Fri, 24 May 2024
Your Visitor Number :-   7058103
SuhisaverSuhisaver Suhisaver

ਪਰਵਾਸੀ ਕਹਾਣੀਕਾਰ ਧਰਮਪਾਲ ਸਿੰਘ ਸਹਿਗਲ ਦੀ ਪੁਸਤਕ ‘ਉਹ ਭੁੱਲਿਆ ਨਹੀਂ ’ ਰਲੀਜ਼

Posted on:- 25-11-2014

suhisaver

-ਸ਼ਿਵ ਕੁਮਾਰ ਬਾਵਾ

ਪੰਜਾਬੀ ਵਿਦੇਸ਼ਾਂ ਵਿਚ ਰਹਿਕੇ ਵੀ ਆਪਣੇ ਪਿੰਡਾਂ ਸਮੇਤ ਪਿੱਪਲਾਂ ਦੀਆਂ ਢਾਣੀਆਂ ਥੱਲੇ ਜੁੜਦੇ ਇਕੱਠਾਂ ’ਚ ਮਾਣੇ ਗਏ ਪਲਾਂ ਨੂੰ ਨਹੀਂ ਭੁੱਲਦੇ। ਉਹ ਜਦ ਅੱਕ ਜਾਂਦੇ ਹਨ ਤਾਂ ਫੱਟ ਜ਼ਹਾਜ਼ ਚੜ੍ਹ ਆਪਣੇ ਪਿੰਡਾਂ ਨੂੰ ਪਰਤ ਆਉਂਦੇ ਹਨ। ਪੰਜਾਬ ਪਹਿਲਾਂ ਨਾਲੋਂ ਤਰੱਕੀ ਕਰ ਚੁੱਕਾ ਹੈ ਪ੍ਰੰਤੂ ਆਪਣੇ ਵਿਰਸੇ ਅਤੇ ਸੱਭਿਆਚਾਰ ਤੋਂ ਬਹੁਤ ਪਿੱਛੇ ਜਾ ਚੁੱਕਾ ਹੈ। ਨੌਜਵਾਨਾ ’ ਚ ਵਿਦੇਸ਼ਾਂ ਵਿਚ ਜਾਕੇ ਵਸਣ ਦੀ ਲੱਗੀ ਦੋੜ ਦੇਖਕੇ ਮਨ ਦੁੱਖੀ ਹੋ ਉਠਦਾ ਹੈ। ਆਪਣੀ ਬੋਲੀ, ਭਾਸ਼ਾ ਅਤੇ ਪੁਸਤਕਾਂ ਤੋਂ ਦੂਰ ਜਾ ਰਹੇ ਪੰਜਾਬੀ ਗੰਭੀਰ ਚਿੰਤਾ ਦਾ ਵਿਸ਼ਾ ਹਨ। ਬੇਰੁਜ਼ਗਾਰੀ ਅਤੇ ਨਸ਼ਿਆਂ ਦਾ ਰੁਝਾਨ ਇਸ ਤੋਂ ਵੀ ਵੱਧ ਖਤਰਾ ਬਣਦੇ ਜਾ ਰਹੇ ਹਨ।

ਉਪ੍ਰੋਕਤ ਵਿਚਾਰ ਅੱਜ ਇਥੇ ਉੱਘੇ ਪਰਵਾਸੀ ਲੇਖਕ ਧਰਮਪਾਲ ਸਿੰਘ ਸਹਿਗਲ ਨੇ ਪ੍ਰਗਟਾਏ। ਉਹ ਅੱਜ ਇਥੇ ਪੰਜਾਬੀ ਸਾਹਿਤ ਸਦਨ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ ਕਰਵਾਏ ਗਏ ਪੁਸਤਕ ਰਾਲੀਜ਼ ਸਮਾਗਮ ਵਿਚ ਸ਼ਾਮਿਲ ਹੋਣ ਲਈ ਪੁੱਜੇ ਸਨ। ਇਸ ਮੌਕੇ ਉਹਨਾਂ ਦਾ ਦੂਸਰਾ ਕਹਾਣੀ ਸੰਗਿ੍ਰਹ ‘ ਉਹ ਭੁੱਲਿਆ ਨਹੀਂ ’ ਰਾਲੀਜ ਕੀਤਾ ਗਿਆ। ਪੁਸਤਕ ਦੇ ਪਰਚਾ ਪੜ੍ਹਦਿਆਂ ਨਿੱਕੀਆਂ ਕਰੂੰਬਲਾਂ ਰਸਾਲੇ ਦੇ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਧਰਮਪਾਲ ਸਿੰਘ ਸਹਿਗਲ ਇੰਗਲੈਂਡ ਵਿਚ ਰਹਿੰਦਾ ਹੋਇਆ ਵੀ ਪੰਜਾਬੀ ਦਾ ਚਰਚਿਤ ਕਹਾਣੀਕਾਰ ਹੈ। ਉਸਦੀ ਪਹਿਲੀ ਪੁਸਤਕ ‘ ਹੁਣ ਮੈਂ ਅਪਾਹਜ ਨਹੀਂ ਹਾਂ ’ ਵਿਚ ਦਰਜ਼ ਸਾਰੀਆਂ 10 ਕਹਾਣੀਆਂ ਤੇ ਫਿਲਮਾਂ ਬਣ ਚੁੱਕੀਆਂ ਹਨ।

ਦੂਸਰੀ ਉਕਤ ਪੁਸਤਕ ਵਿਚ ਉਸਨੇ ਬੜੇ ਆਪਣੇ ਗਹਿਰੇ ਤਜ਼ਰਬੇ ਨਾਲ ਪੰਜਾਬੀਆਂ ਦੇ ਪ੍ਰਵਾਸ ਦੀਆਂ ਸੱਚੀਆਂ ਕਹਾਣੀਆਂ ਦਾ ਖੁਲਾਸਾ ਕਰਕੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਦੇ ਦਰਦ ਨੂੰ ਬਾਖੂਬੀ ਪੇਸ਼ ਕੀਤਾ ਹੈ। ਉਹ ਆਪਣੀ ਹਰ ਕਹਾਣੀ ਵਿਚ ਫਿਲਮ ਦਾ ਪੂਰੇ ਦਾ ਪੂਰਾ ਪਲਾਟ ਘੜਨ ਵਾਲਾ ਕਹਾਣੀਕਾਰ ਹੈ। ਪੁਸਤਕ ਵਿਚ ਉਸਨੇ ਪਰਵਾਸੀਆਂ ਦੇ ਦੁੱਖ ਦਰਦ ਅਤੇ ਅੱਧੀਆਂ ਅਧੂਰੀਆਂ ਖੁਸ਼ੀਆਂ ਦਾ ਬਿਰਤਾਂਤ ਪੇਸ਼ ਕੀਤਾ ਹੈ। ਉਘੇ ਰੰਗ ਕਰਮੀ ਅਸ਼ੌਕਪੁਰੀ ਨੇ ਕਿਹਾ ਕਿ ਧਰਮਪਾਲ ਸਿੰਘ ਸਹਿਗਲ ਦੀ ਪੁਸਤਕ ਉਹ ਭੁਲਿਆ ਨਹੀਂ ਇਕ ਅਜਿਹੀ ਕਹਾਣੀ ਪੁਸਤਕ ਹੈ ਜਿਸ ਵਿਚ ਉਹਨਾਂ ਆਪਣੇ ਆਪਨੂੰ ਵਾਰਤਕ ਦਾ ਸਿਰਜਕ, ਨਾਟਕਕਾਰ, ਸਮਾਜਿਕ ਵਿਸ਼ਲੇਸ਼ਕ ,ਰਿਸ਼ਤਿਆਂ ਦੀ ਚੀਰਫਾੜ ਕਰਨ ਵਾਲਾ ਮਾਹਿਰ ਡਾਕਟਰ ਸਾਬਤ ਕੀਤਾ ਹੈ।

ਆਰਟਿਸਟ ਬੱਗਾ ਸਿੰਘ ਹੁਰਾਂ ਕਿਹਾ ਕਿ ਸਹਿਗਲ ਦੀ ਸਮੁੱਚੀ ਵਾਰਤਕ ਸ਼ਾਲਾਘਾਯੋਗ ਹੈ। ਪੰਜਾਬੀ ਸਾਹਿਤ ਲਈ ਖੁਸ਼ਕਿਸਮਤੀ ਹੈ ਕਿ ਉਹਨਾਂ ਇੰਗਲੈਂਡ ਵਰਗੀ ਧਰਤ ਤੇ ਰਹਿੰਦਿਆਂ ਆਪਣੇ ਸਖਤ ਰੁਝੇਵਿਆਂ ਭਰੀ ਜਿੰਦਗੀ ਵਿੱਚੋਂ ਸਮਾਂ ਕੱਢਕੇ ਪੰਜਾਬੀ ਸਾਹਿਤ ਦੇ ਝੋਲੀ ਵਿਚ ਦੋ ਕਹਾਣੀ ਸੰਗਿ੍ਰਹ ਪਾਏ ਅਤੇ ਛਪਣ ਲਈ ਉਹਨਾਂ ਕੋਲ ਹੋਰ ਖਰੜਾ ਵੀ ਤਿਆਰ ਪਿਆ ਹੈ। ਉਹਨਾਂ ਕਿਹਾ ਕਿ ਸਹਿਗਲ ਦੀਆਂ ਪੁਸਤਕ ਵਿਚ ਦਰਜ ਸਾਰੀਆਂ ਕਹਾਣੀਆਂ ਪੜ੍ਹਨ ਵਾਲੀਆਂ ਹਨ ਜੋ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਜ਼ਿੰਦਗੀ ਤੇ ਵਿਸਥਾਰਪੂਰਵਕ ਚਾਨਣਾ ਪਾਉਂਦੀਆਂ ਹਨ। ਨਾਟਕਕਾਰ ਗੁਰਮੇਲ ਸਿੰਘ ਧਾਲੀਵਾਲ ਨੇ ਕਿਹਾ ਕਿ ਸਹਿਗਲ ਦੀ ਪੁਸਤਕ ਵਿਚ ਦਰਜ਼ ਕਹਾਣੀਆਂ ਨਾਟਕੀਅਤਾ ਨਾਲ ਭਰਪੂਰ ਪੂਰੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿਆਰਾ ਰਾਮ ਜੱਸੀ ਨੇ ਵੀ ਪੁਸਤਕ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸੁਰ ਸੰਗਮ ਵਿਦਿਅਕ ਟਰੱਸਟ ਅਤੇ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵਲੋਂ ਪਿ੍ਰੰਸੀਪਲ ਮਨਜੀਤ ਕੌਰ ਮਾਨ ਦੀ ਅਗਵਾਈ ਵਿਚ ਕਹਾਣੀਕਾਰ ਧਰਮਪਾਲ ਸਿੰਘ ਸਹਿਗਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਗਾਇਕ ਕੁਲਦੀਪ ਮਾਹੀ, ਪਰਮਜੀਤ ਪੰਮਾਂ ਪੇਂਟਰ, ਪਰਮਜੀਤ ਸਿੰਘ ਪੰਮੀ ਖੁਸ਼ਹਾਲਪੁਰੀ ਆਦਿ ਨੇ ਆਪਣੀਆਂ ਰਚਨਾਵਾਂ ਦਾ ਗੁਣਗਾਨ ਕਰਕੇ ਹਾਜ਼ਰ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਹੋਰਨਾ ਤੋਂ ਇਲਾਵਾ ਮਨਦੀਪ ਸਿੰਘ, ਤਨਵੀਰ ਮਾਨ, ਪ੍ਰਿੰ. ਮਨਜੀਤ ਕੌਰ ਆਦਿ ਸ਼ਖਸੀਅਤਾਂ ਵੀ ਹਾਜ਼ਰ ਸਨ। ਸਮੁੱਚੇ ਸਮਾਗਮ ਦੇ ਸਟੇਜ ਸੰਚਾਲਨ ਗੁਰਮੇਲ ਸਿੰਘ ਧਾਲੀਵਾਲ ਹੁਰਾਂ ਬਾਖੂਬੀ ਨਿਭਾਏ।

Comments

Ramneesh Ghirra

Sarwan sir nice to see u after a long time. ......

Jora Brar Ablu

Mubarkaa ji sehgal sahb

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ