Tue, 28 June 2022
Your Visitor Number :-   5753108
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਦਹਿਸ਼ਤਗਰਦਾਂ ਵੱਲੋਂ ਬੱਸ ਰੁਕਵਾ ਕੇ 28 ਗੈਰ ਮੁਸਲਿਮ ਲੋਕਾਂ ਦਾ ਕਤਲ

Posted on:- 23-11-2014

suhisaver

ਨੈਰੋਬੀ : ਅਲਸ਼ਬਾਬ ਦੇ ਦਹਿਸ਼ਤਗਰਦਾਂ ਨੇ ਕੀਨੀਆ ਦੇ ਉਤਰੀ ਹਿੱਸੇ 'ਚ ਇਕ ਮੁਸਾਫਰ ਬੱਸ ਨੂੰ ਅਗਵਾ ਕੇ ਉਸ 'ਚ ਸਵਾਰ 28 ਗੈਰ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ ਨੈਰੋਬੀ ਆ ਰਹੀ ਇਸ ਬੱਸ ਨੂੰ ਦਹਿਸ਼ਤਗਰਦਾਂ ਨੇ ਸ਼ਹਿਰ ਤੋਂ ਕਰੀਬ 50 ਕਿਲੋ ਮੀਟਰ ਦੀ ਦੂਰੀ 'ਤੇ ਮੰਦੇਰਾ ਕਸਬੇ 'ਚ ਅਗਵਾ ਕਰ ਲਿਆ। ਇਸ ਤੋਂ ਬਾਅਦ ਇਸ 'ਚ ਸਵਾਰ ਲੋਕਾਂ 'ਚੋਂ ਗੈਰ ਮੁਸਲਿਮ ਮੁਸਾਫਰਾਂ ਨੂੰ ਵੱਖ ਕੀਤਾ ਗਿਆ ਅਤੇ ਉਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਪੁਲਿਸ ਮੁਖੀ ਨੇ ਘਟਨਾ ਬਾਰੇ ਅਧਿਕਾਰੀਆਂ ਦੁਆਰਾ ਮੀਡੀਆ ਨੂੰ ਜਾਣਕਾਰੀ ਦਿੱਤੇ ਜਾਣ 'ਤੇ ਵੀ ਪਾਬੰਦੀ ਲਗਾਈ ਹੋਈ ਹੈ। ਦੱਸਣਾ ਬਣਦਾ ਹੈ ਕਿ ਸਮਾਲੀਆ 'ਚ ਅਕਤੂਬਰ 2011 'ਚ ਸੈਨਿਕ ਭੇਜੇ ਜਾਣ ਤੋਂ ਬਾਅਦ ਕੀਨੀਆ ਉਥੇ ਸਰਗਰਮ ਦਹਿਸ਼ਤਗਰਦ ਸੰਗਠਨ ਅਲਸ਼ਬਾਬ ਦੇ ਨਿਸ਼ਾਨੇ 'ਤੇ ਹੈ। ਇਸ ਦੇ ਚਲਦਿਆਂ ਦੇਸ਼ 'ਚ ਹੁਣ ਤੱਕ ਗੋਲੀਬਾਰੀ ਅਤੇ ਬੰਬ ਹਮਲਿਆਂ ਦੀਆਂ ਕਈ ਵਾਰਦਾਤਾਂ ਵਾਪਰ ਚੁੱਕੀਆਂ ਹਨ।
ਅਧਿਕਾਰੀਆਂ ਮੁਤਾਬਕ ਅਲਸ਼ਬਾਬ 2011 ਤੋਂ ਲੈ ਕੇ ਹੁਣ ਤੱਕ ਕੀਨੀਆ 'ਚ 135 ਦਹਿਸ਼ਤੀ ਹਮਲੇ ਕਰ ਚੁੱਕਾ ਹੈ। ਬਹੁਚਰਚਿਤ ਵੈਸਟ ਗੇਟ ਮਾਲ ਹਮਲਾ ਵੀ ਇਨ੍ਹਾਂ 'ਚ ਸ਼ਾਮਲ ਹੈ, ਜਿਸ 'ਚ 60 ਤੋਂ ਵੱਧ ਲੋਕ ਮਾਰੇ ਗਏ ਸਨ। ਅਲਸ਼ਬਾਬ ਨੂੰ ਅਲਕਾਇਦਾ ਨਾਲ ਜੁੜਿਆ ਆਤੰਕੀ ਸੰਗਠਨ ਮੰਨਿਆ ਜਾਂਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ