Tue, 28 May 2024
Your Visitor Number :-   7069477
SuhisaverSuhisaver Suhisaver

ਪੰਜਾਬ ਸਰਕਾਰ ਪੀਆਰਟੀਸੀ ਕਾਮਿਆਂ ਨਾਲ ਕਰ ਰਹੀ ਧੱਕਾ : ਮਿਸਰਾ

Posted on:- 28-08-2014

ਰੈਗੂਲਰ ਕਰਨ ਦੀ ਥਾਂ 'ਤੇ ਰਿਟਾਇਰ ਕਰਮਚਾਰੀਆਂ ਨੂੰ ਕਰ ਰਹੀ ਭਰਤੀ
ਸੰਗਰੂਰ/ਪ੍ਰਵੀਨ ਸਿੰਘ,

ਚਮਕ ਭਵਨ ਸੰਗਰੂਰ ਵਿਖੇ ਮੋਟਰ ਮਜ਼ਦੂਰ ਯੂਨੀਅਨ ਨਾਲ ਸਬੰਧਤ ਕੰਟਰੈਕਟ ਕਾਮਿਆਂ ਦੀ ਸੂਬਾ ਪੱਧਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਜਿਥੇ ਪੰਜਾਬ ਭਰ ਤੋਂ ਆਗੂਆਂ ਨੇ ਸ਼ਿਰਕਤ ਕੀਤੀ ਉਥੇ ਉਚੇਚੇ ਤੌਰ 'ਤੇ ਪੰਜਾਬ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਵਿਜੇ ਮਿਸਰਾ ਨੇ ਸ਼ਿਰਕਤ ਕੀਤੀ।
ਕਾਮਰੇਡ ਵਿਜੇ ਮਿਸਰਾ ਨੇ ਦੇਸ ਦੀ ਰਾਜਨੀਤਿਕ ਹਾਲਾਤਾ ਦੇ ਚਾਨਣਾ ਪਾਇਆ ਤੇ ਸੀਟੂ ਜਥੇਬੰਦੀ ਦੇ ਸਾਨਾਮੱਤੇ ਇਤਿਹਾਸ ਦਾ ਵੀ ਵਰਨਣ ਕੀਤਾ। ਉਨ੍ਹਾਂ ਦੱਸਿਆ ਕਿ ਮਜਦੂਰਾਂ ਦੇ ਹੱਕਾਂ ਦੀ ਰਾਖੀ ਲਈ ਲੰਮੇਂ ਘੋਲ ਲੜੇ ਤੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੱਕਾਂ ਦੀਆਂ ਪ੍ਰਾਪਤੀਆਂ ਕਰਾਈਆਂ। ਉਨ੍ਹਾਂ ਦੱਸਿਆ ਕਿ ਕੇਂਦਰ ਦੀਆਂ ਸਰਕਾਰਾਂ ਪਾਸੋਂ ਲੇਵਰ ਕਾਨੂੰਨ ਪਾਸ ਕਰਵਾਏ।
ਉਨ੍ਹਾਂ ਬੋਲਦਿਆਂ ਕਿਹਾ ਕਿ  ਪੀਆਰਟੀਸੀ ਅੰਦਰ  ਕੰਟਰੈਕਟ ਵੇਸ ਤੇ ਕੰਮ ਕਰ ਰਹੇ ਕਾਮਿਆਂ ਤੇ ਪੰਜਾਬ ਸਰਕਾਰ   ਅਤੇ ਪੀਆਰਟੀਸੀ ਦੀ ਮੈਨੇਜਮੈਂਟ ਕਈ ਕਿਸਮ ਦੇ ਧੱਕੇ ਕਰਦੀ ਆ ਰਹੀ ਹੈ।  ਬੜੀ ਸਿਤਮ ਜਰੀਫੀ ਦੀ ਗੱਲ ਹੈ ਕਿ ਕੰਟਰੈਕਟ ਵੇਸ ਤੇ ਕੰਮ ਕਰ ਰਹੇ ਕਾਮਿਆਂ ਨੂੰ ਰੈਗੂਲਰ ਕਰਨ ਦੀ ੍ਰਥਾਂ ਤੇ ਪੀ. ਆਰ. ਟੀ . ਸੀ. ਰਿਟਾਇਰ ਕਰਮਚਾਰੀਆਂ ਨੂੰ ਭਰਤੀ ਕਰ ਰਹੀ ਹੈ।  ਤੁਰੰਤ ਖਤਮ ਕੀਤਾ ਜਾਣਾ ਚਾਹੀਦਾ ਹੈ। ਕੰਟਰੈਕਟ ਦੇ ਕਾਮਿਆਂ ਦੀਆਂ ਜਿੰਨੀਆਂ ਵੀ ਮੰਗਾਂ ਹਨ ਸੀਟੂ ਜਥੇਬੰਦੀ ਉਹਨਾਂ ਦੀ ਹਮਾਇਤ ਕਰਦੀ ਹੈ ਅਤੇ ਮੰਗਾਂ ਪਰਵਾਨ ਕਰਨ ਦੀ ਮੰਗ ਕਰਦੀ ਹੈ।
ਇਸ ਸਮੇਂ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਕਾਮਰੇਟ ਸੁੱਚਾ ਸਿੰਘ , ਜਨਰਲ ਸਕੱਤਰ ਟਹਿਲ ਸਿੰਘ, ਚੇਅਰਮੈਨ ਸੁਭਾਸ ਚੰਦਰ  ਅਤੇ  ਇੰਦਰ ਪਾਲ ਸਿੰਘ ਪੁੰਨਾਵਾਲ ਨੇ ਬੋਲਦਿਆਂ ਕਿਹਾ ਕਿ ਅਸੀਂ ਮੰਗ ਕਰਦੇ ਹਾਂ  ਕਿ ਪੀ. ਆਰ. ਟੀ. ਸੀ. ਅੰਦਰ ਆਊਟ ਸੋਰਸਿੰਗ ਬੰਦ ਕੀਤੀ ਜਾਵੇ ਤੇ ਰੈਗੁਲਰ ਭਰਤੀ ਕੀਤੀ ਜਾਵੇ, ਕਾਮਿਆਂ ਦੀ ਘੱਟੋ ਘੱਟ ਉਜਰਤ ਕਾਨੂੰਨ ਲਾਗੂ ਕੀਤਾ ਜਾਵੇ ਤੇ ਜਬਰੀ ਕਟੌਤੀਆਂ ਬੰਦ ਕੀਤੀਆਂ ਜਾਣ, ਵਿਕਟੇਮਾਈਜੇਸ਼ਨ  ਬੰਦ ਕੀਤੀ ਜਾਵੇ ਤੇ ਰਿਟਾਇਰੀਆਂ ਨੂੰ ਫਾਰਗ ਕੀਤਾ ਜਾਵੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਾਮਰੇਡ ਦੇਵ ਰਾਜ ਵਰਮਾ, ਕਾਮਰੇਡ ਅਵਤਾਰ ਪ੍ਰੇਮੀ, ਗੁਰਦਿਆਲ ਸਿੰਘ ਬਠਿੰਡਾ, ਸੇਵਾ ਸਿੰਘ ਫਰੀਦਕੋਟ, ਨਛੱਤਰ ਸਿੰਘ ਢੈਪਈ, ਸੁਰਿੰਦਰ ਤੁਰੀ, ਸਰਬਜੀਤ ਸਿੰਘ, ਗਿਆਨ ਚੰਦ ਮੌੜ, ਗੁਰਬਖਸ਼ ਸਿੰਘ ਭੱਠਲ, ਮਲਕੀਤ ਸਿੰਘ ਦੁੱਗਾਂ, ਹਰਪ੍ਰੀਤ ਸਿੰਘ ਲੁਧਿਆਣਾ, ਤਰਸੇਮ ਸਿੰਘ ਪਟਿਆਲਾ, ਸਤਪਾਲ ਪਾਤੜਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ