Fri, 14 June 2024
Your Visitor Number :-   7110815
SuhisaverSuhisaver Suhisaver

ਇਰਾਕ : ਮਸਜ਼ਿਦ 'ਤੇ ਹਮਲਾ, 70 ਮਰੇ

Posted on:- 23-08-2014

ਬਗਦਾਦ : ਇਰਾਕ ਦੇ ਦਿਆਲਾ ਸੂਬੇ ਦੀ ਇਮਾਮ ਵਾਇਜ਼ ਮਸਜ਼ਿਦ ਵਿੱਚ ਸੁੰਨੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕੀਤੇ ਇੱਕ ਦਹਿਸ਼ਤਗਰਦੀ ਹਮਲੇ ਵਿੱਚ ਘੱਟੋ ਘੱਟ 70 ਲੋਕਾਂ ਦੀ ਮੌਤ ਹੋ ਗਈ।
ਸੰਸਦ ਨਾਹਿਦ ਅਲ ਦਿਆਨੀ ਨੇ ਦੱਸਿਆ ਕਿ ਜ਼ਿੰਮੇ ਦੀ ਨਵਾਜ਼ ਦੇ ਸਮੇਂ ਮਸਜ਼ਿਦ ਵਿੱਚ ਤਰਕੀਬਨ 150 ਲੋਕ ਮੌਜੂਦ ਸਨ ਤਾਂ ਉਸ ਸਮੇਂ ਸ਼ੀਆ ਲੜਾਕੇ ਮਸਜ਼ਿਦ ਵਿੱਚ ਦਾਖ਼ਲ ਹੋ ਗਏ ਅਤੇ ਉਨ੍ਹਾਂ ਬੇਗੁਨਾਹ ਲੋਕਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮਸਜ਼ਿਦ ਵਿੱਚ ਹਮਲੇ ਤੋਂ ਪਹਿਲਾਂ ਉਨ੍ਹਾਂ ਸੜਕ 'ਤੇ ਖੜ੍ਹੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਵੀ ਨਸ਼ਟ ਕਰ ਦਿੱਤਾ ਸੀ।
ਸੰਸਦ ਦਿਆਨੀ ਇਸੇ ਪਿੰਡ ਨਾਲ ਸੰਪਰਕ ਰੱਖਦੇ ਹਨ, ਇੱਥੇ ਇਹ ਘਟਨਾ ਵਾਪਰੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਇੱਕ ਹੀ ਪਰਿਵਾਰ ਦੇ ਕਈ ਲੋਕ ਮਾਰੇ ਗਏ ਹਨ। ਸੂਬੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਦਿਆਲ ਸੂਬੇ ਦੀ ਰਾਜਧਾਨੀ ਬਾਕੂਬਾ ਲਿਜਾਇਆ ਗਿਆ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ