Wed, 27 October 2021
Your Visitor Number :-   5273625
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਨੌਜਵਾਨਾਂ ਨੂੰ ਨਸ਼ਿਆਂ ਦੀ ਭੱਠੀ ’ਚ ਝੋਕੀ ਜਾ ਰਹੇ ਨੇ ਅਖੌਤੀ ਸਾਧੂ

Posted on:- 09-02-2015

suhisaver

ਤਰਕਸ਼ੀਲ ਆਗੂ ਨੇ ਜਦੋਂ ਕੱਢੀ ਅਖੌਤੀ ਸਾਧ ਦੀ ਫੂਕ

- ਸ਼ਿਵ ਕੁਮਾਰ ਬਾਵਾ

ਮਾਹਿਲਪੁਰ: ਬਲਾਕ ਮਾਹਿਲਪੁਰ ਦੇ ਪਿੰਡਾਂ ਅਤੇ ਕਸਬਿਆਂ ਵਿਚ ਅਖੌਤੀ ਸਾਧਾਂ ਭਰਮਾਰ ਕਾਰਨ ਪਿੰਡਾਂ ਦੇ ਲੋਕ ਅਤਿ ਦੇ ਦੁੱਖੀ ਹਨ ਕਿਉਕਿ ਉਕਤ ਅਖੌਤੀ ਸਾਧਾਂ ਵਲੋਂ ਆਪਣੇ ਡੇਰਿਆਂ ਤੇ ਪੇਂਡੂ ਨੌਜਵਾਨਾਂ ਨੂੰ ਸਾਰਾ ਸਾਰਾ ਦਿਨ ਭੰਗ ਦੇ ਬੂਟਿਆਂ ਦੀ ਤਲਾਸ਼ ਕਰਨ ਤੋਂ ਇਲਾਵਾ ਸ਼ਰਾਬ, ਭੁੱਕੀ ਅਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਲਿਆਉਣ ਤੋਂ ਇਲਾਵਾ ਉਹਨਾਂ ਨੂੰ ਉਕਤ ਨਸ਼ੇ ਦੇ ਆਦੀ ਬਣਾਕੇ ਰੱਖ ਦਿੱਤਾ ਹੈ। ਪਿੰਡਾਂ ਦੇ ਨੌਜਵਾਨ ਭੰਗ ਦੀਆਂ ਗੋਲੀਆਂ, ਤੰਬਾਕੂ ,ਸੁਲਫਾ ਭੋਲੇ (ਭੰਗ ਦੇ ਨਸ਼ੇ ਵਾਲੀਆਂ ਗੋਲੀਆਂ) ,ਅਫੀਮ, ਚਿੱਟਾ ਪਾਊਡਰ ਅਤੇ ਸ਼ਰਾਬ ਪੀਣ ਦੇ ਆਦੀ ਬਣ ਚੁੱਕੇ ਹਨ ਜੋ ਪਿੰਡਾਂ ਦੇ ਬਾਹਰਵਾਰ ਸੰਘਣੇ ਦਰੱਖਤਾਂ ਵਿੱਚ ਬੈਠੇ ਉਕਤ ਅਖੋਤੀ ਬਾਬਿਆਂ ਦੀ ਹੀ ਮਿਹਰਬਾਨੀ ਹੈ। ਇਲਾਕੇ ’ਚ ਇਕ ਮਸਤ ਸੁਭਾਅ ਦੇ ਵਿਆਕਤੀ ਨੂੰ ਕੁੱਝ ਲੋਕਾਂ ਨੇ ਰੱਬ ਮੰਨਕੇ ਪੂਜਣਾ ਸ਼ੁਰੂ ਕਰ ਦਿੱਤਾ ਹੈ। ਲੋਕ ਉਸਦੇ ਦੇ ਦਰਸ਼ਨਾਂ ਲਈ ਦੂਰ ਦੁਰਾਡੇ ਤੋਂ ਆਉਂਦੇ ਹਨ ਤੇ ਇਲਾਕੇ ਦੇ ਪਿੰਡਾਂ ਦੇ ਲੋਕ ਬਾਬੇ ਦੇ ਡੇਰੇ ਤੇ ਗੱਡੀਆਂ ਵਿੱਚ ਭੰਗ ਦੇ ਬੂਟੇ ਖੇਤਾਂ ਅਤੇ ਸੜਕਾਂ ਦੇ ਕਿਨਾਰਿਆਂ ਤੋਂ ਵੱਢਕੇ ਬਾਬੇ ਅੱਗੇ ਚੜ੍ਹਾਉਂਦੇ ਹਨ।

ਭੰਗ ਦੇ ਧੂਏਂ ਕਾਰਨ ਲੋਕ ਅਤਿ ਦੇ ਪ੍ਰੇਸ਼ਾਨ ਹਨ। ਲੋਕ ਦੜੇ ਸਟੇ ਦਾ ਖੁਦ ਹੀ ਨੰਬਰ ਬਣਾਕੇ ਲੱਖਾਂ ਰੁਪਿਆ ਚੜ੍ਹਾਵਾ ਚੜ੍ਹਾਉਂਦੇ ਹਨ ਤੇ ਡੇਰੇ ਤੇ ਬੈਠੇ ਕੁੱਝ ਲੋਕ ਚੜ੍ਹਦੇ ਚੜਾਵੇ ਨੂੰ ਚੁੱਕਕੇ ਠੇਕਿਆਂ ਤੋਂ ਸ਼ਰਾਬ ਪੀ ਕੇ ਸ਼ਹਿਰ ਸਮੇਤ ਮੁਹੱਲਾ ਵਾਸੀਆਂ ਲਈ ਵੱਡੀ ਮੁਸੀਬਤ ਬਣੇ ਹੋਏ ਹਨ। ਭੰਗ ਦੇ ਨਸ਼ੇ ਸਮੇਤ ਹੋਰ ਨਸ਼ਿਆਂ ਦੇ ਆਦੀ ਨੌਜਵਾਨ ਡੇਰੇ ਦੇ ਆਲੇ ਦੁਆਲੇ ਦੇ ਘਰਾਂ ਅਤੇ ਕੋਠੀਆਂ ਦੀ ਭੰਨਤੌੜ ਕਰਕੇ ਚੋਰੀਆਂ ਵੀ ਕਰਦੇ ਹਨ। ਭੰਗ ਸਮੇਤ ਹੋਰ ਨਸ਼ਿਆਂ ਕਾਰਨ ਇਕ ਜ਼ਰਮਨ ਵਾਸੀ ਨੌਜਵਾਨ ਸਮੇਤ ਇਕ ਸਾਧ ਜੋ ਨਸ਼ੇ ਵਿੱਚ ਅਲਫ ਨੰਗਾ ਹੋ ਕੇ ਸ਼ਹਿਰ ਵਿੱਚ ਘੁੰਮਦਾ ਸੀ, ਦਾ ਕਤਲ ਵੀ ਹੋ ਚੁੱਕਾ ਹੈ। ਉਥੇ ਚੜ੍ਹ ਰਹੇ ਚੜ੍ਹਵੇ ਨੂੰ ਮਸਤ ਬਾਬਾ ਨੇ ਕਦੇ ਦੇਖਿਆ ਵੀ ਨਹੀਂ ਪ੍ਰੰਤੂ ਲੋਕਾਂ ਨੇ ਭੰਗ ਦੇ ਬੂਟਿਆਂ ਨੂੰ ਸਾੜ ਸਾੜ ਧੂਣਾਂ ਲਗਾਕੇ ਉਸਦਾ ਸਾਹ ਲੈਣਾਂ ਮੁਸ਼ਕਲ ਕੀਤਾ ਹੋਇਆ ਹੈ, ਉਥੇ ਲੋਕਾਂ ਦੀਆਂ ਆਲੀਸ਼ਾਂਨ ਮਹਿੰਗੀਆਂ ਕੋਠੀਆਂ ਦਾ ਹੁਲੀਆ ਹੀ ਬਿਗਾੜ ਚੁੱਕਾ ਹੈ। ਤਰਕਸ਼ੀਲ ਸੁਸਾਇਟੀ ਮਾਹਿਲਪੁਰ ਦੇ ਆਗੂਆਂ ਵਲੋਂ  ਠੱਗੀਆਂ ਮਾਰਨ ਵਾਲੇ ਅਖੌਤੀ ਸਾਧਾਂ ਦਾ ਪਰਦਾ ਫਾਸ਼ ਕਰਕੇ ਲੋਕਾਂ ਨੂੰ ਜਾਗਿ੍ਰਤ ਕਰਨ ਦਾ ਬੀੜਾ ਚੁੱਕਿਆ ਹੈ, ਜੋ ਬਾਬਿਆਂ ਦੇ ਸ਼ਰਧਾਲੂ ਬਣਕੇ ਲੋਕਾਂ ਨੂੰ ਘਰਾਂ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਅਤੇ ਡਰਾਵੇ ਦੇ ਕੇ ਠੱਗੀਆਂ ਮਾਰ ਰਹੇ ਹਨ।

ਤਰਕਸ਼ੀਲ ਸੁਸਾਇਟੀ ਸੁਸਾਇਟੀ ਦੇ ਵਿੰਗ ਸੱਭਿਆਚਾਰਕ ਅਤੇ ਮਾਨਸਿਕ ਰੋਗਾਂ ਦੇ ਮੁਖੀ ਜਗਤਾਰ ਸਿੰਘ ਬਾਹੋਵਾਲ ਨੇ ਦੱਸਿਆ ਕਿ ਅਖੌਤੀ ਸਾਧਾਂ ਦੇ ਭਰਮ ਜਾਲ ਤੋਂ ਪੇਂਡੂ ਲੋਕਾਂ ਨੂੰ ਜਾਗਿ੍ਰਤ ਕਰਨ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬੀਤੇ ਦਿਨ ਉਹਨਾਂ ਵਲੋਂ ਇਕ ਅਖੌਤੀ ਸਾਧ ਨੂੰ ਰੰਗੇ ਹੱਥੀਂ ਠੱਗੀ ਮਾਰਦਿਆਂ ਫੜਕੇ ਲੋਕਾਂ ਨੂੰ ਉਸ ਵਕਤ ਹੈਰਾਨ ਕਰਕੇ ਰੱਖ ਦਿੱਤਾ ਜਦ ਉਕਤ ਬਾਬੇ ਨੇ ਸੈਕੜੇ ਲੋਕਾਂ ਦੀ ਹਾਜ਼ਰੀ ਵਿੱਚ ਦੋਵੇਂ ਹੱਥ ਜੋੜਕੇ ਮੁਆਫੀ ਮੰਗਵਾਈ ਅਤੇ ਆਪਣੇ ਲੋਕਾਂ ਨੂੰ ਭਰਮਜਾਲ ਵਿੱਚ ਫਸਾਕੇ ਆਪਣਾ ਤੋਰੀ ਫੁਲਕਾ ਚਲਾਉਣ ਦੀ ਗੱਲ ਕਬੂਲ ਕੀਤੀ।ਉਸਨੇ ਦੱਸਿਆ ਕਿ ਬਾਬਾ ਮਾਹਿਲਪੁਰ ਸ਼ਹਿਰ ਵਿਚ ਲੋਕਾਂ ਨੂੰ ਉਹਨਾਂ ਨਾਲ ਵਾਪਰਨ ਵਾਲੀਆਂ ਅਣਹੋਣੀਆਂ ਘਟਨਾਵਾਂ ਬਾਰੇ ਦੱਸਕੇ ਖੁਦ ਹੀ ਉਪਾਅ ਕਰਨ ਬਦਲੇ 500 ਤੋਂ 1000 ਰੁਪਿਆ ਅਤੇ ਤੇਲ, ਘਿਓ ਅਤੇ ਦਾਲਾਂ ਮੰਗਦਾ ਸੀ।

ਉਹ ਘਰਾਂ ਵਿੱਚ ਇਕੱਲੀਆਂ ਔਰਤਾਂ ਨੂੰ ਲੜਕਿਆਂ ਅਤੇ ਉਹਨਾਂ ਦੇ ਬੱਚਿਆਂ ਦੀ ਗਿਣਤੀ ਦੱਸਕੇ ਵੱਡੇ ਹਾਦਸਿਆਂ ਦਾ ਡਰਾਵਾ ਦੇ ਉਪਾਅ ਲਈ ਮੂੰਹ ਮੰਗੇ ਪੈਸੇ ਵਸੂਲ ਕਰ ਰਿਹਾ ਸੀ। ਇਸੇ ਦੌਰਾਨ ਉਕਤ ਬਾਬਾ ਆਪਣੇ ਸਾਥੀਆਂ ਨਾਲ ਮਾਹਿਲਪੁਰ ਦੇ ਇਕ ਬਜ਼ਾਰ ਵਿਚ ਇਕ ਦੁਕਾਨ ਤੇ ਆਕੇ ਕੰਮ ਕਰਦੇ ਨੌਜਵਾਨ ਨੂੰ ਕਹਿਣ ਲੱਗਾ ਕਿ ‘ ਬੱਚਾ ਤੇਰੇ ਦੋ ਬੱਚੇ ਹਨ, ਤੈਂ ਕੋਠੀ ਵੀ ਬਣਾ ਲਈ ਹੈ ਅਤੇ ਜ਼ਮੀਨ ਵੀ ਖਰੀਦ ਲਈ ਹੈ। ਦੁਕਾਨ ਤੇ ਕੰਮ ਕਰਦਾ ਉਕਤ ਨੌਜਵਾਨ ਜੋ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਬਾਬੇ ਦੀਆਂ ਉਕਤ ਗੱਲਾਂ ਚੁੱਪ ਕਰਕੇ ਸਣਦਾ ਰਿਹਾ ਤੇ ਅਖੀਰ ਉਹ ਜਾਣ ਬੁੱਝਕੇ ਉਕਤ ਬਾਬੇ ਦੇ ਪੈਰੀਂ ਪੈ ਗਿਆ ਅਤੇ ਬਾਬੇ ਨੂੰ ਕਿਹਾ ਕਿ ਤੁਸੀਂ ਧੰਨ ਹੋ ਜਿਹਨਾਂ ਨੇ ਮੈਂਨੂੰ ਦਰਸ਼ਨ ਦਿੱਤੇ। ਬਾਬਾ ਹੋਰ ਚੋੜਾ ਹੋ ਗਿਆ ਤੇ ਲੋਕ ਵੱਡੀ ਗਿਣਤੀ ਵਿੱਚ ਇਥੱਠੇ ਹੋ ਗਏ। ਭੀੜ ਦੇਖਕੇ ਬਾਬਾ ਫੂਕ ਵਿੱਚ ਆਕੇ ਕਹਿਣ ਲੱਗਾ ਕਿ ਬੱਚਾ ਪ੍ਰਮਾਤਮਾਂ ਨੇ ਤੇਰੇ ਦੁੱਖਾਂ ਦਾ ਅੰਤ ਕਰਨ ਲਈ ਖੁਦ ਸਾਨੂੰ ਭੇਜਿਆ ਹੈ ਤੇ ਹੁਣ ਤੈਂਨੂੰ 100 ਰੁਪਿਆ ਭੇਟਾ ਦੇਣੀ ਪਵੇਗੀ ਕਿਉਂਕਿ ਮੈਂ ਟੋਲੇ ਸਮੇਤ ਮਾਤਾ ਦੇ ਚੱਲਿਆਂ ਹਾਂ। ਉਕਤ ਨੌਜਵਾਨ ਵਲੋਂ ਬਾਬੇ ਅੱਗੇ 100 ਦੀ ਥਾਂ 500 ਦਾ ਨੋਟ ਮੇਜ਼ ਤੇ ਰੱਖਕੇ ਉਕਤ ਬਾਬੇ ਨੂੰ ਕਿਹਾ ਕਿ ਤੁਸੀਂ ਜਿਹੜੀਆਂ ਗੱਲਾਂ ਆਪਣੀ ਦੂਰ ਦਿ੍ਰਸ਼ਟੀ ਨਾਲ ਮੈਂਨੂੰ ਦੱਸੀਆਂ ਹਨ ਉਸੇ ਦਿ੍ਰਸ਼ਟੀ ਨਾਲ ਮੇਜ਼ ਤੇ ਪਏ ਨੌਟ ਦਾ ਨੰਬਰ ਦੱਸਕੇ ਨੋਟ ਚੁੱਕ ਲਵੋ ਤਾਂ ਬਾਬੇ ਦੇ ਹੋਸ਼ ਉਡ ਗਏ।

ਬਾਬਾ ਲੋਕਾਂ ਦਾ ਭਰਵਾਂ ਇਕੱਠ ਦੇਖਕੇ ਥਰ ਥਰ ਕੰਬਣ ਲੱਗ ਪਿਆ ਅਤੇ ਆਪਣਾ ਖਹਿੜਾ ਮੁਆਫੀ ਮੰਗਕੇ ਛੁਡਵਾਇਆ। ਅਖੌਤੀ ਬਾਬੇ ਹਜ਼ਾਰਾਂ ਰੁਪਿਆ ਅਤੇ ਰਾਸ਼ਨ ਇਕੱਠਾ ਕਰਕੇ ਤੁਰੰਤ ਹੀ ਲਾਪਤਾ ਹੋ ਜਾਂਦੇ ਹਨ। ਤਰਕਸ਼ੀਲ ਸੁਸਾਇਟੀ ਦੇ ਆਗੂਆਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਮੁਹੱਲਿਆਂ ਅਤੇ ਗਲੀਆਂ ਵਿੱਚ ਗਊਆਂ ਦੇ ਝੂੰਡ ਅਤੇ ਵੱਡੇ ਵੱਡੇ ਹਾਥੀਆਂ ਨੂੰ ਲੈ ਕੇ ਘੁੰਮਦੇ ਠੱਗ ਸਾਧਾਂ ਤੋਂ ਸੁਚੇਤ ਰਹਿਣ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ