Sat, 02 March 2024
Your Visitor Number :-   6881406
SuhisaverSuhisaver Suhisaver

ਕੈਲਗਰੀ ਮੈਕਾਲ ਪੀ ਸੀ ਪਾਰਟੀ ਦੀ ਨਾਮੀਨੇਸ਼ਨ ਦਾ ਕੋਈ ਨਤੀਜਾ ਨਾ ਨਿਕਲਿਆ

Posted on:- 08-04-2015

suhisaver

- ਹਰਬੰਸ ਬੁੱਟਰ

ਕੈਲਗਰੀ ਮੈਕਾਲ ਹਲਕੇ ਦੀ ਨਾਮੀਨੇਸ਼ਨ ਚੋਣ ਪ੍ਰਕਿਰਿਆ ਠੀਕ ਨਾ ਹੋਣ ਦੇ ਦੋਸ਼ਾਂ ਤਹਿਤ ਨਤੀਜੇ ਅੱਜ ਲੋਕਾਂ ਸਾਹਮਣੇ ਨਹੀਂ ਆ ਸਕੇ ਹੁਣ ਤੋਂ 72 ਘੰਟੇ ਬਾਅਦ ਪਾਰਟੀ ਸਾਰੀ ਛਾਣ ਬੀਣ ਉਪਰੰਤ ਨਤੀਜਿਆਂ ਬਾਰੇ ਫੈਸਲਾ ਦੇਵੇਗੀ ਆਪਣੇ ਉਮੀਦਵਾਰ ਨਾਮਜਦ ਕਰਨ ਲਈ ਅਲਬਰਟਾ ਸੂਬੇ ਵਿਚਲੀ ਸੱਤਾਧਾਰੀ ਪੀ ਸੀ ਪਾਰਟੀ ਦੇ ਹਲਕਾ ਮੈਕਾਲ ਦੀਆਂ ਚੋਣਾਂ ਨਾਲ ਸਬੰਧਤ ਬੜੇ ਲੰਮੇ ਅਰਸੇ ਤੋਂ ਚੱਲ ਰਿਹਾ ਰੇੜਕਾ ਖਤਮ ਹੋ ਜਾਣਾ ਸੀ ।ਬੀਤੀ ਦੁਪਿਹਰ 12 ਵਜੇ ਪਾਰਟੀ ਮੈਂਬਰਾਂ ਨੇ ਵੋਟ ਪਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜੋ ਕਿ ਸਾਮ 7 ਵਜੇ ਤੱਕ ਜਾਰੀ ਰਹੀ ਪਰ ਦੇਰ ਰਾਤ 11 ਵਜੇ ਤੱਕ ਨਤੀਜਿਆਂ ਦੀ ਉਡੀਕ ਵਿੱਚ ਪੰਜਾਬੀ ਮੀਡੀਆ ਅਤੇ ਰਾਜਨੀਤਕ ਦਿਲਚਸਪੀ ਰੱਖਣ ਵਾਲੇ ਲੋਕ ਵੋਟਾਂ ਵਾਲੇ ਹਾਲ ਦੇ ਦਰਵਾਜ਼ਿਆਂ ਅੱਗੇ ਕਨਸੋਆਂ ਲੈਂਦੇ ਰਹੇ। ਵਰਨਣਯੋਗ ਹੈ ਕਿ ਇਸ ਚੋਣ ਮੁਕਾਬਲੇ ਵਿੱਚ ਡਾ:ਜੰਗਬਹਾਦਰ ਸਿੱਧੂ, ਕੁਲਦੀਪ ਸਿੱਧੂ ,ਰਾਜਿੰਦਰ ਸਿੰਘ ਹਰੀਕਾ, ਜਗਦੀਪ ਸਹੋਤਾ,ਈਸਾ ਮੂਸਾ ਅਤੇ ਮੁਹੰਮਦ ਰਸ਼ੀਦ ਨੇ ਹਿੱਸਾ ਲਿਆ ਸੀ ਜਿਸ ਵਿੱਚੋਂ ਕਿਸੇ ਇੱਕ ਨੇ ਜੇਤੂ ਦਾ ਖਿਤਾਬ ਹਾਸਲ ਕਰਨਾ ਸੀ ਅਤੇ ਅੱਗੇ ਆਉਣ ਵਾਲੀਆਂ ਅਲਬਰਟਾ ਵਿਧਾਨ ਸਭਾ ਚੋਣਾਂ ਦੌਰਾਨ ਲਿਬਰਲ ਪਾਰਟੀ ਦੇ ਅਵਿਨਾਸ ਖੰਗੂੜਾ,ਵਾਈਲਡਰੋਜ਼ ਪਾਰਟੀ ਦੇ ਹੈਪੀ ਮਾਨ ਨਾਲ ਮੁਕਾਬਲਾ ਕਰਨਾ ਸੀ। ਅੱਜ ਸਾਇਦ ਪਾਰਟੀ ਪ੍ਰਧਾਨ ਵੱਲੋਂ ਸੂਬੇ ਵਿੱਚ ਚੋਣਾਂ ਦੀ ਤਾਰੀਖ ਦਾ ਐਲਾਨ ਕੀਤੇ ਜਾਣ ਵੀ ਸੰਭਾਵਨਾ ਹੈ ਫਿਰ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਸਾਇਦ ਸਾਰੀ ਖੇਡ ਹੀ ਬਦਲ ਜਾਵੇ । ਸਾਰਾ ਕੁਝ ਰੱਦ ਕਰਕੇ ਕਿਸੇ ਨੂੰ ਛੱਤਰੀ ਰਾਹੀ ਸਿੱਧਾ ਉਮੀਦਵਾਰ ਵੀ ਉਤਾਰਿਆ ਜਾ ਸਕਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ