Mon, 17 June 2024
Your Visitor Number :-   7118711
SuhisaverSuhisaver Suhisaver

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਲ ਪੂਰੀ ਤਰ੍ਹਾਂ ਸੰਵਿਧਾਨਕ : ਚੱਠਾ

Posted on:- 22-07-2014

ਹਰਿਆਣਾ ਦੇ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੇ ਅੱਜ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਪਾਸ ‘ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਬਿੱਲ ਪੂਰੀ ਤਰ੍ਹਾਂ ਸੰਵਿਧਾਨਕ ਹੈ ਅਤੇ ਇਸ ਨੂੰ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਗੁਰਦੁਆਰਿਆਂ ਦੇ ਮਾਮਲੇ ਵਿਚ ਦੋਵੇਂ ਧਿਰਾਂ ਗੱਲਬਾਤ ਰਾਹੀਂ ਕੋਈ ਨਾ ਕੋਈ ਹੱਲ ਕੱਢ ਲੈਣਗੀਆਂ ਅਤੇ ਸਰਕਾਰ ਮਾਮਲੇ ਵਿਚ ਦਖਲ ਨਹੀਂ ਦੇਵੇਗੀ।

ਸ੍ਰੀ ਚੱਠਾ ਅੱਜ ਇੱਥੇ ਹਰਿਆਣਾ ਸਿਵਲ ਸਕੱਤਰੇਤ ਵਿਚ ਆਯੋਜਿਤ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਝ ਅਖ਼ਬਾਰਾਂ ਵਿਚ ਜੋ ‘ਹਰਿਆਣਾ ਦੇ ਸਿੱਖਾਂ ਦੇ ਨਾਲ ਫਰੇਬ’ ਦੇ ਸਿਰਲੇਖ ਹੇਠ ਪ੍ਰਕਾਸ਼ਤ ਇਸ਼ਤਿਹਾਰ ’ਤੇ ਸ੍ਰੀ ਚੱਠਾ ਨੇ ਤੱਥਾਂ ਦੇ ਨਾਲ ਵਿਸਥਾਰ ’ਚ ਸਰਕਾਰ ਦਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਗਲਤ ਅਤੇ ਗੁੰਮਰਾਹ ਕਰਨ ਵਾਲੇ ਹਨ। ਵਿਧਾਨ ਸਭਾ ਵਿਚ ਪਾਸ ਮਨੀ ਬਿੱਲ ਨੂੰ ਲੈ ਕੇ ਫੈਲਾਏ ਜਾ ਰਹੇ ਭਰਮਾਂ ’ਤੇ ਚੱਠਾ ਨੇ ਕਿਹਾ ਕਿ ਮਨੀ ਬਿੱਲ ’ਤੇ ਸੰਵਿਧਾਨ ਦੀ ਧਾਰਾ 199 ਦੇ ਅਨੁਸਾਰ ਰਾਜ ਸਰਕਾਰ ਵੱਲੋਂ ਆਪਣੇ ਖਜਾਨੇ ’ਚੋਂ ਖਰਚ ਕੀਤੇ ਜਾਣ ਵਾਲੇ ਫੰਡ ਦੇ ਲਈ ਮਨੀ ਬਿੱਲ ਲਗਾਇਆ ਜਾਂਦਾ ਹੈ, ਜਦੋਂ ਕਿ ਰਕਮ ਦਾ ਸੰਚਾਲਨ ਰਾਜ ਦੇ ਸਮੇਕਿਤ ਕੋਸ਼ ਤੋਂ ਹੁੰਦਾ ਹੈ।

ਸ੍ਰੀ ਚੱਠਾ ਨੇ ਕਿਹਾ ਕਿ ਬਿੱਲ ਦੇ ਲਾਗੂ ਕਰਨ ਲਈ ‘ਹਰਿਆਣਾ ਸਿੱਖ ਗੁਰਦੁਆਰਾ ਨਿਆਇਕ ਕਮਿਸ਼ਨ’ ਅਤੇ ‘ਗੁਰਦੁਆਰਾ ਚੋਣ ਕਮਿਸ਼ਨ’ ਦਾ ਗਠਨ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਕਮਿਸ਼ਨਾਂ ਦੇ ਗਠਨ ਤੇ ਸੰਚਾਲਨ ਦਾ ਖਰਚ ਰਾਜ ਸਰਕਾਰ ਚੁੱਕੇਗੀ । ਇਸ ਤਰ੍ਹਾਂ, ਕਮਿਸ਼ਨਾਂ ਦੇ ਗਠਨ ਤੇ ਕਰਮਚਾਰੀਆਂ ਦੀ ਤਨਖਾਹ ’ਤੇ ਹੋਣ ਵਾਲਾ ਖਰਚ ਸਰਕਾਰ ਦੇ ਖਜਾਨੇ ਵਿੱਚੋਂ ਹੋਵੇਗਾ। ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮਿ੍ਰਤਸਰ ਵੱਲੋਂ ਗੁਰਦੁਆਰਾ ਬਿੱਲ ਨੂੰ ਮਨੀ ਬਿੱਲ ਦੱਸ ਕੇ ਜਾਣ ਬੁੱਝਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਸ੍ਰੀ ਚੱਠਾ ਨੇ ਸਪੱਸ਼ਟ ਕੀਤਾ ਹੈ ਕਿ ਗੋਲਕ ਦਾ ਪੈਸਾ ਗੁਰੂ ਘਰਾਂ ਦਾ ਹੈ ਅਤੇ ਉਨ੍ਹਾਂ ਦੇ ਰੱਖ ਰਖਾਵ ਤੇ ਸੰਚਾਲਨ ’ਤੇ ਹੀ ਖਰਚ ਹੋਵੇਗਾ। ਇਸ ਪੈਸੇ ਨਾਲ ਸਰਕਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ।

ਹਰਿਆਣਾ ਦੇ ਗੁਰਦੁਆਰਿਆਂ ਵਿਚ ਕਬਜ਼ਾ ਨੂੰ ਲੈ ਕੇ ਵਿਰੋਧ ਦੇ ਸਬੰਧ ਵਿਚ ਪੁੱਛੇ ਜਾਣ ’ਤੇ ਸ੍ਰੀ ਚੱਠਾ ਨੇ ਕਿਹਾ ਕਿ ਜ਼ਰੂਰੀ ਨਹੀਂ ਕਿ ਕੋਈ ਵਿਰੋਧ ਹੋਵੇ। ਇਹ ਮਾਮਲਾ ਸ਼ਾਂਤੀਪੂਰਕ ਗੱਲਬਾਤ ਨਾਲ ਵੀ ਸੁਲਝਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਬਰਦਸਤੀ ਕਬਜ਼ਾ ਲੈਣਾ ਸਰਕਾਰ ਦਾ ਕੰਮ ਨਹੀਂ ਹੈ ਅਤੇ ਸਭ ਕੁਝ ਮੁਰਿਆਦਾ ਦੇ ਮੁਤਾਬਕ ਹੋ ਜਾਣਾ ਚਾਹੀਦਾ। ਉਨ੍ਹਾਂ ਆਸ ਪ੍ਰਗਟਾਈ ਕਿ ਅਕਾਲੀ ਦਲ (ਹਰਿਆਣਾ) ਅਤੇ ਅਕਾਲੀ ਦਲ (ਪੰਜਾਬ) ਦੋਵਾਂ ਦੇ ਵੱਲੋਂ ਗੱਲਬਾਤ ਨਾਲ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਪੁਲਿਸ ਗੁਰਦੁਆਰਿਆਂ ਵਿਚ ਦਾਖਲ ਨਹੀਂ ਕਰੇਗੀ।

ਕੇਂਦਰੀ ਗ੍ਰਹਿ ਸਕੱਤਰ ਵੱਲੋਂ ਲਿਖੇ ਗਏ ਪੱਤਰ ਦੇ ਸਬੰਧੀ ਪੁੱਛੇ ਜਾਣ ’ਤੇ ਸ੍ਰੀ ਚੱਠਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਲਈ ਬਿੱਲ 1925 ਦੇ ਅਧਿਨਿਯਮ ਦੇ ਤਹਿਤ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਹੀ ਵੱਖਰੇ ਤੌਰ ’ਤੇ ਪੰਜਾਬੀ ਸੂਬੇ ਦੀ ਮੰਗ ਕੀਤੀ ਸੀ ਅਤੇ ਪੰਜਾਬ ਪੁਨਰਗਠਨ ਐਕਟ, 1966 ਦੇ ਤਹਿਤ ਹਰਿਆਣਾ ਦਾ ਗਠਨ ਹੋਇਆ। ਇਸ ਐਕਟ ਦੀ ਧਾਰਾ 72 ਦੇ ਤਹਿਤ ਉਤਰਾਧਿਕਾਰੀ ਰਾਜ ਅਲੱਗ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਲਈ ਸਮੱਰਥ ਹੈ। ਇਸ ਤੋਂ ਬਾਅਦ ਤੱਤਕਾਲੀ ਮੁੱਖ ਮੰਤਰੀ ਸ੍ਰੀ ਬੰਸੀ ਲਾਲ ਦੇ ਕਾਰਜਕਾਲ ਵਿਚ ਕੁਰੂਕੇਸ਼ਤਰ ਯੂਨੀਵਰਸਿਟੀ, ਕੁਰੂਕੇਸ਼ਤਰ ਅਤੇ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਬਣਾਏ ਗਏ ਸਨ। ਇਸ ਤੋਂ ਇਲਾਵਾ, 1925 ਦੇ ਅਧਿਨਿਯਮ ਵਿਚ 14 ਵਾਰ ਸੋਧ ਹੋ ਚੁੱਕੇ ਜਦੋਂ ਕਿ ਲਗਭਗ 12-13 ਸੋਧ ਤਾਂ ਪੰਜਾਬ ਦੀ ਵੰਡ ਤੋਂ ਬਾਅਦ ਹੋ ਚੁੱਕੇ ਹਨ। ਉਦੋਂ ਤੋਂ ਲੈ ਕੇ ਹੁਣ ਤੱਕ ਨਾ ਤਾਂ ਪੰਜਾਬ ਨੂੰ ਇੰਤਰਾਜ ਸੀ ਅਤੇ ਨਾ ਕੇਂਦਰ ਨੂੰ।

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦਾ ਗਠਨ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਰਨ ਦੇ ਪਿੱਛੇ ਰਾਜਨੀਤਕ ਮਨਸ਼ਾ ਨੂੰ ਲੈ ਕੇ ਪੁੱਛੇ ਜਾਣ ’ਤੇ ਸ੍ਰੀ ਚੱਠਾ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ। ਲਗਭਗ 15 ਸਾਲ ਪਹਿਲਾਂ ਕਰਨਾਲ ਜ਼ਿਲ੍ਹੇ ਦੇ ਹਰਬੰਸ ਸਿੰਘ ਡਾਚਰ ਨੇ ਵੱਖ ਤੋਂ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਅੰਦੋਲਨ ਦੀ ਸ਼ੁਰੂਆਤ ਕੀਤੀ ਸੀ ਅਤੇ ਬਾਅਦ ਵਿਚ ਇਸ ਅੰਦੋਲਨ ਨੇ ਵੱਡਾ ਰੂਪ ਲੈ ਲਿਆ ਸੀ। ਉਨ੍ਹਾਂ ਕਿਹਾ ਕਿ 6 ਜੁਲਾਈ ਨੂੰ ਕੈਥਲ ਵਿਚ ਆਯੋਜਿਤ ਸਿੱਖ ਮਹਾਂ ਸੰਮੇਲਨ ਵਿਚ ਵੱਡੀ ਗਿਣਤੀ ਵਿਚ ਸਿੱਖਾਂ ਦੀ ਹਾਜ਼ਰੀ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਅਤੇ 11 ਜੁਲਾਈ ਨੂੰ ਇਸ ਨੂੰ ਬਿੱਲ ਦੇ ਰੂਪ ਵਿਚ ਵਿਧਾਨ ਸਭਾ ਵਿਚ ਪਾਸ ਕਰ ਦਿੱਤਾ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਸਦਨ ਵਿਚ ਵਿਰੋਧੀ ਨੇ ਸਿਰਫ ਸ਼ੋਰ ਮਚਾਉਣ ਦੇ ਲਈ ਹੀ ਬਿੱਲ ’ਤੇ ਹੰਗਾਮਾ ਕੀਤਾ, ਪ੍ਰੰਤੂ ਜਦੋਂ ਪਾਸ ਹੋਣਾ ਸੀ ਤਾਂ ਬਾਈਕਾਟ ਕਰ ਗਏ।

ਪੂਰੇ ਘਟਨਾਕ੍ਰਮ ’ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਰੁਖ ਅਤੇ ਉਨ੍ਹਾਂ ਦੇ ਅਸਤੀਫੇ ’ਤੇ ਪ੍ਰਤੀਕ੍ਰਿਆ ਮੰਗੇ ਜਾਣ ’ਤੇ ਸ੍ਰੀ ਚੱਠਾ ਨੇ ਕਿਹਾ ਕਿ ਬਾਦਲ ਸਾਹਿਬ ਤਾਂ ਅਸਤੀਫਾ ਦੇ ਲਈ ਪਹਿਲਾਂ ਤੋਂ ਹੀ ਤਿਆਰ ਹਨ ਅਤੇ ਚੋਣ ਤੋਂ ਪਹਿਲਾਂ ਆਪਣੇ ਬੇਟੇ ਨੂੰ ਸੱਤਾ ਸੌਂਪਣਾ ਚਾਹੁੰਦੇ ਹਨ। ਉਹ ਤਾਂ ਬਸ ਬਹਾਨਾ ਲੱਭ ਰਹੇ ਹਨ।

ਇਸ ਮੌਕੇ ’ਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਕੇ ਕੇ ਖੰਡੇਲਵਾਲ, ਸੂਚਨਾ, ਜਨ ਸੰਪਰਕ ਅਤੇ ਸੱਭਿਆਚਾਰਕ ਕਾਰਜ ਵਿਭਾਗ ਦੇ ਮਹਾਂਨਿਰਦੇਸ਼ਕ ਸ੍ਰੀ ਸੁਧੀਰ ਰਾਜਪਾਲ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ