Thu, 30 March 2023
Your Visitor Number :-   6272717
SuhisaverSuhisaver Suhisaver

ਹੈਪਾਟਾਈਟਸ ਦਿਵਸ ਮਨਾਇਆ

Posted on:- 30-07-2014

ਸੰਗਰੂਰ: ਪੋਲੀਓ ਵਾਂਗ ਭਾਰਤ ਨੂੰ ਹੈਪਾਟਾਈਟਸ ਮੁਕਤ ਦੇਸ਼ ਬਣਾਉਣ ਵਾਸਤੇ ਜ਼ਰੂਰੀ ਹੈ ਕਿ ਇਸ ਸਬੰਧੀ ਬਚਾਅ ਪ੍ਰਤੀ ਜਾਗਰੂਕਤਾ ਦੇ ਸੁਨੇਹੇ ਨੂੰ ਘਰ-ਘਰ ਪਹੁੰਚਾਇਆ ਜਾਵੇ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਨੇ ਸਰਕਾਰੀ ਸਕੂਲ ਬਾਜ਼ੀਗਰ ਬਸਤੀ ਅਤੇ ਸਿਵਲ ਹਸਪਤਾਲ ਵਿਖੇ ਆਯੋਜਤ ਕਰਵਾਏ ਗਏ ਸੈਮੀਨਾਰ ਦੀ ਜਾਣਕਾਰੀ ਦਿੰਦਿਆਂ ਕੀਤਾ।

ਸੈਮੀਨਾਰ ਦੌਰਾਨ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਉਪਾਸਨਾ ਬਿੰਦਰਾ ਨੇ ਹੈਪਾਟਾਈਟਸ ਬੀ ਅਤੇ ਸੀ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਮੁੱਖ ਰੂਪ ਨਾਲ ਖ਼ੂਨ ਜ਼ਰੀਏ ਫੈਲਦੀ ਹੈ, ਜਿਸ ਦੇ ਬਚਾਅ ਲਈ ਜ਼ਰੂਰੀ ਹੈ ਕਿ ਸਾਫ਼; ਟੀਕੇ ਸੂਈਆਂ ਆਦਿ ਦੀ ਵਰਤੋਂ ਕੀਤੀ ਜਾਵੇ।ਏ.ਐੱਮ.ਓ. ਰਘਬੀਰ ਸਿੰਘ ਨੇ ਹੈਪਾਟਾਈਟਸ ਏ ਅਤੇ ਈ ਬਾਰੇ ਦੱਸਿਆ ਕਿ ਇਸ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਸਾਫ਼; ਸੁਧਰਾ ਭੋਜਨ, ਪਾਣੀ ਆਦਿ ਦੀ ਵਰਤੋਂ ਕੀਤੀ ਜਾਵੇ।ਇਸ ਮੌਕੇ ਜ਼ਿਲ੍ਹਾ ਬੀ ਸੀ ਸੀ ਫੈਸੀਲੀਟੇਟਰ ਵਿਕਰਮ ਸਿੰਘ ਨੇ ਵਿਦਿਆਰਥੀਆਂ ਨੂੰ ਵਿਸ਼ਵ ਹੈਪਾਟਾਈਟਸ ਦਿਵਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਦਿਨ ਵਿਸ਼ਵ ਸਿਹਤ ਸੰਗਠਨ ਦੀਆਂ ਪ੍ਰਮੁੱਖ ਸਿਹਤ ਜਾਗਰੂਕ ਮੁਹਿੰਮਾਂ ਵਿੱਚੋਂ ਇੱਕ ਹੈ, ਜਿਸ ਦਾ ਮੰਤਵ ਇਸ ਬਿਮਾਰੀ ਨੂੰ ਸਾਰੀ ਦੁਨੀਆਂ ਵਿੱਚੋਂ ਖ਼ਤਮ ਕਰਨਾ ਹੈ।ਡਿਪਟੀ ਮਾਸ ਮੀਡੀਆ ਅਫ਼ਸਰ ਸੁਖਮਿੰਦਰ ਸਿੰਘ ਨੇ ਸਰੀਰ ਵਿੱਚ ਜਿਗਰ ਦੀ ਮਹੱਤਤਾ `ਤੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਚੰਗੀ ਸਿਹਤ ਪ੍ਰਤੀ ਪ੍ਰੇਰਿਤ ਕੀਤਾ।ਇਸ ਮੌਕੇ ਅਰਬਨ ਪ੍ਰੋਜੈਕਟ ਕੋਆਰਡੀਨੇਟਰ ਬਲਕਰਨ ਸਿੰਘ, ਸਕੂਲ ਇੰਚਾਰਜ ਦੁਰਗਾ ਰਾਣੀ ਤੇ ਸ਼ੁਸ਼ਮਾ ਸਿੰਗਲਾ ਤੋਂ ਬਿਨਾਂ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ