Wed, 22 May 2024
Your Visitor Number :-   7054342
SuhisaverSuhisaver Suhisaver

ਸਰਕਾਰ ਵੱਲੋਂ ਕੰਢੀ ਦੇ ਕਿਸਾਨਾਂ ਦੇ ਟਿਊਬਵੈਲ ਬਿੱਲ ਮੁਆਫ ਕਰਨਾ ਕੰਢੀ ਸੰਘਰਸ਼ ਕਮੇਟੀ ਦੀ ਜਿੱਤ

Posted on:- 18-12-2014

suhisaver

-ਸ਼ਿਵ ਕੁਮਾਰ ਬਾਵਾ

ਹੁਸ਼ਿਆਰਪੁਰ: ਪੰਜਾਬ ਦੇ ਕੰਢੀ ਖਿੱਤੇ ਦੇ ਕਿਸਾਨਾਂ ਲਈ ਸੰਘਰਸ਼ ਕਰਨ ਵਾਲੀ ਕੰਢੀ ਸੰਘਰਸ਼ ਕਮੇਟੀ ਦੇ ਤਿੱਖੇ ਸੰਘਰਸ਼ ਦਾ ਹੀ ਨਤੀਜਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਖਿੱਤੇ ਦੇ ਗਰੀਬ ਅਤੇ ਥੁੜ੍ਹਾਂ ਮਾਰੇ ਕਿਸਾਨਾਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਅਹਿਮ ਫੈਸਲੇ ਲੈਣੇ ਪਏ ਨਹੀਂ ਤਾਂ ਸਮੇਂ ਦੀਆਂ ਸਰਕਾਰਾਂ ਨੇ ਕੰਢੀ ਦੇ ਲੋਕਾਂ ਨੂੰ ਸਿਵਾਏ ਲਾਰਿਆਂ ਅਤੇ ਨਾਅਰਿਆਂ ਤੋਂ ਸਿਵਾਅ ਕਦੇ ਕੁੱਝ ਨਹੀਂ ਦਿੱਤਾ। ਉਪ੍ਰੋਕਤ ਵਿਚਾਰ ਅੱਜ ਪਿੰਡ ਸਾਰੰਗਵਾਲ ਵਿਖੇ ਕੰਢੀ ਸੰਘਰਸ਼ ਕਮੇਟੀ ਦੇ ਪ੍ਰਧਾਨ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਪਿੰਡ ਦੇ ਲੋਕਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਵਟਾਏ। ਉਹਨਾਂ ਦੱਸਿਆ ਕਿ ਕੰਢੀ ਸੰਘਰਸ਼ ਕਮੇਟੀ ਵਲੋਂ ਕੰਢੀ ਖਿੱਤੇ ਦੇ ਕਿਸਾਨਾਂ ਲਈ ਲੱਗੇ ਸਰਕਾਰੀ ਟਿਊਬਵੈਲਾਂ ਦੇ ਬਿੱਲ ਮੁਆਫ ਕਰਵਾਉਣ ਲਈ 28 ਦਸੰਬਰ ਤੋਂ 10 ਜਨਵਰੀ ਤੱਕ ਮਰਨ ਵਰਤ ਅਤੇ 3 ਫਰਵਰੀ ਤੋਂ 30 ਅਪ੍ਰੈਲ ਤੱਕ ਭੁੱਖ ਹੜਤਾਲ ਰੱਖਕੇ ਪੰਜਾਬ ਸਰਕਾਰ ਦੀਆਂ ਕੰਢੀ ਦੇ ਗਰੀਬ ਲੋਕ ਮਾਰੂ ਨੀਤੀਆਂ ਦਾ ਡੱਟਕੇ ਵਿਰੋਧ ਕੀਤਾ ਅਤੇ ਸਰਕਾਰ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ।

ਉਹਨਾਂ ਦੱਸਿਆ ਕਿ ਉਕਤ ਤਿੱਖੇ ਸੰਘਰਸ਼ ਸਦਕਾ ਹੀ ਪੰਜਾਬ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਹੁਰਾਂ 4 ਫਰਵਰੀ 2014 ਨੂੰ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਟਿਊਬਵੈਲਾਂ ’ਤੇ ਲਾਏ ਪਾਣੀ ਦੀ ਵਸੂਲੀ ਨੂੰ ਖਤਮ ਕਰਨ ਦੀ ਸਹਿਮਤੀ ਪ੍ਰਗਟਾਈ ਸੀ ਤੇ ਬੀਤੇ ਕੱਲ੍ਹ ਸਰਕਾਰ ਵਲੋਂ ਵੱਡੀ ਰਾਹਤ ਦਿੰਦਿਆਂ ਇਸ ਸਬੰਧ ਵਿਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਹ ਹੈ ਜੋ ਕਿ ਕੰਢੀ ਸੰਘਰਸ਼ ਕਮੇਟੀ ਦੇ ਆਗੂਆਂ ਦੀ ਵੱਡੀ ਪ੍ਰਾਪਤੀ ਹੈ।

ਜ਼ਿਕਰਯੋਗ ਹੈ ਕਿ ਕੰਢੀ ਖਿੱਤੇ ਦੇ ਕਿਸਾਨਾਂ ਨੂੰ ਸਰਕਾਰ ਵਲੋਂ ਲਾਏ ਗਏ ਟਿਊਬਵੈਲਾਂ ਦੇ ਬਿੱਲ ਲਏ ਜਾਂਦੇ ਸਨ ਜਿਸ ਸਦਕਾ ਗਰੀਬ ਕਿਸਾਨ ਬਿਜ਼ਲੀ ਦੀ ਕਿਲਤ ਅਤੇ ਵੱਡੇ ਬਿੱਲ ਭਰਨ ਕਾਰਨ ਦੁੱਖੀ ਸਨ। ਕਿਸਾਨਾਂ ਵੱਲ ਸਰਕਾਰ ਦਾ ਲਗਭਗ 6.50 ਕਰੋੜ ਰੁਪਏ ਦਾ ਬਕਾਇਆ ਸੀ ਜੋ ਮੁੱਖ ਮੰਤਰੀ ਨੇ ਫਰਵਰੀ ਵਿਚ ਮੁਆਫ ਕਰਨ ਦਾ ਐਲਾਨ ਤਾਂ ਕਰ ਦਿੱਤਾ ਸੀ ਪ੍ਰੰਤੂ ਅੱਜ ਤੱਕ ਇਸਨੂੰ ਅਸਲੀਅਤ ਵਿਚ ਲਾਗੂ ਨਹੀਂ ਕੀਤਾ ਸੀ। ਅੱਜ ਇਥੇ ਕਿਸਾਨਾਂ ਦੀ ਭਰਵੀਂ ਮੀਟਿੰਗ ਦੌਰਾਨ ਕਾ ਮੱਟੂ,ਰਾਣਾ ਕਰਨ ਸਿੰਘ, ਸ਼ਮਸ਼ੇਰ ਸਿੰਘ ਕਮਾਹੀ ਦੇਵੀ, ਦਿਲਬਾਗ ਸਿੰਘ ਮਹਿਦੂਦ, ਚੌਧਰੀ ਅੱਛਰ ਸਿੰਘ ਆਦਿ ਆਗੂਆਂ ਨੇ ਦੱਸਿਆ ਕਿ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਵਲੋਂ ਚਲਾਏ ਜਾ ਰਹੇ ਟਿਊਬਵੈਲਾਂ ਉਤੇ ਕੰਢੀ ਇਲਾਕੇ ਵਿਚ ਲਏ ਜਾਂਦੇ ਪ੍ਰਤੀ ਯੂਨਿਟ ਇਕ ਰੁਪਏ ਵਾਟਰ ਯੂਜਰ ਚਾਰਜ ਅਤੇ ਹੋਰਨਾ ਇਲਾਕਿਆਂ ਵਿਚ 1.60 ਰੁਪਏ ਪ੍ਰਤੀ ਯੂਨਿਟ ਬਿਜਲੀ ਖਪਤ ਚਾਰਜ ਖਤਮ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕੰਢੀ ਇਲਾਕੇ ਦੇ ਲੋਕ ਪਾਣੀ ਦੀ ਕਮੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਜਿਹਨਾਂ ਦੀ ਲੰਮੇ ਸਮੇਂ ਤੋਂ ਇਹ ਮੰਗ ਸੀ। ਇਸ ਤੋਂ ਇਨਾਵਾ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਵਲੋਂ ਬਿਜ਼ਲੀ ਦੀ ਖਪਤ ਲਈ ਕੰਢੀ ਇਲਾਕੇ ਦੇ ਖਪਤਕਾਰਾਂ ਪਾਸੋਂ ਪ੍ਰਤੀ ਯੂਨਿਟ ਇੱਕ ਰੁਪਏ ਅਤੇ ਹੋਰਨਾ ਇਲਾਕਿਆਂ ਦੇ ਖਪਤਕਾਰਾਂ ਪਾਸੋਂ ਪ੍ਰਤੀ ਯੂਨਿਟ 1.60 ਪੈਸੇ ਵਸੂਲੇ ਜਾਂਦੇ ਸਨ। ਇਸ ਤੋਂ ਇਲਾਵਾ ਕੰਢੀ ਇਲਾਕੇ ਅਤੇ ਗੈਰ ਕੰਢੀ ਇਲਾਕਿਆਂ ਦੇ ਖਪਤਕਾਰਾਂ ਪਾਸੋਂ ਕ੍ਰਮਵਾਰ ਤਿੰਨ ਕਰੋੜ ਰੁਪਏ ਅਤੇ ਇਕ ਕਰੋੜ ਰੁਪਏ ਇਹਨਾਂ ਟਿਊਬਵੈਲਾਂ ਦੀ ਵਰਤੋਂ ਕਰਨ ਲਈ ਵਸੂਲੇ ਜਾਂਦੇ ਹਨ ।

ਕੰਢੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਕੰਢੀ ਦੇ ਕਿਸਾਨਾਂ ਦੀਆਂ ਜੰਗਲੀ ਜਾਨਵਰਾਂ ਵਲੋਂ ਉਜਾੜੀਆਂ ਜਾ ਰਹੀਆਂ ਫਸਲਾਂ ਦੇ ਬਚਾਅ ਲਈ ਵੀ ਢੁੱਕਵੇਂ ਕਦਮ ਚੁੱਕੇ। ਕਿਸਾਨ ਆਪਣੀਆਂ ਫਸਲਾਂ ਦੇ ਜੰਗਲੀ ਜਾਨਵਰਾਂ ਦੇ ਉਜਾੜੇ ਕਾਰਨ ਕਾਫੀ ਆਰਥਿਕ ਨੁਕਸਾਨ ਦਾ ਸਾਹਮਣਾ ਕਰ ਰਹੇ ਹਨ। ਉਹਨਾਂਇਸ ਖਿੱਤੇ ਦੇ ਪਿੰਡਾਂ ਦੇ ਘਰਾਂ ਵਿਚ ਲੱਗੀਆਂ ਸਰਕਾਰੀ ਟੂਟੀਆਂ ਅਤੇ ਬਿਜ਼ਲੀ ਦੇ ਬਿੱਲ ਮੁਆਫ ਕਰਨ ਦੀ ਵੀ ਮੰਗ ਕੀਤੀ।ਉਹਨਾਂ ਇਹ ਵੀ ਕਿਹਾ ਕਿ ਜਿਹੜੇ ਕਿਸਾਨ ਬਿਜਲੀ ਚੋਰੀ ਕਰਕੇ ਆਪਣਾ ਉਲੂ ਸਿੱਧਾ ਕਰਨ ਲਈ ਛੋਟੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਹਨ ਉਹਨਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ