ ਅਤੇ ਅਜ਼ਾਦੀ ਮੰਗ ਲਈ ਦੁਨੀਆਂ ਦੇ ਕੋਨੇ-ਕੋਨੇ ’ਚ ਚੱਲ ਰਿਹਾ ਹੈ। ਪਹਿਲਾ ਔਰਤ ਕੌਮਾਂਤਰੀ ਦਿਵਸ 28 ਫਰਵਰੀ 1909 ਨੂੰ ਅਮਰੀਕਾ ਵਿਖੇ 8 ਮਾਰਚ 1885 ਨੂੰ ਨਿਓਯਾਰਕ ’ਚ ਸ਼ਹੀਦ ਹੋਈਆਂ ਔਰਤਾਂ ਦੀ ਯਾਦ ’ਚ ਮਨਾਇਆ ਗਿਆ ਸੀ। ਉਸਤੋਂ ਬਾਅਦ ਪੂਰੀ ਦੁਨੀਆਂ ’ਚ ਔਰਤ ਹੱਕਾਂ ਲਈ ਇਹ ਦਿਨ ਮਨਾਇਆ ਜਾਂਦਾ ਹੈ।

ਅੱਜ ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਤੇ ਇਨਕਲਾਬੀ ਨੌਜਵਾਨ-ਵਿਦਿਆਰਥੀ ਮੰਚ ਦੇ ਕਨਵੀਨਰ ਮਨਦੀਪ ਨੇ ਕਿਹਾ ਕਿ ਅੱਜ ਦੇਸ਼ ਦੀਆਂ ਔਰਤਾਂ ਨੂੰ ਔਰਤ ਕੌਮਾਂਤਰੀ ਦਿਵਸ ਨੂੰ ਔਰਤ ਮੁਕਤੀ ਦੇ ਦਿਨ ਵਜੋਂ ਮਨਾਉਣਾ ਚਾਹੀਦਾ ਹੈ। ਉਨ੍ਹਾਂ ਸਮੂਹ ਕਿਰਤੀ ਔਰਤਾਂ ਅਤੇ ਔਰਤ ਮੁਕਤੀ ਦੇ ਹਿਤੈਸ਼ੀ ਅਗਾਂਹਵਧੂ ਲੋਕਾਂ ਨੂੰ 7 ਮਾਰਚ ਨੂੰ 3.30 ਵਜੇ ਤਰਕਸ਼ੀਲ ਭਵਨ ਵਿਖੇ ਮਨਾਏ ਜਾ ਰਹੇ ਔਰਤ ਕੌਮਾਂਤਰੀ ਦਿਵਸ ’ਚ ਵੱਧ ਚੜ੍ਹਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਸਮਾਗਮ ਵਿਚ ਔਰਤ ਬੁਲਾਰਿਆਂ ਅਤੇ ਔਰਤ ਸਵਾਲ ’ਤੇ ਬਹਿਸ-ਵਟਾਂਦਰੇ ਤੋਂ ਇਲਾਵਾ ਔਰਤ ਮੁਕਤੀ ਦੇ ਸਵਾਲ ਨੂੰ ਸੰਬੋਧਿਤ ਪੁਸਤਕ ‘ਔਰਤ ਮੁਕਤੀ ਦਾ ਮਾਰਗ’ ਲੋਕ ਅਰਪਣ ਕੀਤੀ ਜਾਵੇਗੀ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ