Tue, 23 April 2024
Your Visitor Number :-   6993705
SuhisaverSuhisaver Suhisaver

ਸ਼ਹੀਦ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਮਹਿਲਕਲਾਂ ਦਾ ਨਾਮ ਤਬਦੀਲ ਕਰਨ ਨਾਲ ਫੈਲੀ ਗ਼ੁੱਸੇ ਦੀ ਲਹਿਰ

Posted on:- 08-12-2015

ਸਮੁੱਚੀਆਂ ਜਨਤਕ ਜਮਹੂਰੀ ਜਥੇਬੰਦੀਆਂ ਦਾ ਵਫਦ 10 ਦਸੰਬਰ ਨੂੰ ਡੀਸੀ ਬਰਨਾਲਾ ਨੂੰ ਮਿਲੇਗਾ

ਬਰਨਾਲਾ: ਸ਼ਹੀਦ ਕਿਰਨਜੀਤ ਕੌਰ ਅਗਵਾ/ਕਤਲ ਕਾਂਡ ਵਿਰੋਧੀ ਐਕਸਨ ਕਮੇਟੀ ਮਹਿਲਕਲਾਂ ਦੀ ਅਗਵਾਈ ਹੇਠ ਬਰਨਾਲਾ ਜ਼ਿਲ੍ਹੇ ਦੀਆ ਸਮੁੱਚੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਜਮਹੂਰੀ ਕਿਸਾਨ ਸਭਾ ਦੇ ਦਫਤਰ ਵਿੱਚ ਹੋਈ।ਇਸ ਮੀਟਿੰਗ ਬੁਲਾਏ ਜਾਣ ਦੇ ਮਕਸਦ ਬਾਰੇ ਗੱਲ ਕਰਦਿਆਾਂ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਬਿੰਦਰ ਸਿੰਘ ਕਲਾਲਾ ਦੇ ਦੱਸਿਆ ਕਿ 29 ਜੁਲਾਈ 1997 ਨੂੰ ਮਹਿਲਕਲਾਂ ਦੀ ਧਰਤੀ ਉੱਪਰ ਬਹੁਤ ਹੀ ਘਿਨਾਉਣਾ ਇੱਕ ਸਕੂਲ ਪੜਦੀ ਨਾਬਾਲਗ ਵਿਦਿਆਰਥਣ ਕਿਰਨਜੀਤ ਕੌਰ ਨੂੰ ਦਿਨ ਦਿਹਾੜੇ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਲਾਸ਼ ਨੂੰ ਆਪਣੇ ਹੀ ਖੇਤਾਂ ਵਿੱਚ ਦੱਬ ਦਿੱਤਾ ਸੀ।ਇਸ ਘਿਨਾਉਣੀ ਦਿਲ ਕੰਬਾਊ ਹਿਰਦੇਵੇਦਕ ਘਟਨਾ ਨੂੰ ਅੰਜਾਮ ਦੇਣ ਵਾਲੇ ਸਿਆਸੀ ਸਰਪ੍ਰਸਤੀ ਹੇਠ ਲੰਬੇ ਸਮੇਂ ਤੋਂ ਪਲ ਰਹੇ ਮਹਿਲਕਲਾਂ ਦੇ ਬਦਨਾਮ ਗੁੰਡਾ ਟੋਲੇ ਦੇ 'ਕਾਕੇ' ਸਨ।

ਐਕਸ਼ਨ ਕਮੇਟੀ ਦੀ ਅਗਵਾਈ ਵਿਸ਼ਾਲ ਅਦਾਰ ਵਾਲੇ ਜਾਨ ਹੂਲਵੇਂ ਸੰਘਰਸ਼ ਦੀ ਬਦੌਲਤ ਹੀ ਇਨ੍ਹਾਂ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਬੰਦ ਕਰਨ ਲਈ ਮਜਬੂਰ ਕੀਤਾ ਸੀ। ਲੋਕ ਸੰਘਰਸ਼ ਦੇ ਸੇਕ ਦੀ ਬਦੌਲਤ ਹੀ ਉਸ ਸਮੇ ਦੇ ਮੌਜੂਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਰਨਜੀਤ ਕੌਰ ਦੇ ਪਿਤਾ ਮਾ.ਦਰਸ਼ਨ ਸਿੰਘ ਦੇ ਘਰ 19 ਸਤੰਬਰ 1997 ਨੂੰ ਆਏ ਸਨ। ਕਿਰਨਜੀਤ ਕੌਰ ਨੂੰ ਮਾ.ਦਰਸ਼ਨ ਸਿੰਘ ਦੀ ਧੀ ਨਹੀਂ ਸਗੋਂ ਗੁੰਡਿਆਂ ਸੰਗ ਆਖਰੀ ਦਮ ਤੱਕ ਜੂਝ ਮਰਨ ਦੀ ਦਲੇਰਾਨਾ ਕਾਰਵਾਈ ਕਰਕੇ ਪੰਜਾਬ ਦੀ ਧੀ ਕਿਹਾ ਸੀ ਅਤੇ ਸ਼ਹੀਦ ਦਾ ਦਰਜਾ ਦਿੱਤਾ ਸੀ ਉਸੇ ਹੀ ਦਿਨ ਸ਼ਹੀਦ ਕਿਰਨਜੀਤ ਕੌਰ ਦੀ ਯਾਦ ਵਿੱਚ ਮਹਿਲਕਲਾਂ ਦੈ ਸੀਨੀਅਰ ਸੈਕੰਡਰੀ ਸਕੂਲ ਦਾ ਨਾਮ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਰਨ ਦਾ ਐਲਾਨ ਕੀਤਾ ਸੀ ਅਤੇ ਸ਼ਹੀਦ ਬੀਬੀ ਕਿਰਨਜੀਤ ਕੌਰ ਦੀ ਯਾਦ ਵਿੱਚ ਇਸ ਹੀ ਸਕੂਲ ਵਿੱਚ ਲਾਇਬ੍ਰੇਰੀ ਬਨਾਉਣ ਦਾ ਐਲਾਨ ਕੀਤਾ ਸੀ।

ਆਗੂਆਂ ਅੱਗੇ ਦੱਸਿਆ ਕਿ ਇਹ ਸਾਰਾ ਅਮਲ ਲੰਬਾ ਸਮਾਂ ਠੀਕ ਚਲਦਾ ਰਿਹਾ ਪਰ ਦੋਸ਼ੀ ਪ੍ਰੀਵਾਰ ਦੇ ਇੱਕ ਸਰਗਣੇ ਵੱਲੋਂ ਉਮਰ ਕੈਦ ਕੱਟਕੇ ਘਰ ਆ ਜਾਣ ਤੋਂ ਬਾਅਦ ਪੁਲਿਸ ਅਤੇ ਸਿਆਸਤਦਾਨਾਂ ਵੱਲੋਂ ਦਿੱਤੀ ਸ਼ਹਿ ਉੱਪਰ ਲੋਕ ਤਾਕਤ ਦੇ ਕਿਲੇ ਨੂੰ ਪਾੜਨ ਖਿੰਡਾਉਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।ਜਿਨ੍ਹਾਂ ਪਹਿਲੀ ਸਾਜਿਸ਼ ਸਕੂਲ ਦਾ ਨਾਮ ਤਬਦੀਲ ਕਰਾਉਣ ਲਈ ਸਰਕਾਰਾਂ ਵੱਲੋਂ ਅਕਸਰ ਹੀ ਰੱਖੀਆਂ ਜਾਂਦੀਆਂ ਚੋਰ ਮੋਰੀਆਂ ਨੂੰ ਵਰਤ ਕੇਉਸ ਨੂਮ ਮਿਟਉਣ ਦੀ ਸਾਜ਼ਿਸ਼ ਰਚੀ ਹੈ ਜਿਸ ਬਾਰੇ ਐਕਸ਼ਨ ਕਮੇਟੀ ਮੁੱਖ ਮੰਤਰੀ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਬਰਨਾਲਾ ਦੇ ਧਿਆਨ ਵਿੱਚ ਲਿਆ ਚੁੱਕੀ ਹੈ।ਪਰ ਪ੍ਰਸ਼ਾਸ਼ਨ ਅਤੇ ਸਰਕਾਰ ਮੂਕ ਦਰਸ਼ਕ ਬਣਕੇ ਇਹ ਸਾਰਾ ਕੁੱਝ ਵੇਖ ਰਹੀ ਹੈ। ਇਸ ਲਈ ਹੁਣ ਐਕਸ਼ਨ ਕਮੇਟੀ ਮਹਿਸੂਸ ਇਹ ਲੋਕ ਸੰਘਰਸ਼ ਸ਼ੁਰੂ ਤੋਂ ਹੀ ਲੋਕਾਂ ਉੱਪਰ ਟੇਕ ਰੱਝਕੇ ਲੋਕਾਂ ਦੀ ਇੱਕ ਜੁੱਟ ਜਥੇਬੰਦਕ ਤਾਕਤ ਨਾਲ ਹੀ ਚਲਾਇਆ ਜਾ ਰਿਹਾ ਹੈ।ਇਹ ਮਸਲਾ ਮਹਿਜ ਇੱਕ  ਸਕੂਲ ਦੇ ਨਾਮ ਤਬਦੀਲ ਕਰਨ ਦਾ ਨਹੀਂ ਸਗੋਂ ਲੋਕ ਸੰਘਰਸ਼ ਰਾਹੀਂ ਜੂਝ ਮਰਨ ਦੀ ਭਾਵਨਾ ਅਤੇ ਔਰਤ ਮੁਕਤੀ ਦਾ ਚਿੰਨ ਬਣੀ ਸ਼ਹੀਦ ਕਿਰਨਜੀਤ ਕੌਰ ਦੀ ਵਿਰਾਸਤ ਨੂੰ ਮਿਟਾਉਣ ਦਾ ਇੱਕ ਕੋਝੀ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ ਜਿਸ ਨੂੰ ਕਦਾਚਿਤ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸਮੂਹ ਹਾਜ਼ਰ ਸਾਥੀਆਂ ਇਸ ਸਾਜਿਸ਼ ਦੀ ਸਖਤ ਸ਼ਬਦਾਂ’ਚ ਨਿਖੇਧੀ ਕਰਦਿਆਂ ਐਕਸ਼ਨ ਕਮੇਟੀ ਨਾਲ ਮੋਢਾ ਡਾਹਕੇ ਖੜਨ ਦਾ ਐਲਾਨ ਕੀਤਾ ਅਤੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਕੂਲ ਦਾ ਪਹਿਲਾ ਰੁਤਬਾ ਬਹਾਲ ਕਰਕੇ ਸਕੂਲ ਦਾ ਨਾਲ ਸਰਕਾਰ ਵੱਲੋਂ ਕੀਤੇ ਐਲਾਨ ਮੁਤਾਬਕ ਸ਼ਹੀਦ ਬੀਬੀ ਕਿਰਨਜੀਤ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੀਤਾ ਜਾਵੇ।ਇਹ ਵੀ ਫੈਸਲਾ ਕੀਤਾ ਗਿਆ ਕਿ ਸਮੁੱਚੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਵੱਡੇ ਵਫਦ ਰਾਹੀਂ 10 ਦਸੰਬਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਕੇ ਜ਼ੋਰਦਾਰ ਮੰਗ ਕੀਤੀ ਜਾਵੇਗੀ ਕਿ ਸਕੂਲ ਦਾ ਨਾਮ ਪਹਿਲਾਂ ਵਾਲਾ ਹੀ ਬਰਕਰਾਰ ਰੱਖਿਆ ਜਾਵੇ।ਇਸ ਸਮੇਂ ਮੀਟਿੰਗ ਵਿੱਚ ਐਕਸ਼ਨ ਕਮੇਟੀ ਮੈਂਬਰ ਮਨਜੀਤ ਧਨੇਰ ਕੁਲਵੰਤ ਰਾਏ ਜਰਨੈਲ ਸਿੰਘ ਗੁਰਦੇਵ ਸਿੰਘ ਸਹਿਜੜਾ ਮਲਕੀਤ ਵਜੀਦਕੇ ਜਰਨੈਲ ਸਿੰਘ ਨਰਾਇਣ ਦੱਤ ਅਮਰਜੀਤ ਕੁੱਕੂ ਹਰਦੀਪ ਟੱਲੇਵਾਲ ਚਮਕੌਰ ਸਿੰਘ ਨੈਣੇਵਾਲ ਪਰਮਿੰਦਰ ਸਿੰਘ ਹੰਢਿਆਇਆ ਮਪਹਣ ਸਿੰਘ ਰੂੜੇਕੇ ਸਾਧਾ ਸਿੰਘ ਮਲਕੀਤ ਸਿੰਘ ਗੁਰਜੰਟ ਸਿੰਘ ਸੁਰਿੰਦਰ ਖੁੱਡੀ ਮਹਿਮਾ ਸਿੰਘ ਸੋਨੀ ਗੁਰਜਿੰਦਰ ਵਿਦਿਆਰਥੀ ਰਾਜੀਵ ਕੁਮਾਰ ਗੁਰਪ੍ਰੀਤ ਰੂੜੇਕੇ ਹੇਮ ਰਾਜ ਸਟੈਨੋ ਗੁਰਪ੍ਰੀਤ ਸ਼ਹਿਣਾ ਚਰਨਜੀਤ ਕੌਰ ਗਮਦੂਰ ਕੌਰ ਹਰਚਰਨ ਚਹਿਲ ਭਾਨ ਸਿੰਘ ਸੰਘੇੜਾ ਆਦਿ ਆਗੂ ਵੀ ਹਾਜ਼ਰ ਸਨ।ਇਹ ਵੀ ਫੈਸਲਾ ਕੀਤਾ ਕਿ ਪ੍ਰਸ਼ਾਸ਼ਨ ਨੂੰ ਇੱਕ ਮਿਥਿਆ ਹੋਇਆ ਸਮਾਂ ਦੇਕੇ ਅਗਲੇ ਸੰਘਰਸ਼ ਦੀ ਵਿਉਂਬੰਦੀ ਕੀਤੀ ਜਾਵੇਗੀ।

-ਨਰਾਇਣ ਦੱਤ

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ