Sun, 10 December 2023
Your Visitor Number :-   6734924
SuhisaverSuhisaver Suhisaver

ਪੰਜਾਬ ਬੰਦ ਨੂੰ ਮਿਲਿਆ ਮੱਠਾ ਹੁੰਗਾਰਾ

Posted on:- 01-11-2014

ਅੰਮ੍ਰਿਤਸਰ : ਸਿੱਖ ਵਿਰੋਧੀ 1984 ਦੇ  ਕਤਲੇਆਮ ਵਿਰੁੱਧ ਅਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਕੁਝ ਹੋਰ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਨੂੰ ਪੰਜਾਬ 'ਚ ਮੱਠਾ ਹੁੰਗਾਰਾ ਮਿਲਿਆ ਹੈ।  ਇਸ ਦੇ ਨਾਲ ਹੀ ਪੰਜਾਬ ਬੰਦ ਦਾ ਅੱਜ ਦਾ ਦਿਨ ਸੁੱਖੀ ਸਾਂਦੀ ਲੰਘ ਗਿਆ ਹੈ ਅਤੇ ਕਿਸੇ ਵੀ ਮਾੜੀ ਘਟਨਾ ਦਾ ਸਮਾਚਾਰ ਪ੍ਰਾਪਤ ਨਹੀਂ ਹੋਇਆ।

ਜਦਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਤੇ 50 ਸਾਥੀਆਂ ਨੂੰ ਪੁਲਸ ਨੇ ਬੱਸ ਅਡੇ ਨੇੜੇ ਉਦੋ ਰੋਕਿਆ, ਜਦ ਉਹ ਰੇਲਵੇ ਟਰੈਕ ਨੂੰ ਰੋਕਣ ਦਾ ਯਤਨ ਕਰਨ ਲਈ ਜਾ ਰਹੇ ਸਨ ਅਤੇ ਬਾਅਦ ਵਿੱਚ ਪੁਲਿਸ ਵਲੋਂ ਉਨ੍ਹਾਂ ਨੂੰ ਵੀ ਹਿਰਾਸਤ ਚ ਲੈ ਲਿਆ ਗਿਆ । ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਮੇਤ ਹੋਰ ਸਿੱਖ ਆਗੂਆਂ ਨੂੰ ਪਿਲਸ ਨੇ ਇਸ ਮੋਕੇ ਕਿਹਾ ਕਿ ਪੁਲਸ ਦੇ ਇਸ ਵਿਵਹਾਰ ਨੇ ਪੰਜਾਬ ਸਰਕਾਰ ਦਾ ਚਿਹਰਾ ਸਾਹਮਣੇ ਲਿਆਂਦਾ ਹੈ। 1984 ਦੇ ਸਿੱਖ ਦੰਗਿਆਂ ਨੂੰ 30 ਸਾਲ ਪੂਰੇ ਹੋਣ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਮੁੱਖ ਗਵਾਹ ਬੀਬੀ ਜਗਦੀਸ਼ ਕੋਰ ਵੱਲੋਂ ਹੀ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਪਰ ਅੰਮ੍ਰਿਤਸਰ ਵਿੱਚ ਇਸ ਬੰਦ ਨੂੰ ਕੋਈ ਭਰਵਾਂ ਹੁੰਗਾਰਾ ਨਹੀਂ ਲਿ ਸਕਿਆ ਹੈ । ਭਾਵੇਂ ਕਿ ਅੱਜ ਸਵੇਰੇ ਤੜਕਸਾਰ ਉੱਕਤ ਜਥੇਬੰਦੀ ਦੇ ਸੈਂਕੜੇ ਆਗੂਆਂ ਵੱਲੋਂ ਅੰਮ੍ਰਿਤਸਰ ਦੇ ਸ਼ਿਵਾਲਾ ਅਤੇ ਜੋੜਾ ਫਾਟਕ ਦੇ ਰੇਲਵੇ ਟਰੈਕ ਉੱਪਰ ਬੈਠ ਕੇ ਰੇਲਾਂ ਨੂੰ ਰੋਕਣ ਦੀ ਕੋਇਸ਼ ਕਰਨੀ ਚਾਹੀ ਸੀ ਪਰ ਪੁਲਿਸ ਵਲੋਂ ਉਨ੍ਹਾਂ ਦੀ ਇਸ ਯੋਜਨਾਂ ਨੂੰ ਪੂਰੀ ਤਰ੍ਹਾਂ ਨਾਲ ਨਾਕਾਮ ਕਰ ਦਿੱਤਾ ਗਿਆ ਜਿਸ ਕਰਕੇ ਅੰਮ੍ਰਿਤਸਰ ਚ ਰੇਲ ਆਵਜਾਈ ਵੀ ਪ੍ਰਭਾਵਿਤ ਨਹੀਂ ਹੋ ਸਕੀ । ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਇਹ ਗ੍ਰਿਫਤਾਰੀਆਂ ਰੇਲ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਕੀਤੀ ਗਈ ਹੈ। ਅੰਮ੍ਰਿਤਸਰ ਦੇ ਪੁਲਿਸ ਅਧਿਕਾਰੀ ਪਰਮਪਾਲ ਸਿੰਘ ਨੇ ਕਿਹਾ ਕਿ ਉਹ ਕਿਸੇ ਵੀ ਪ੍ਰਦਰਸ਼ਨ ਦੇ ਖਿਲਾਫ ਨਹੀਂ ਹਨ ਪਰ ਰੋਸ ਪ੍ਰਦਰਸ਼ਨ ਦੇ ਨਾਂਅ ਤੇ ਉਹ ਕਿਸੇ ਨੂੰ  ਵੀ ਅਮਨ ਕਾਨੂੰਨ ਭੰਗ ਕਰਨ ਦੀ ਇਜਾਜਤ ਨਹੀਂ ਦੇਣਗੇ । ਅੱਜ ਦੇ ਇਸ ਬੰਦ ਦੌਰਾਨ ਗੁਰੂ ਨਗਰੀ ਵਿੱਚ ਭਾਂਵੇ ਕਿ ਕੁਝ ਬਜਾਰ ਮੁਕੰਮਲ ਬੰਦ ਵੇਖੇ ਗਏ ਪਰ ਇਸਦੇ ਬਾਵਜੂਦ ਸ਼ਹਿਰ ਵਿੱਚ ਲੋਕਾਂ ਦੀ ਅਵਾਜਾਈ ਆਮ ਵਾਂਗ ਹੀ ਵੇਖਣ ਨੂੰ ਮਿਲੀ ਜਦਕਿ ਪਿੰਡਾਂ ਚੋਂ ਆਉਣ ਵਾਲੀਆ ਬੱਸਾਂ ਵੀ ਅੱਜ ਸ਼ਹਿਰ ਚ ਨਜਰ ਨਹੀਂ ਆਈਆ । ਪੰਜਾਬ ਬੰਦ ਦੇ ਸੱਦੇ ਨੂੰ ਧਿਆਨ ਚ ਰੱਖ ਪੁਲਿਸ ਵਲੋਂ ਸਥਾਨਕ ਹਾਲ ਗੇਟ ਵਿਖੇ ਵੱਡੀ ਗਿਣਤੀ ਵਿੱਚ ਪੁਲਿਸ  ਮੁਲਾਜਮ ਤੈਨਾਤ ਕੀਤੇ ਗਏ ਸਨ ।
ਸ਼ਾਹਕੋਟ, ਮਲਸ਼ੀਆ/ਆਜ਼ਾਦ ਸਿੰਘ ਸਚਦੇਵਾ : ਦਲ ਖਾਲਸਾ ਵੱਲੋਂ ਇੱਕ ਨਵੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਜਿਥੇ ਸ਼ਾਹਕੋਟ ਸ਼ਹਿਰ 'ਚ ਬੰਦ ਦਾ ਅਸਰ ਨਹੀਂ ਦਿਸਿਆ, ਉਥੇ ਬਜ਼ਾਰ ਵੀ ਆਮ ਵਾਂਗ ਖੁੱਲ੍ਹੇ ਰਹੇ । ਇਸ ਦੌਰਾਨ 1984 ਵਿੱਚ ਹੋਏ 30 ਹਜ਼ਾਰ ਦੇ ਕਰੀਬ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲ ਦੇ ਰੋਸ ਵਜੋਂ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਸ਼ਾਹਕੋਟ 'ਚ ਹੱਕ ਅਤੇ ਇਨਸਾਫ ਮਾਰਚ ਕੱਢਿਆ ਗਿਆ, ਜਿਸ ਦੀ ਅਗਵਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ  ਦੇ ਦੋਆਬਾ ਜੋਨ ਤੋਂ ਪ੍ਰਧਾਨ ਸੁਖਜੀਤ ਸਿੰਘ ਖੋਸਾ ਨੇ ਕੀਤੀ । ਜਿਕਰਯੋਗ ਹੈ ਕਿ ਮਾਰਚ ਦੀਆਂ ਤਿਆਰੀਆਂ ਸਬੰਧੀ ਸਿੱਖ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਸ਼ੁੱਕਰਵਾਰ ਸ਼ਾਮ ਕੁੱਝ ਨੌਜਵਾਨਾਂ ਨੂੰ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਪੋਸਟਰ ਵੰਡਣ ਲਈ ਭੇਜਿਆ ਗਿਆ ਸੀ, ਜਿਸ ਦੀ ਭਿੰਨਕ ਪੁਲਿਸ ਪ੍ਰਸ਼ਾਸ਼ਨ ਨੂੰ ਪੈ ਗਈ । ਸ਼ਾਹਕੋਟ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਤਿੰਨ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ, ਪਰ ਰਾਤ ਸਿੱਖ ਜਥੇਬੰਦੀ ਵੱਲੋਂ ਸ਼ਾਂਤਪੂਰਵਕ ਰੋਸ ਮਾਰਚ ਕਰਨ ਅਤੇ ਧੱਕੇ ਨਾਲ ਬਜ਼ਾਰ ਬੰਦ ਨਾ ਕਰਵਾਉਣ ਦਾ ਪੁਲਿਸ ਅਧਿਕਾਰੀਆਂ ਨੂੰ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਦੇਰ ਰਾਤ ਹਿਰਾਸਤ ਵਿੱਚ ਲਏ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਛੱਡ ਦਿੱਤਾ । ਸ਼ਨੀਚਰਵਾਰ ਸਵੇਰੇ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਗੁਰਦੁਆਰ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਇਕੱਠੀਆ ਹੋਈਆ, ਜਿਨ੍ਹਾਂ ਵਿੱਚ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ, ਦਮਦਮੀ ਟਕਸਾਲ ਜਥਾ ਭਿੰਡਰਾਂ, ਅਖੰਡ ਕੀਰਤਨੀ ਜਥਾ, ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਆਦਿ ਦੇ ਨੁਮਾਇਦੇ ਸ਼ਾਮਲ ਸਨ । ਅਰਦਾਸ ਉਪਰੰਤ ਦੁਪਹਿਰ ਬਾਅਦ ਸ਼ਹਿਰ 'ਚ ਹੱਕ ਅਤੇ ਇਨਸਾਫ ਮਾਰਚ ਕੱਢਿਆ ਗਿਆ । ਇਸ ਦੌਰਾਨ ਪੁਰਾ ਸ਼ਹਿਰ ਪੁਲਿਸ ਛਾਉਣੀ 'ਚ ਤਬਦੀਲ ਹੋ ਗਿਆ ਅਤੇ ਪੁਲਿਸ ਅਧਿਕਾਰੀਆਂ ਨੇ ਪੂਰਾ ਦਿਨ ਸ਼ਰਾਰਤੀ ਅਨਸਰਾਂ 'ਤੇ ਤਿੱਖੀ ਨਜ਼ਰ ਰੱਖੀ 'ਤੇ ਮਾਰਚ ਦੌਰਾਨ ਵਿਡਿਓਗਾਂ੍ਰਫੀ ਵੀ ਕਰਵਾਈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵਈ ਘਟਨਾਂ ਨਾ ਵਾਪਰ ਸਕੇ । ਮਾਰਚ ਦੀ ਸਮਾਪਤੀ 'ਤੇ ਸਿੱਖ ਜਥੇਬੰਦੀ ਦੇ ਆਗੂਆਂ ਨੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ਡੀ.ਐਸ.ਪੀ ਸ਼ਾਹਕੋਟ ਸ਼੍ਰੀ ਅਸ਼ਵਨੀ ਕੁਮਾਰ ਅੱਤਰੀ ਅਤੇ ਐਸ.ਐਚ.ਓ ਸ਼ਾਹਕੋਟ ਮਨਜੀਤ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ, ਜਿਸ ਵਿੱਚ ਉਨ੍ਹਾਂ ਕਤਲੇਆਮ ਲਈ ਜਿੰਮੇਵਾਰ ਦੋਸ਼ੀਆਂ ਨੂੰ ਢੁਕਵੀਆਂ ਸਜ਼ਾਵਾਂ ਦੇ ਕੇ ਸਿੱਖ ਕੌਮ ਨਾਲ ਇਨਸਾਫ ਕਰਨ ਦੀ ਮੰਗ ਕੀਤੀ । ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਦੋਆਬਾ ਜੋਨ ਤੋਂ ਪ੍ਰਧਾਨ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸ਼ਹੀਦ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਨੂੰ ਮੌਕੇ ਦੀ ਸਰਕਾਰ ਨੇ ਕਾਨੂੰਨ ਅਨੁਸਾਰ ਦੋਸ਼ੀਆਂ ਨੂੰ ਸਜ਼ਾਵਾਂ ਦੇ ਦਿੱਤੀਆ ਸਨ, ਪਰ 30 ਸਾਲ ਬੀਤ ਜਾਣ ਦੇ ਬਾਵਜੂਦ ਵੀ ਭਾਰਤ ਸਰਕਾਰ ਨੇ 1984 ਵਿੱਚ ਹੋਏ 30 ਹਜ਼ਾਰ ਦੇ ਕਰੀਬ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਅਜੇ ਤੱਕ ਸਜਾਵਾਂ ਨਹੀਂ ਦਿੱਤੀਆਂ ਗਈਆਂ, ਜਿਸ ਕਾਰਣ ਕਤਲੇਆਮ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ, ਜਿਸ ਨੂੰ ਲੈ ਕੇ ਸਿੱਖਾਂ ਵਿੱਚ ਭਾਰੀ ਰੋਸ ਹੈ । ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆ ਜਾਣ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪਰਸਤ ਦਿਲਬਾਗ ਸਿੰਘ ਲੋਹੀਆ, ਇੰਦਰਜੀਤ ਸਿੰਘ ਢੇਰੀਆ ਮੈਂਬਰ ਪੰਥਕ ਸੇਵਾ ਲਹਿਰ, ਮਨਜੀਤ ਸਿੰਘ ਭਾਟੀਆ ਮੈਂਬਰ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ, ਅਮਰਜੀਤ ਸਿੰਘ, ਸੁਖਦੇਵ ਸਿੰਘ ਕੰਗ ਕਲਾਂ (ਦੋਵੇਂ) ਮੈਂਬਰ ਸਤਿਕਾਰ ਕਮੇਟੀ, ਕੁਲਦੀਪ ਸਿੰਘ ਦੀਦ, ਜਥੇਦਾਰ ਸਤਨਾਮ ਸਿੰਘ ਖਾਲਸਾ, ਬਵਨ, ਤਲਵਿੰਦਰ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਬੀਰ ਸਿੰਘ, ਸੁਖਦੇਵ ਸਿੰਘ, ਬਲਕਾਰ ਸਿੰਘ, ਰਜਿੰਦਰ ਸਿੰਘ, ਗੁਰਵਿੰਦਰ ਸਿੰਘ ਥਿੰਦ ਆਦਿ ਸਮੇਂਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਹਾਜ਼ਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ