Sat, 02 March 2024
Your Visitor Number :-   6881515
SuhisaverSuhisaver Suhisaver

ਸੰਸਦ ਦਾ ਸਰਦ ਰੁੱਤ ਇਜਲਾਸ ਹੰਗਾਮੇਦਾਰ ਰਹਿਣ ਦੇ ਆਸਾਰ

Posted on:- 23-11-2014

ਸਰਕਾਰ ਨੂੰ ਘੇਰਨ ਲਈ ਵਿਰੋਧੀ ਦਲ ਇਕਜੁਟ, ਦੂਜੀ ਪੀੜ੍ਹੀ ਦੇ ਆਰਥਿਕ ਸੁਧਾਰ ਆਉਣਗੇ ਆਮ ਬਜ਼ਟ 'ਚ : ਜੇਤਲੀ
ਨਵੀਂ ਦਿੱਲੀ :
ਸੰਸਦ ਦੇ ਸੋਮਵਾਰ, 24 ਨਵੰਬਰ ਤੋਂ ਸ਼ੁਰੂ ਹੋ ਰਹੇ ਸਰਦ ਰੁੱਤ ਇਜਲਾਸ ਦੇ ਹੰਗਾਮਿਆਂ ਭਰਪੂਰ ਰਹਿਣ ਦੇ ਆਸਾਰ ਹਨ, ਕਿਉਂਕਿ ਵਿਦੇਸ਼ਾਂ ਤੋਂ ਕਾਲਾ ਧਨ ਲਿਆਉਣ, ਦੇਸ਼ ਦੇ ਕੁਝ ਹਿੱਸਿਆਂ 'ਚ ਫਿਰਕੂ ਤਣਾਅ ਦੀਆਂ ਘਟਨਾਵਾਂ ਅਤੇ ਸੀਬੀਆਈ ਦੇ ਦੁਰਉਪਯੋਗ ਦੇ ਮੁੱਦਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਇਕਜੁਟ ਹੋ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ 'ਚ ਹਨ।

ਉਕਤ ਮੁੱਦਿਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ 'ਚ ਵਧ ਰਹੀ ਇਕਜੁਟਤਾ ਤੋਂ ਅਜਿਹੇ ਸਪੱਸ਼ਟ ਸੰਕੇਤ ਮਿਲ ਰਹੇ ਹਨ ਕਿ ਉਹ ਸਰਕਾਰ ਨੂੰ ਇਨ੍ਹਾਂ ਮੁੱਦਿਆਂ 'ਤੇ ਘੇਰਨਗੀਆਂ।
ਸੰਸਦ ਦਾ ਇਹ ਸਰਦ ਰੁੱਤ ਇਜਲਾਸ 23 ਦਸੰਬਰ ਤੱਕ ਚੱਲੇਗਾ ਅਤੇ ਇਸ ਦੌਰਾਨ ਸਿਰਫ਼ 22 ਮੀਟਿੰਗਾਂ ਹੋਣਗੀਆਂ। ਸਰਕਾਰ ਇਸ ਇਜਲਾਸ 'ਚ ਵੱਧ ਤੋਂ ਵੱਧ ਬਿਲਾਂ ਖਾਸ ਤੌਰ 'ਤੇ ਆਰਥਿਕ ਅਤੇ ਮਜ਼ਦੂਰਾਂ ਨਾਲ ਜੁੜੇ ਬਿਲਾਂ ਨੂੰ ਪਾਸ ਕਰਾਉਣ ਦਾ ਯਤਨ ਕਰੇਗੀ। ਜ਼ਿਕਰਯੋਗ ਹੈ ਕਿ ਦੋਵੇਂ ਸਦਨਾਂ 'ਚ ਵੱਡੀ ਗਿਣਤੀ 'ਚ ਬਿਲ ਪੈਂਡਿੰਗ ਪਏ ਹਨ ਅਤੇ ਸਰਕਾਰ ਕੁਝ ਨਵੇਂ ਬਿਲ ਵੀ ਲਿਆਉਣਾ ਚਾਹੁੰਦੀ ਹੈ। ਕਈ ਮੁੱਦਿਆਂ 'ਤੇ ਵਿਰੋਧੀ ਪਾਰਟੀਆਂ ਦੇ ਦਰਮਿਆਨ ਨਜ਼ਰ ਆਉਂਦੀ ਇਕਜੁਟਤਾ ਕਾਰਨ ਸਰਕਾਰ ਨੂੰ ਸਦਨ ਨੂੰ ਸੁਚਾਰੂ ਢੰਗ ਨਾਲ ਚਲਾਉਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕਾਂਗਰਸ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦਾ ਆਹੁਦਾ ਨਾ ਮਿਲਣ ਤੋਂ ਨਾਰਾਜ਼ ਹੈ। ਉਹ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਜਿਹੇ ਆਪਣੇ ਵੱਡੇ ਆਗੂਆਂ ਦੀ ਕੁਰਬਾਨੀ ਨੂੰ ਸਰਕਾਰ ਦੁਆਰਾ ਨਜ਼ਰਅੰਦਾਜ਼ ਕੀਤੇ ਜਾਣ ਅਤੇ ਸਰਦਾਰ ਪਟੇਲ ਦੀ ਵਿਰਾਸਤ 'ਤੇ ਭਾਰਤੀ ਜਨਤਾ ਪਾਰਟੀ ਦੁਆਰਾ ਅਧਿਕਾਰ ਜਮ੍ਹਾਂਏ ਜਾਣ ਦਾ ਵੀ ਦੋਸ਼ ਲਗਾ ਰਹੀ ਹੈ।
ਉਧਰ ਸੰਸਦ 'ਚ ਇਕ ਵੱਡੀ ਪਾਰਟੀ ਤ੍ਰਿਣਾਮੂਲ ਕਾਂਗਰਸ ਸਾਰਦਾ ਚਿੱਟ ਫੰਡ ਘੁਟਾਲੇ 'ਚ ਸੀਬੀਆਈ ਦੁਆਰਾ ਉਸ ਦੇ ਆਗੂਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੇ ਜਾਣ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਸੀਬੀਆਈ ਦੇ ਦੁਰਉਪਯੋਗ ਦਾ ਦੋਸ਼ ਲਾ ਰਹੀ ਹੈ।
ਖੱਬੀਆਂ ਪਾਰਟੀਆਂ ਆਰਥਿਕ ਸੁਧਾਰਾਂ ਅਤੇ ਕਿਰਤ ਕਾਨੂੰਨਾਂ 'ਚ ਵਿਆਪਕ ਬਦਲਾਅ ਦੇ ਖਿਲਾਫ਼ ਹਨ। ਜਨਤਾ ਦਲ ਪਰਿਵਾਰ ਇਕਜੁਟ ਹੋਣ ਦੀਆਂ ਕੋਸ਼ਿਸ਼ਾਂ 'ਚ ਜੁਟਿਆ ਹੋਇਆ ਹੈ ਅਤੇ ਉਸ ਦੇ ਆਗੂ ਸੰਸਦ 'ਚ ਵੱਖ-ਵੱਖ ਮੁੱਦਿਆਂ 'ਤੇ ਆਪਸੀ ਇਕਜੁਟਤਾ ਨਾਲ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਨ। ਅਜਿਹੀ ਸਥਿਤੀ 'ਚ ਪੈਂਡਿੰਗ ਬਿਲਾਂ ਨੂੰ ਪਾਸ ਕਰਨ ਸਬੰਧੀ ਕੰਮ ਨੂੰ ਸਿਰੇ ਲਾ ਸਕਣਾ ਸਰਕਾਰ ਲਈ ਮੁਸ਼ਕਿਲ ਹੋਵੇਗਾ।
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਕਾਲੇ ਧਨ ਨੂੰ 100 ਦਿਨਾਂ 'ਚ ਵਾਪਸ ਲਿਆਉਣ ਅਤੇ ਸਾਰਿਆਂ ਲਈ ਚੰਗੇ ਦਿਨ ਆਉਣ ਦੇ ਵਾਅਦਿਆਂ ਨਾਲ ਸੱਤਾ 'ਚ ਆਈ ਸੀ। ਸਾਰੀਆਂ ਵਿਰੋਧੀ ਪਾਰਟੀਆਂ ਹੁਣ ਮੋਦੀ ਸਰਕਾਰ ਨੂੰ ਉਸ ਦੇ ਵੱਡੇ-ਵੱਡੇ ਵਾਅਦੇ ਯਾਦ ਦੁਆ ਰਹੀਆਂ ਹਨ। ਸੂਤਰਾਂ ਅਨੁਸਾਰ ਸੰਸਦ 'ਚ ਵੀ ਵਿਰੋਧੀ ਪਾਰਟੀਆਂ ਕਾਲੇ ਧਨ ਦੇ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾ ਕੇ ਸਰਕਾਰ ਨੂੰ ਘੇਰਨਗੀਆਂ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਸਰਕਾਰ ਦੇ ਆਉਣ ਤੋਂ ਬਾਅਦ ਕੁਝ ਉਦਯੋਗਿਕ ਘਰਾਣਿਆਂ ਦੇ ਚੰਗੇ ਦਿਨ ਜ਼ਰੂਰ ਆਏ ਹਨ, ਪਰ ਆਮ ਲੋਕਾਂ ਦੇ ਨਹੀਂ। ਉਨ੍ਹਾਂ ਦਾ ਦੋਸ਼ ਹੈ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਨੂੰ ਹੱਲ ਕਰਨ ਲਈ ਮੋਦੀ ਸਰਕਾਰ ਨੇ ਕੋਈ ਵੱਡਾ ਕਦਮ ਨਹੀਂ ਉਠਾਇਆ।
ਇਸ ਤੋਂ ਇਲਾਵਾ ਦੇਸ਼ ਦੇ ਕੁਝ ਹਿੱਸਿਆਂ 'ਚ ਫਿਰਕੂ ਤਣਾਅ ਦਾ ਮੁੱਦਾ ਵੀ ਸੰਸਦ 'ਚ ਉਠਣ ਦੀ ਸੰਭਾਵਨਾ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਭਾਜਪਾ ਦੇ ਆਗੂ ਉਨ੍ਹਾਂ ਸੂਬਿਆਂ 'ਚ ਜਾਣਬੁਝ ਕੇ ਫਿਰਕੂ ਤਣਾਅ ਪੈਦਾ ਕਰ ਰਹੇ ਹਨ, ਜਿਥੇ ਜਲਦ ਹੀ ਚੋਣਾਂ ਹੋਣ ਵਾਲੀਆਂ ਹਨ। ਤ੍ਰਿਣਾਮੂਲ ਮੁਖੀ ਮਮਤਾ ਬੈਨਰਜ਼ੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਫਿਰਕੂ ਪਾਰਟੀਆਂ ਦੇ ਖਿਲਾਫ਼ ਉਹ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰਨ ਲਈ ਵੀ ਤਿਆਰ ਹੈ।
ਕਾਂਗਰਸ ਸਰਕਾਰ 'ਤੇ ਮਨਰੇਗਾ ਨੂੰ ਕਮਜ਼ੋਰ ਕਰਨ ਦੇ ਯਤਨ ਦਾ ਦੋਸ਼ ਲਾ ਰਹੀ ਹੈ ਅਤੇ ਉਹ ਇਸ ਮੁੱਦੇ ਨੂੰ ਸਰਦ ਰੁੱਤ ਇਜਲਾਸ ਦੌਰਾਨ ਚੁੱਕੇਗੀ, ਜਿਸ 'ਚ ਉਸ ਨੂੰ ਦੂਜੀਆਂ ਪਾਰਟੀਆਂ ਦਾ ਵੀ ਸਾਥ ਮਿਲੇਗਾ।
ਸਰਕਾਰ ਇਸ ਇਜਲਾਸ 'ਚ ਵੱਧ ਤੋਂ ਵੱਧ ਬਿਲਾਂ ਨੂੰ ਪਾਸ ਕਰਾਉਣ ਦੀ ਕੋਸ਼ਿਸ਼ ਕਰੇਗੀ। ਸਰਕਾਰ ਦੀ ਕੋਸ਼ਿਸ਼ ਹੋਵੇਗੀ ਕਿ ਉਹ ਬੀਮਾ ਸੋਧ ਬਿਲ, ਵੱਖ-ਵੱਖ ਕਿਰਤ ਕਾਨੂੰਨਾਂ 'ਚ ਸੋਧ, ਵਸਤੂ ਅਤੇ ਸੇਵਾਕਰ ਸੰਵਿਧਾਨ ਸੋਧ ਬਿਲ, ਲੋਕਪਾਲ ਤੇ ਲੋਕਾਯੁਕਤ ਸੋਧ ਬਿਲ, ਕੋਲਾ ਖਾਨਾ, ਵਿਸ਼ੇਸ਼ ਪ੍ਰਾਵਧਾਨ ਬਿਲ ਜਿਹੇ ਬਿਲਾਂ ਨੂੰ ਪਾਸ ਕਰਾਏਗੀ। ਇਸ ਤੋਂ ਇਲਾਵਾ ਸਰਕਾਰ ਨਵੇਂ ਬਿਲ ਵੀ ਲਿਆ ਸਕਦੀ ਹੈ।
ਜ਼ਿਕਰਯੋਗ ਹੈ ਕਿ ਰਾਜ ਸਭਾ 'ਚ ਐਨਡੀਏ ਗਠਜੋੜ ਕੋਲ ਬਹੁਮਤ ਨਹੀਂ ਹੈ ਅਤੇ ਖੱਬੀਆਂ ਪਾਰਟੀਆਂ ਭਾਜਪਾ ਦੇ ਖਿਲਾਫ਼ ਕਈ ਮੁੱਦਿਆਂ ਨੂੰ ਲੈ ਕੇ ਇਕਜੁਟ ਹੋਣ ਦੀ ਕੋਸ਼ਿਸ਼ 'ਚ ਹਨ।
ਇਸੇ ਦੌਰਾਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਹੈ ਕਿ ਆਮ ਬਜ਼ਟ 2015 'ਚ ਦੂਜੀ ਪੀੜ੍ਹੀ ਦੇ ਕਈ ਆਰਥਿਕ ਸੁਧਾਰਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ 'ਚ ਹਾਲੇ ਜ਼ਿਆਦਾਤਰ ਖੇਤਰਾਂ ਨੂੰ ਵਧੇਰੇ ਖੁੱਲ੍ਹਾ ਬਣਾਉਣ ਦੀ ਲੋੜ ਹੈ। ਇਸ ਲਈ ਪੂੰਜੀ ਦੀ ਵਾਜ਼ਿਬ ਲਾਗਤ ਦੇ ਨਾਲ-ਨਾਲ ਨੀਤੀਆਂ ਅਤੇ ਕਰ ਵਿਵਸਥਾ 'ਚ ਸਥਿਰਤਾ ਦੀ ਜ਼ਰੂਰਤ ਹੈ।
ਉਨ੍ਹਾਂ ਉਮੀਦ ਜਤਾਈ ਕਿ ਸਰਕਾਰ ਦੁਆਰਾ ਕੀਤੇ ਗਏ ਉਪਾਵਾਂ ਦੇ ਲਾਗੂ ਹੋਣ ਤੋਂ ਬਾਅਦ 2015-16 'ਚ ਕੁਲ ਘਰੇਲੂ ਉਤਪਾਦ (ਜੀਡੀਪੀ) ਵਾਧਾਦਰ 6 ਫੀਸਦੀ ਤੋਂ ਉਪਰ ਪਹੁੰਚ ਜਾਵੇਗੀ ਅਤੇ ਇਸ ਤੋਂ ਬਾਅਦ ਅਸੀਂ ਉਚ ਆਰਥਿਕ ਵਿਕਾਸ ਦਰ ਦੀ ਰਾਹ 'ਤੇ ਪੈ ਜਾਵਾਂਗੇ। ਉਨ੍ਹਾਂ ਕਿਹਾ ਕਿ ਦੂਜੀ ਪੀੜ੍ਹੀ ਦੇ ਸੁਧਾਰਾਂ ਦੀ ਪੂਰੀ ਸੂਚੀ ਪਈ ਹੈ। ਇਸ ਤੋਂ ਇਲਾਵਾ ਅਜਿਹੇ ਸੁਧਾਰਾਂ ਦੀ ਵੀ ਪੂਰੀ ਸੂਚੀ ਹੈ ਜੋ ਇਸ ਲਈ ਤਿਆਰ ਖੜੀ ਹੈ, ਕਿਉਂਕਿ ਪਿਛੇ ਹੋਈਆਂ ਕੁਝ ਚੀਜ਼ਾਂ ਨੂੰ ਖ਼ਤਮ ਕੀਤਾ ਗਿਆ ਹੈ। ਉਸ 'ਚੋਂ ਇਕ ਕੋਲਾ, ਆਰਡੀਨੈਂਸ ਹੈ, ਜੋ ਇਕ ਚੀਜ਼ ਨੂੰ ਖ਼ਤਮ ਕਰਨ ਦੀ ਗੱਲ ਹੈ।

Comments

ufehedid

http://slkjfdf.net/ - Etekoy <a href="http://slkjfdf.net/">Aatuwalu</a> iyk.wqyp.suhisaver.org.czf.cr http://slkjfdf.net/

uqijamuzu

http://slkjfdf.net/ - Akecufimo <a href="http://slkjfdf.net/">Useyac</a> nuq.mfxf.suhisaver.org.lsm.qi http://slkjfdf.net/

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ