Mon, 15 July 2024
Your Visitor Number :-   7187223
SuhisaverSuhisaver Suhisaver

ਪੰਜਾਬ ਦੇ ਅਕਾਲੀ ਹਰਿਆਣਾ ਦੇ ਸਿੱਖਾਂ ਨੂੰ ਸ਼ੀਆ ਤੇ ਸੁੰਨੀ ਦੀ ਤਰਜ਼ ’ਤੇ ਨਾ ਵੰਡਣ : ਨਲਵੀ

Posted on:- 24-07-2014

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਇਮੀ ਨਾਲ ਜੁੜੇ ਮਾਮਲੇ ਨੂੰ ਲੈ ਕੇ ਪੰਜਾਬ ਦੇ ਅਕਾਲੀਆਂ ਵੱਲੋਂ ਲਗਾਤਾਰ ਕੀਤੇ ਜਾ ਰਹੇ ਵਿਰੋਧ ਅਤੇ ਹਰਿਆਣਾ ਸਰਕਾਰ ਤੇ ਡਰ ਬਣਾ ਕੇ ਇਸ ਵਿਚ ਅੜਿੱਕੇ ਪੈਦਾ ਕਰਨ ਲਈ ਪੰਜਾਬ ਦੇ ਅਕਾਲੀਆਂ ਦੀ ਸਿਫਾਰਸ਼ ਤੇ ਕੇਂਦਰ ਸਰਕਾਰ ਵੱਲੋਂ ਆਰਟੀਕਲ 355 ਤਹਿਤ ਲਿਖੀ ਚਿੱਠੀ ਤੇ ਹਰਿਆਣਵੀ ਸਿੱਖਾਂ ਨੇ ਰੋਸ ਪ੍ਰਗਟ ਕਰਦਿਆਂ ਆਖਿਆ ਕਿ ਕੇਂਦਰ ਵਿਚ ਸਥਾਪਤ ਭਾਰਤੀ ਜਨਤਾ ਪਾਰਟੀ ਨੂੰ ਸਿੱਖਾਂ ਦੇ ਧਾਰਮਿਕ ਮਸਲਿਆਂ ਚ ਦਖਲ ਨਹੀਂ ਦੇਣਾ ਚਾਹੀਦਾ। ਦੀਦਾਰ ਸਿੰਘ ਨਲਵੀ ਨੇ ਆਖਿਆ ਕਿ ਕਾਂਗਰਸ ਦੀ ਕੇਂਦਰ ਸਰਕਾਰ ਵੱਲੋਂ ਆਰਟੀਕਲ 355 ਤਹਿਤ ਗੁਜਰਾਤ ਸਰਕਾਰ ਨੂੰ ਦੰਗਿਆਂ ਵੇਲੇ ਆਖਿਆ ਗਿਆ ਸੀ ਅਤੇ ਗੁਜਰਾਤ ਸਰਕਾਰ ਨੇ ਕੇਂਦਰ ਸਰਕਾਰ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਮਨਮਰਜ਼ੀ ਚਲਾਈ ਸੀ। ਇਹ ਹੀ ਹਾਲਾਤ ਬਿਹਾਰ ਅਤੇ ਹੋਰ ਸੂਬਿਆਂ ਦੇ ਰਹੇ ਹਨ।

ਸ੍ਰ. ਨਲਵੀ ਨੇ ਦੱਸਿਆ ਕਿ ਸਾਨੂੰ ਹਰਿਆਣਾ ਦੀ ਹੁੱਡਾ ਸਰਕਾਰ ਅਤੇ ਉਚੇਚੇ ਤੌਰ ਤੇ ਵਿੱਤ ਮੰਤਰੀ ਹਰਮੋਹਿੰਦਰ ਸਿੰਘ ਚੱਠਾ ਨੇ ਯਕੀਨ ਦਵਾਇਆ ਹੈ ਕਿ ਸੂਬਾ ਸਰਕਾਰ ਹਰਿਆਣਾ ਵਿਚ ਰਹਿੰਦੇ ਸਿੱਖਾਂ ਦੇ ਹੱਕਾਂ ਲਈ ਹਮੇਸ਼ਾਂ ਸਹਿਯੋਗ ਕਰਦੀ ਰਹੀ ਹੈ ਅਤੇ ਵੱਖਰੀ ਕਮੇਟੀ ਦੇ ਮਾਮਲੇ ਵਿਚ ਵੀ ਹਰਿਆਣਾ ਦੇ ਸਿੱਖਾਂ ਦਾ ਨੁਕਸਾਨ ਨਹੀਂ ਹੋਣ ਦੇਵੇਗੀ। ਉਨ੍ਹਾਂ ਪੰਜਾਬ ਦੇ ਅਕਾਲੀ ਆਗੂਆਂ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਆਖਿਆ ਕਿ ਉਹ ਹਰਿਆਣਾ ਦੇ ਸਿੱਖਾਂ ਨੂੰ ਸ਼ੀਆ ਤੇ ਸੰੁਨੀ ਦੀ ਤਰਜ਼ਤੇ ਨਾ ਵੰਡਣ ਅਤੇ ਭਰਾ ਮਾਰੂ ਨੀਤੀ ਨੂੰ ਤਿਆਗ ਕੇ ਦੋਸਤਾਨਾ ਸਬੰਧ ਬਣਾਉਣ ਜਿਸ ਨਾਲ ਹਰਿਆਣਾ ਵਿਚ ਅਮਨ ਸ਼ਾਂਤੀ ਕਾਇਮ ਰਹੇ। ਉਨ੍ਹਾਂ ਆਖਿਆ ਕਿ ਪੰਜਾਬ ਦੇ ਅਕਾਲੀਆਂ ਨੂੰ ਹਰਿਆਣਾ ਚ ਸਥਿਤ ਗੁਰਧਾਮਾਂ ਵਿਚ ਭੇਜੀ ਗਈ ਟਾਸਕ ਫੋਰਸ ਵਾਪਸ ਮੰਗਵਾ ਲੈਣੀ ਚਾਹੀਦੀ ਹੈ ਅਤੇ ਗਲਬਾਤ ਰਾਹੀਂ ਹਰਿਆਣਾਚ ਸਥਿਤ ਗੁਰਧਾਮਾਂ ਦੀ ਸੇਵਾ ਤੇ ਸਾਂਭ ਸੰਭਾਲ ਦਾ ਮਾਮਲਾ ਨਿਪਟਾਉਣਾ ਚਾਹੀਦਾ ਹੈ।

ਉਨ੍ਹਾਂ ਆਖਿਆ ਕਿ ਹਰਿਆਣਵੀ ਸਿੱਖ ਅਮਨ ਪਸੰਦ ਹਨ ਅਤੇ ਇਸੇ ਰਸਤੇ ’ਤੇ ਚਲਦਿਆਂ ਉਨ੍ਹਾਂ 28 ਜੁਲਾਈ ਨੂੰ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਪੰਥਕ ਕਨਵੈਨਸ਼ਨ ਬੁਲਾਈ ਹੈ ਜਿਸ ਵਿਚ ਹਿੰਦੁਸਤਾਨ ਤੋਂ ਇਲਾਵਾ ਵਿਦੇਸ਼ਾਂ ’ਚੋਂ ਸਿੱਖ ਬੁੱਧੀਜੀਵੀ, ਕਾਨੂੰਨੀ ਮਾਹਿਰ ਅਤੇ ਸਿੱਖ ਧਰਮ ਨਾਲ ਸਬੰਧਤ ਮਾਮਲਿਆਂ ਦੇ ਹੋਰ ਮਾਹਿਰਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ ਕਿ ਉਹ ਆਪੋ ਆਪਣੇ ਵਿਚਾਰਾਂ ਰਾਹੀਂ ਹਰਿਆਣਵੀ ਸਿੱਖਾਂ ਦਾ ਮਾਰਗਦਰਸ਼ਨ ਕਰਨ। ਇਸ ਸਬੰਧ ਵਿਚ ਪੰਜਾਂ ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਕਿ ਉਹ ਵੀ ਹਰਿਆਣਵੀ ਸਿੱਖਾਂ ’ਚ ਪੈਦਾ ਕੀਤੇ ਜਾ ਰਹੇ ਬੇਲੋੜੇ ਤਣਾਅ ਨਾਲ ਨਜਿੱਠਣ ਲਈ ਆਪਣਾ ਸਲਾਹ ਮਸ਼ਵਰਾ ਸਾਂਝਾ ਕਰਨ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ’ਤੇ ਉਨ੍ਹਾਂ ਆਖਿਆ ਕਿ ਪੰਥਕ ਕਨਵੈਨਸ਼ਨ ਵਿਚ ਆਉਣ ਲਈ ਬਹੁਤ ਸਾਰੀਆਂ ਸਿੱਖ ਜੱਥੇਬੰਦੀਆਂ ਨੇ ਸਾਨੂੰ ਹਾਮੀ ਭਰੀ ਹੈ ਕਿ ਉਹ ਇਸ ਮਹਾਨ ਸਮਾਗਮ ਵਿਚ ਵੱਧ ਚੜ੍ਹ ਕੇ ਸ਼ਿਰਕਤ ਕਰਨਗੀਆਂ। ਇਸ ਮੌਕੇ ਜਗਦੀਸ਼ ਸਿੰਘ ਝੀਂਡਾ, ਅਵਤਾਰ ਸਿੰਘ ਚੱਕੂ, ਜੋਗਾ ਸਿੰਘ ਯਮੁਨਾ ਨਗਰ, ਹਰਪਾਲ ਸਿੰਘ ਪਾਲੀ, ਹਰਮਨਪ੍ਰੀਤ ਸਿੰਘ ਸਲਪਾਨੀ, ਕਰਨੈਲ ਸਿੰਘ ਨਿੰਮਣਾਬਾਦ, ਮੰਗਲ ਸਿੰਘ ਨੈਸੀ, ਮਾਸਟਰ ਸੁਰਜੀਤ ਸਿੰਘ, ਬਲਵੰਤ ਸਿੰਘ, ਜਗਤਾਰ ਸਿੰਘ ਕਾਲਾਂਵਾਲੀ ਸਮੇਤ ਸੈਂਕੜਿਆਂ ਦੀ ਗਿਣਤੀ ਵਿਚ ਸਿੱਖ ਆਗੂ ਹਾਜਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ