Wed, 22 May 2024
Your Visitor Number :-   7054331
SuhisaverSuhisaver Suhisaver

ਛੇ ਘੰਟੇ ਤੜਪਣ ਤੋਂ ਬਾਅਦ ਗਰਭਵਤੀ ਔਰਤ ਨੇ ਬਿਨਾਂ ਡਾਕਟਰ ਅਤੇ ਸਟਾਫ ਦੀ ਸਹਾਇਤਾ ਤੋਂ ਜਨਮੀ ਬੱਚੀ

Posted on:- 24-07-2016

suhisaver

ਸਿਵਲ ਹਸਪਤਾਲ ’ ਚ ਐਮਰਜੈਂਸੀ ਸਟਾਫ ਡਾਕਟਰ ਸਮੇਤ ਗੈਰਹਾਜ਼ਰ

- ਸ਼ਿਵ ਕੁਮਾਰ ਬਾਵਾ

ਸਿਵਲ ਹਸਪਤਾਲ ਮਾਹਿਲਪੁਰ ਵਿਚ ਸ਼ਨੀਵਾਰ ਰਾਤ ਇਕ ਵਜੇ ਦੇ ਕਰੀਬ ਮਹੌਲ ਉਸ ਸਮੇਂ ਗੰਭੀਰ ਬਣ ਗਿਆ ਜਦ ਇਕ ਗਰਭਵਤੀ ਔਰਤ ਦਰਦ ਨਾਲ ਕਰਲਾਉਂਦੀ ਹੋਈ ਆਪਣੇ ਪਰਿਵਾਰ ਸਮੇਤ ਇਲਾਜ ਲਈ ਹਸਪਤਾਲ ਪਹੁੰਚੀ ਪ੍ਰੰਤੂ ਹਸਪਤਾਲ ਵਿਚ ਡਿਊਟੀ ਤੇ ਤਾਇਨਾਤ ਡਾਕਟਰ ਅਤੇ ਹਸਪਤਾਲ ਦਾ ਕੋਈ ਵੀ ਮੁਲਾਜ਼ਮ ਹਾਜ਼ਰ ਨਹੀਂ ਮਿਲਿਆ। ਪੀੜਤ ਔਰਤ ਕਰੀਬ 6 ਘੰਟੇ ਤੜਪਦੀ ਰਹੀ।  ਪੂਰੇ 6 ਘੰਟੇ ਬਾਅਦ ਕਰੀਬ 7 ਵਜ਼ੇ ਦੇ ਕਰੀਬ ਆਪਣੀ ਡਾਕਟਰ ਭੈਣ ਸਮੇਤ ਹਸਪਤਾਲ ਅਚਾਨਿਕ ਪਹੁੰਚੀ ਡਾਕਟਰ ਮਰੀਜ਼ ਦਾ ਇਲਾਜ ਕਰਨ ਦੀ ਬਜਾਏ ਉਸਦੇ ਪਰਿਵਾਰ ਦੇ ਮੈਂਬਰਾਂ ਨਾਲ ਹੀ ਉਲਝ ਪਈਅਤੇ ਆਪਣੀ ਸਫਾਈ ਦਿੰਦੀ ਹੋਈ ਕਹਿਣ ਲੱਗ ਪਈ ਕਿ ਲੋਕ ਡਾਕਟਰਾਂ ਨੂੰ ਬਦਨਾਮ ਕਰਨ ਲਈ ਅਜਿਹਾ ਅਕਸਰ ਕਰਦੇ ਹਨ।

ਇਸ ਮੌਕੇ ਡਿਊਟੀ ਡਾਕਟਰ ਘੱਟ ਪ੍ਰੰਤੂ ਉਸਦੀ ਨਾਲ ਆਈ ਭੈਣ ਡਾਕਟਰ ਉਸਦੀ ਸਫਾਈ ਜ਼ਿਆਦਾ ਦੇਣ ਲੱਗ ਪਈ ਅਤੇ ਮਰੀਜਾਂ ਨੂੰ ਗਲਤ ਦੱਸਣ ਲੱਗ ਪਈ ਜਦ ਕਿ ਉਸਦਾ ਇਸ ਹਸਪਤਾਲ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਸੀ ਅਤੇ ਉਹ ਆਪਣੀ ਡਿਊਟੀ ਦੇ ਰਹੀ ਭੈਣ ਡਾਕਟਰ ਨੂੰ ਬਿਨਾਂ ਕਿਸੇ ਨੂੰ ਸੂਚਿਤ ਕੀਤੇ ਹਸਪਤਾਲ ਵਿਚੋਂ ਗੈਰ ਹਾਜ਼ਰ ਰਹੀ। ਐਸ ਐਮ ਓ ਡਾ ਸੰਜੀਵ ਕੁਮਾਰ ਖਰਬੰਦਾ ਇਸ ਕੇਸ ਦੀ ਜਾਂਚ ਕਰ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਹਿਲਪੁਰ ਵਾਸੀ ਸ਼ਿਵ ਕੁਮਾਰ ਨੇ ਦੱਸਿਆ ਕਿ ਉਸਦੀ ਪਤਨੀ ਅਮਨਦੀਪ ਕੌਰ ਗਰਭਵਤੀ ਹੈ। ਉਹ ਉਸਨੂੰ ਇਲਾਜ ਲਈ ਸ਼ੁੱਕਰਵਾਰ ਸ਼ਾਮ ਨੂੰ ਹਸਪਤਾਲ ਲੈ ਕੇ ਆਇਆ ਸੀ ਪ੍ਰੰਤੂ ਉਸ ਸਮੇਂ ਡਿਊਟੀ ਤੇ ਹਾਜ਼ਰ ਡਾਕਟਰ ਨੇ ਉਸਨੂੰ ਇਹ ਕਹਿ ਦਿੱਤਾ ਕਿ ਕੇਸ ਨੂੰ ਅਜੇ 14‘15 ਘੰਟੇ ਦਾ ਹੋਰ ਸਮਾਂ ਲੱਗ ਸਕਦਾ ਹੈ। ਜੇਕਰ ਤਕਲੀਫ ਜ਼ਿਆਦਾ ਹੈ ਤਾਂ ਉਹ ਉਸਨੂੰ ਹੁਸ਼ਿਆਰਪੁਰ ਸਿਵਲ ਹਸਪਤਾਲ ਰੈਫਰ ਕਰ ਦਿੰਦੀ ਹੈ। ਉਸਨੇ ਦੱਸਿਆ ਕਿ ਉਹ ਪਤਨੀ ਨੂੰ ਘਰ ਲੈ ਗਿਆ ਲੇਕਿੰਨ ਰਾਤ 1.00 ਉਸਦੀ ਪਤਨੀ ਦੇ ਪੇਟ ਵਿਚ ਜੋਰਦਾਰ ਦਰਦ ਸ਼ੁਰੂ ਹੋ ਗਈੇ। ਉਹ ਪਰਿਵਾਰ ਸਮੇਤ ਜਦ ਹਸਪਤਾਲ ਪੁੱਜੇ ਤਾਂ ਹਸਪਤਾਲ ਵਿਚ ਕੋਈ ਵੀ ਡਾਕਟਰ ਹਾਜ਼ਰ ਨਹੀਂ ਸੀ। ਉਸਨੇ ਸਾਰੇ ਕਮਰੇ ਤਲਾਸ਼ੇ ਪ੍ਰੰਤੂ ਕੋਈ ਵੀ ਨਰਸ ਅਤੇ ਡਾਕਟਰ ਨਹੀਂ ਮਿਲਿਆ। ਹਸਪਤਾਲ ਦੇ ਮਹਿਲਾ ਵਾਰਡ ਵਿਚ ਜਣੇਪੇ ਵਾਲੀ ਔਰਤ ਆਪਣੇ ਬੱਚੇ ਸਮੇਤ ਇਲਾਜ ਅਤੇ ਬੱਚੇ ਦੇ ਰੋਣ ਕਾਰਨ ਤੜਪ ਰਹੀ ਸੀ ਪ੍ਰੰਤੂ ਉਸਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਸੀ।

ਉਸਨੇ ਦੱਸਿਆ ਕਿ ਉਸਨੇ ਜਦ ਕੋਈ ਵੀ ਡਾਕਟਰ ਨਾ ਮਿਲਿਆ ਤਾਂ ਐਸ ਐਮ ਓ ਡਾ ਖਰਬੰਦਾ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਅਤੇ ਡਿਊਟੀ ਤੇ ਹਾਜ਼ਰ ਡਾਕਟਰ ਅਤੇ ਸਟਾਫ ਬਾਰੇ ਪੁੱਛਿਆ । ਡਾ ਨੇ ਉਸਨੂੰ ਕਿਹਾ ਕਿ ਉਹ ਖੁਦ ਪਹੁੰਚ ਰਿਹਾ ਹੈ ਪ੍ਰੰਤੂ ਉਹ ਆਪਣੇ ਸਮੇਂ ਤੇ ਹੀ ਪੁੱਜਾ। ਇਸ ਦੌਰਾਨ ਇਕ ਨਰਸ ਅੱਖਾਂ ਮਲਦੀ ਹੋਈ ਬਾਹਰ ਨਿਕਲੀ ਅਤੇ ਉਸਨੇ ਬਿਨਾ ਕੁੱਝ ਪੁੱਛੇ ਉਸਦੀ ਪਤਨੀ ਦੇ ਬਾਹ ਵਿਚ ਗੁਲੂਕੋਜ ਲਗਾਉਣ ਲਈ ਸੂਈ ਲਗਾ ਦਿੱਤੀ ਪ੍ਰੰਤੂ ਬੋਤਲ ਲੈਣ ਗਈ ਮੁੜਕੇ ਵਾਪਿਸ ਹੀ ਨਹੀਂ ਪਰਤੀ। ਉਸਦੀ ਪਤਨੀ 6 ਘੰਟੇ ਹਸਪਤਾਲ ਵਿਚ ਤੜਪਦੀ ਰਹੀ ।

ਉਸਨੇ ਦੱਸਿਆ ਕਿ ਸਵੇਰੇ ਸੱਤ ਵਜ਼ੇ ਦੇ ਕਰੀਬ ਜਦ ਐਮਰਜੈਂਸੀ ਡਿਊਟੀ ਵਾਲੀ ਡਾਕਟਰ ਮਨੀ ਪੁੱਜੀ ਤਾਂ ਉਹ ਪੀੜਤ ਮਰੀਜ ਦੇ ਪਰਿਵਾਰ ਦੇ ਮੈਂਬਰਾਂ ਦੇ ਸਵਾਲ ਜ਼ਵਾਬ ਦੇਣ ਲੱਗੀ ਉਹਨਾਂ ਨਾਲ ਉਲਝ ਪਈ ਅਤੇ ਉਸਦੇ ਨਾਲ ਪੁੱਜੀ ਉਸਦੀ ਡਾਕਟਰ ਭੈਣ ਉਸ ਤੋਂ ਵੀ ਵੱਧ ਲੋਹਾ ਲਾਖਾ ਹੋ ਗਈ ਅਤੇ ਕਹਿਣ ਲੱਗੀ ਕਿ ਤੁਸੀਂ ਲੋਕ ਡਾਕਟਰਾਂ ਨੂੰ ਬਦਨਾਮ ਕਰਦੇ ਹੋ। ਮਰੀਜ ਦੇ ਪਤੀ ਨੇ ਜਦ ਪੁੱਛਿਆ ਕਿ ਤੁਸੀਂ ਕੋਣ ਹੋ .? ਤਾਂ ਡਾਕਟਰ ਮਨੀ ਬੋਲੀ ਕਿ ਇਹ ਮੇਰੀ ਭੈਣ ਹੈ ਅਤੇ ਇਹ ਵੀ ਡਾਕਟਰ ਹੈ। ਮਰੀਜ਼ ਦਾ ਪਰਿਵਾਰ ਭੜਕ ਪਿਆ ਅਤੇ ਕਿਹਾ ਕਿ ਫਿਰ ਇਹ ਕੌਣ ਹੰਦੀ ਹੈ ਸਾਨੂੰ ਕਸੂਰਵਾਰ ਦੱਸਣ ਵਾਲੀ ਅਤੇ ਸਰਕਾਰੀ ਡਿਊਟੀ ਤੇ ਤੁਸੀਂ 6 ਘੰਟੇ ਗੈਰ ਹਾਜ਼ਰ ਪਾਏ ਗਏ ਹੋ ਤੇ ਸਾਨੂੰ ਗਲਤ ਦੱਸ ਰਹੇ ਹੋ।
ਇਸੇ ਦੌਰਾਨ ਦਰਦ ਨਾਲ ਕੁਰਲਾ ਰਹੀ ਔਰਤ ਦੀ ਹਾਲਤ ਹੋਰ ਖਰਾਬ ਹੋ ਗਈ ਅਤੇ ਉਸਨੇ ਬੱਚੀ ਨੂੰ ਜਨਮ ਬਿਨਾ ਡਾਕਟਰ ਅਤੇ ਸਟਾਫ ਦੇ ਸਹਿਯੋਗ ਤੋਂ ਜਨਮ ਦੇ ਦਿੱਤਾ। ਇਸ ਸਬੰਧ ਵਿਚ ਡਾ ਖਰਬੰਦਾ ਨੇ ਦੱਸਿਆ ਕਿ ਰਾਤ ਡਿਊਟੀ ਤੇ ਸਾਰਾ ਸਟਾਫ ਹਾਜ਼ਰ ਸੀ । ਕੋਈ ਵੀ ਡਾਕਟਰ ਤੇ ਹਸਪਤਾਲ ਦਾ ਮੈਂਬਰ ਗੈਰ ਹਾਜ਼ਰ ਨਹੀਂ ਸਨ। ਐਸ ਐਮ ਓ ਦੀ ਇਹ ਗੱਲ ਸੁਣਕੇ ਪੀੜਤ ਪਰਿਵਾਰ ਭੜਕ ਪਿਆ ਅਤੇ ਕਹਿਣ ਲੱਗਾ ਕਿ ਫਿਰ ਅਸੀਂ ਝੂਠ ਬੋਲਦੇ ਹਾਂ ਤਾਂ ਡਾਕਟਰ ਨੇ ਕਿਹਾ ਕਿ ਜੇ ਤੁਸੀਂ ਸੱਚੇ ਹੋ ਤਾਂ ਉਹ ਖੁਦ ਕੇਸ ਦੀ ਜਾਂਚ ਕਰਦੇ ਹਨ। ਇਸ ਸਬੰਧ ਵਿਚ ਜਦ ਡਾ ਮਨੀ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਸਦੀ ਗਲਤੀ ਹੈ ਅਤੇ ਅੱਗੇ ਵਾਸਤੇ ਕਦੇ ਵੀ ਅਜਿਹਾ ਨਹੀਂ ਹੋਵੇਗਾ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ