Sat, 24 February 2024
Your Visitor Number :-   6866366
SuhisaverSuhisaver Suhisaver

ਭਾਰਤ ਨੇ ਸ੍ਰੀਲੰਕਾ ਨੂੰ ਤੀਜੇ ਮੈਚ 'ਚ 6 ਵਿਕਟਾਂ ਨਾਲ ਹਰਾ ਕੇ ਲੜੀ ਜਿੱਤੀ

Posted on:- 09-11-2014

suhisaver

ਹੈਦਰਾਬਾਦ : ਹੈਦਰਾਬਾਦ ਇੱਕ ਰੋਜ਼ਾ ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਕੇ ਪੰਜ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ 3-0 ਦੀ ਫੈਸਲਾਕੁਨ ਬੜਤ ਹਾਸਲ ਕਰ ਲਈ ਹੈ। ਇਸ ਤਰ੍ਹਾਂ ਭਾਰਤ ਨੇ ਇਸ ਮੈਚ ਨਾਲ ਇਹ ਲੜੀ ਵੀ ਆਪਣੇ ਨਾਂ ਕਰ ਲਈ। ਸ੍ਰੀਲੰਕਾ ਦੇ 242 ਦੌੜਾਂ ਦਾ ਪਿੱਛਾ ਕਰਦਿਆਂ ਭਾਰਤ ਨੇ 44.1 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 245 ਦੌੜਾਂ ਬਣਾ ਲਈਆਂ। ਭਾਰਤ ਵੱਲੋਂ ਸਿਖ਼ਰ ਧਵਨ ਨੇ 91 ਅਤੇ ਵਿਰਾਟ ਕੋਹਲੀ ਨੇ 53 ਦੌੜਾਂ ਦੀ ਮੈਚ ਜਿਤਾਓ ਪਾਰੀ ਖੇਡੀ। ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ  ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾ ਦੀ ਟੀਮ 242 ਦੌੜਾਂ 'ਤੇ ਆਲ ਆਊਟ ਹੋ ਗਈ। ਮਹਿਲਾ ਜੈਵਰਧਨੇ ਨੇ 118 ਦੌੜਾਂ ਦੀ ਸ਼ਾਨਦਾਰ ਪਾਰੀ ਤਾਂ ਖੇਡੀ, ਪਰ ਉਨ੍ਹਾਂ ਨੂੰ ਤਿਲਕਰਤਨੇ ਦਿਲਸ਼ਾਨ ਤੋਂ ਇਲਾਵਾ ਕਿਸੇ ਬੱਲੇਬਾਜ਼ ਦਾ ਸਾਥ ਨਾ ਮਿਲਿਆ। ਸ੍ਰੀਲੰਕਾ ਦੀ ਟੀਮ ਪੂਰੇ 50 ਓਵਰ ਵੀ ਨਹੀਂ ਖੇਡ ਸਕੀ। ਭਾਰਤ ਦੇ ਗੇਂਦਬਾਜ਼ ਓਮੇਸ਼ ਯਾਦਵ ਨੇ 53 ਦੌੜਾਂ ਦੇ ਕੇ 4 ਵਿਕਟਾਂ ਝਟਕਾਈਆਂ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ