Fri, 19 July 2024
Your Visitor Number :-   7196105
SuhisaverSuhisaver Suhisaver

ਮਾਮਲਾ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਦੇ ਆਗੂ ਏਕਮ ਛੀਨੀਵਾਲਕਲਾਂ ਨੂੰ ਧਮਕੀਆਂ ਦੇਣ ਦਾ

Posted on:- 24-08-2016

suhisaver

ਮਹਿਲਕਲਾਂ: ਪੇਂਡੂ ਮਜ਼ਦੂਰ  ਯੂਨੀਅਨ ਮਸ਼ਾਲ ਦੇ ਆਗੂ ਏਕਮ ਛੀਨੀਵਾਲਕਲਾਂ ਨੂੰ ਪਿੰਡ ਚੰਨਣਵਾਲ ਆਪਣੇ ਧੀ ਦੇ ਘਰ ਰਹਿੰਦੇ ਜੋਰਾ ਸਿੰਘ ਹਮੀਦੀ ਵੱਲੋਂ ਦੋ ਹਰ ਵਿਅਕਤੀਆਂ ਨੂੰ ਨਾਲ ਲੈਕੇ ਪਿਛਲੇ ਦਿਨੀਂ ਉਸ ਦੇ ਘਰ ਆਕੇ ਬਿਰਧ ਮਾਂ ਨੂੰ ਏਕਮ ਸਿੰਘ ਨੂੰ ਜਾਨੋਂ ਮਾਰਨ ਦੇਣ ਦੀਆਂ ਧਮਕੀਆਂ ਦੇਣ ਖਿਲਾਫ ਅੱਜ ਵੱਖ-ਵੱਖ ਇਨਕਲਾਬੀ ਜਮਹੂਰੀ ਜਨਤਕ-ਜਮਹੂਰੀ ਜਥੇਬੰਦੀਆਂ ਨੇ ਛੀਨੀਵਾਲਕਲਾਂ ਵਿਖੇ ਗੁੰਡਾਗਰਦੀ ਵਿਰੋਧੀ ਵਿਸ਼ਾਲ ਰੈਲੀ ਕੀਤੀ ਗਈ।ਗੁੰਡਾਗਰਦੀ ਵਿਰੋਧੀ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਜਥੇਬੰਦੀਆਂ ਦੇ ਬੁਲਾਰੇ ਆਗੂਆਂ ਇਨਕਲਾਬੀ ਕੇਂਦਰ, ਪੰਜਾਬ ਦੇ ਪ੍ਰਦਾਨ ਸਾਥੀ ਨਰਾਇਣ ਦੱਤ,ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ,ਟੀਐੱਸਯੂ ਦੇ ਆਗੂ ਗੁਰਜੰਟ ਹਮੀਦੀ.ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ,ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਮੇਲ ਠੁੱਲੀਵਾਲ ਨੇ ਕਿਹਾ ਕਿ ਪਿਛਲੇ ਦਿਨੀਂ ਏਕਮ ਛੀਨੀਵਾਲਕਲਾਂ ਕਿਸੇ ਰੁਝੇਵੇਂ ਕਾਰਨ ਘਰੋਂ ਬਾਹਰ ਸੀ ਘਰ ਵਿੱਚ ਇਕੱਲੀ ਬਿਰਧ ਮਾਂ ਸੀ ਤਾਂ ਉਕਤ ਵਿਅਕਤੀ ਦੋ ਹੋਰ ਵਿਅਕਤੀਆਂ ਸਮੇਤ ਜਿਪਸੀ ਵਿੱਚ ਸਵਾਰ ਹੋਕੇ ਮਜ਼ਦੂਰ  ਆਗੂ ਦੇ ਘਰ ਆਇਆ ਅਤੇ ਏਕਮ ਬਾਰੇ ਪੁੱਛਿਆ ਜਦ ਬਿਰਧ ਮਾਂ ਨੇ ਪੁੱਛਿਆ ਕਿ ਕੀ ਕਾਰਨ ਹੈ ਤਾਂ ਕਿਰਪਾਨਾਂ ਨਾਲ ਲੈੱਸ ਇਹ ਬਦਮਾਸ਼ ਧਮਕੀਆਂ ਦੇਣ ਲੱਗ ਪਏ ਕਿ ਏਕਮ ਪਿੰਡਾਂ ’ਚ ਮਜ਼ਦੂਰਾਂ ਨੂੰ ਲਾਮਬੰਦ ਕਰਦਾ ਹੈ।

ਚੰਨਣਵਾਲ ਵਿਖੇ ਗਰੀਬ ਮਜ਼ਦੂਰ  ਪ੍ਰੀਵਾਰ ਦੀ ਮੱਦਦ ਕਰਕੇ ਸਾਡੇ ਨਾਲ ਪੰਗਾ ਲਿਆ ਹੈ ਅਸੀਂ ਇਸ ਨੂੰ ਜਾਨੋਂ ਮਾਰ ਮੁਕਾ ਦਿਆਂਗੇ।ਜਦ ਹੋਰ ਮਜ਼ਦੂਰ  ਪਤਾ ਲੱਗਣ ਤੇ ਇਕੱਠੇ ਹੋਏ ਤਦ ਤੱ ਇਹ ਵਿਅਕਤੀ ਚਲਦੇ ਬਣੇ।ਏਕਮ ਨੇ ਫੋਨ ਰਾਹੀ ਪੁਲਿਸ ਨੂੰ ਸੂਚਿਤ ਕੀਤਾ ਅਗਲੇ ਦਿਨ ਬੀਕੇਯੂ ਏਕਤਾ ਡਕੌਂਦਾ ਦੇ ਸਾਥੀਆਂ ਨਾਲ ਲਿਖਤੀ ਰੂਪ’ਚ ਪੁਲਿਸ ਥਾਣਾ ਮਹਿਲਕਲਾਂ ਨੂੰ ਸੂਚਿਤ ਕੀਤਾ ਪਰ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾਂ ਕਰਨ ਕਰਕੇ ਮਸਲੇ ਦੀ ਗੰਭੀਰਤਾ ਨੂੰ ਨਾਲ ਲੈਂਦਿਆਂ ਏਕਮ ਛੀਨੀਵਾਲਕਲਾਂ ਉੱਪਰ ਹਮਲਾ ਕਰਨ ਦੇ ਦੋਸ਼ੀਆਂ ਨੂੰ ਬਣਦੀਆਂ ਠੋਸ ਧਾਰਾਵਾਂ ਤਹਿਤ ਗ੍ਰਿਫਤਾਰ ਕਰਾਉਣ ਲਈ ਅੱਜ ਇਹ ਗੁੰਡਾਗਰਦੀ ਵਿਰੋਧੀ ਰੈਲੀ ਕੀਤੀ ਗਈ ਹੈ। ਬੁਲਾਰਿਆਂ ਕਿਹਾ ਕਿ ਗੁੰਡਾਗਰਦੀ ਦੀ ਇਹ ਕੋਈ ਇਕੱਲਾ ਇਕਹਿਰੀ ਘਟਨਾ ਨਹੀਂ ਸਗੋਂ ਪੁਲਿਸ-ਸਿਆਸੀ ਸ਼ਹਿ ਉੱਪਰ ਪਲ ਰਿਹਾ ਵਰਤਾਰਾ ਹੈ।ਮਹਿਲਕਲਾਂ ਦੀ ਸੰਗਰਾਮੀ ਧਰਤੀ ਦਾ ਇਤਿਹਾਸ ਗਵਾਹ ਹੈ ਕਿ ਇਸ ਨੇ ਵੱਡੀਆਂ ਵੱਡੀਆਂ ਆਪਣੇ ਆਪ ਨੂੰ ਖੂੰਖਾਰ ਕਹਾਉਂਦੀਆਂ ਲੋਕ ਵਿਰੋਧੀ ਤਾਕਤਾਂ ਨੂੰ ਸਾਂਝੇ ਸੰਘਰਸ਼ਾਂ ਰਾਹੀਂ ਗੋਡੇ ਦਮ ਕੀਤਾ ਹੈ।ਇਸੇ ਕੜੀ’ਚ ਪਣਪ ਰਹੇ ਇਸ ਬਦਮਾਸ਼ ਨੇ ਕਿਰਤੀ ਲੋਕਾਂ ਦੇ ਹਮੇਸ਼ਾ ਪੱਖ’ਚ ਦ੍ਰਿੜਤਾ ਨਾਲ ਖੜਨ ਵਾਲੇ ਮਜ਼ਦੂਰ  ਆਗੂ ਨੂੰ ਵੰਗਾਰਿਆ ਹੈ।ਇਹ ਵੰਗਾਰ ਮਜ਼ਦੂਰ  ਆਗੂ ਏਕਮ ਨੂੰ ਨਹੀਂ ਵੰਗਾਰ ਹੱਕ ਸੱਚ ਇਨਸਾਫ ਲਈ ਜੂਝਣ ਵਾਲੇ ਸਮੁੱਚੇ ਸਂੰਗਰਾਮੀ ਕਾਫਲਿਆਂ ਨੂੰ ਹੈ ਜਿਸ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਸਮੇਂ ਮਜ਼ਦੂਰ  ਆਗੂ ਅਵਤਾਰ ਸਿੰਘ ਚੀਮਾ ਨਛੱਤਰ ਸਿੰਘ ਦੀਵਾਨਾ,ਡਾ ਰਜਿੰਦਰਪਾਲ,ਸਾਹਿਬ ਸਿੰਘ ਬਡਬਰ, ਹਰਚਰਨ ਚੰਨਾ, ਪ੍ਰੇਮਪਾਲ ਕੌਰ,ਅਮਰਜੀਤ ਕੌਰ,ਬਲਵੰਤ ਉੱਪਲੀ,ਮਲਕੀਤ ਈਨਾ,ਜਗਰਾਜ ਹਰਦਾਸਪੁਰਾ,ਚਮਕੌਰ ਸਹਿਜੜਾ,ਗੁਰਦੇਵ ਮਾਂਗੇਵਾਲ,ਅਜਮੇਰ ਕਾਲਸਾਂ ਨੇ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਇਸ ਬਦਮਾਸ਼ ਢਾਣੀ ਖਿਲਾਫ ਪਹਿਲਾਂ ਵੀ ਟੱਲੇਵਾਲ ਪੁਲਿਸ ਥਾਣਾ ਵਿੱਚ ਮੁਕੱਦਮੇ ਦਰਜ ਹਨ ।ਪੁਲਿਸ ਦੀ ਦਿੱਤੀ ਢਿੱਲ ਕਾਰਨ ਹੀ ਇਹ ਸੰਭਵ ਹੋਇਆ ਹੈ।ਆਗੂਆਂ ਨੇ ਪੁਲਿਸ ਨੂੰ 3 ਦਿਨਾਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਬਣਦੀਆਂ ਸਖਤ ਤੋਂ ਸਖਤ ਧਾਰਾਵਾਂ ਤਹਿਤ ਜੇਕਰ ਗ੍ਰਿਫਤਾਰ ਨਾਂ ਕੀਤਾ ਤਾਂ 27 ਅਗਸਤ ਨੂੰ ਪੁਲਿਸ ਥਾਣਾ ਮਹਿਲਕਲਾਂ ਦਾਂ ਘਿਰਾਉ ਕੀਤਾ ਜਾਵੇਗਾ;ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ।ਇਸ ਸਮੇਂ ਪੇਂਡੂ ਮਜ਼ਦੂਰ  ਯੂਨੀਅਨ ਮਸ਼ਾਲ ਦੇ ਆਗੂ ਏਕਮ ਛੀਨੀਵਾਲਕਲਾਂ ਨੇ ਪੂਰੇ ਤਹੱਮਲ ਅਤੇ ਦ੍ਰਿੜਤਾ ਨਾਲ ਕਿਹਾ ਕਿ ਬਦਮਾਸ਼ ਢਾਣੀ ਦੀ ਚੁਣੌਤੀ ਕਬੂਲ ਹੈ।ਮੈਨੂੰ ਕੋਈ ਵੀ ਕੁਰਬਾਨੀ ਦੇਣੀ ਪਈ ਮੈਂ ਇਸ ਤੋਂ ਬਿਲਕੁਲ ਨਹੀਂ ਝਿਜਕਾਂਗਾ ਪਹਿਲਾਂ ਦੀ ਤਰ੍ਹਾਂ ਹੀ ਬਿਨ੍ਹਾਂ ਕਿਸੇ ਡਰ ਭੈਅ ਦੇ ਮਜ਼ਦੂਰ -ਕਿਸਾਨ ਸੰਘਰਸ਼ਾਂ ਦੀ ਅਗਵਾਈ ਕਰਦਾ ਰਹਾਂਗਾ।

-ਨਰਾਇਣ ਦੱਤ

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ