Wed, 01 February 2023
Your Visitor Number :-   6173153
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਸੜਕ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਤ

Posted on:- 27-10-2014

ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਅੱਜ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਆਈ.ਟੀ.ਬੀ.ਪੀ ਦੇ ਜਵਾਨ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 4 ਵਿਅਕਤੀ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਡੇਰਾਬਸੀ ਵੱਲੋਂ ਆ ਰਿਹਾ ਇਕ ਟਾਟਾ ਮੈਜਿਕ ਜਿਵਂੇ ਹੀ ਉਕਤ ਮਾਰਗ 'ਤੇ ਲਾਲੜੂ ਨੇੜੇ ਸਥਿਤ ਟੀ.ਸੀ ਸਪਿੰਨਰ ਫੈਕਟਰੀ ਦੇ ਕੋਲ ਪੁੱਜਾ ਤਾਂ ਉਕਤ ਮਾਰਗ ਦੇ ਕਿਨਾਰੇ 'ਤੇ ਖੜੇ ਇਕ ਟਰਾਲੇ ਨਾਲ ਟਕਰਾ ਗਿਆ, ਜਿਸ ਦੇ ਸਿੱਟੇ ਵਜੋਂ ਟਾਟਾ  ਮੈਜਿਕ ਵਿਚ ਸਵਾਰ ਆਈ.ਟੀ.ਬੀ.ਪੀ ਰਾਮਗੜ੍ਹ ਵਿਚ ਤੈਨਾਤ 26 ਸਾਲਾ ਜਵਾਨ ਦੀਪਕ ਕੁਮਾਰ ਵਾਸੀ ਬਿਹਾਰ, ਉਸ ਦੇ ਪਿਛੇ ਵਾਲੀ ਸੀਟ 'ਤੇ ਬੈਠਿਆ 24 ਸਾਲਾ ਕੁਸ਼ ਕੁਮਾਰ ਪੁੱਤਰ ਰਾਮ ਕੁਮਾਰ ਵਾਸੀ ਵਾਰਡ ਨੰਬਰ-6 ਡੇਰਾਬਸੀ ਅਤੇ 52 ਸਾਲਾ ਸੰਤ ਲਾਲ ਪੁੱਤਰ ਮੰਗਲੂ ਵਿਸ਼ਕਰਮਾ ਵਾਸੀ ਪ੍ਰੀਤ ਨਗਰ ਡੇਰਾਬਸੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦ ਕਿ ਹਰਜੀਤ ਸਿੰਘ ਪੁੱਤਰ ਪ੍ਰਧਾਨ ਸਿੰਘ ਵਾਸੀ ਡੇਰਾਬਸੀ, ਮੁਲਸਲੀਮ ਅਤੇ ਉਸ ਦੀਆਂ ਦੋ ਲੜਕੀਆਂ ਅੰਜੂ ਅਤੇ ਜਯਾ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਡੇਰਾਬਸੀ ਵਿਖੇ ਲਿਜਾਇਆ ਗਿਆ ਜਿਥੇ ਹਰਜੀਤ ਸਿੰਘ ਨੂੰ ਇਲਾਜ ਉਪਰੰਤ ਛੁੱਟੀ ਦੇ ਦਿੱਤੀ ਗਈ ਅਤੇ ਬਾਕੀਆਂ ਨੂੰ ਚੰਡੀਗੜ੍ਹ ਦੇ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਹਾਦਸੇ ਤੋਂ ਬਾਅਦ ਟਾਟਾ ਮੈਜਿਕ ਦਾ ਚਾਲਕ ਅਤੇ ਟਰਾਲਾ ਦਾ ਚਾਲਕ ਟਰਾਲੇ ਸਮੇਤ ਫਰਾਰ ਹੋ ਗਿਆ। ਪੁਲਿਸ ਨੇ ਜ਼ਖ਼ਮੀ ਹਰਜੀਤ ਸਿੰਘ ਦੇ ਬਿਆਨ 'ਤੇ  ਟਾਟਾ ਮੈਜਿਕ ਦੇ ਫਰਾਰ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਪੋਸਟਮਾਰਟਮ ਉਪਰੰਤ ਲਾਸਾਂ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ