Fri, 24 May 2024
Your Visitor Number :-   7058004
SuhisaverSuhisaver Suhisaver

ਦੋ ਨੀਂਹ ਪੱਥਰਾਂ 'ਚ ਘਿਰੀ ਨਗਰ ਸੁਧਾਰ ਟਰੱਸਟ ਬਰਨਾਲਾ ਦੀ ਮਹਾਰਾਜਾ ਇਨਕਲੇਵ ਕਲੋਨੀ

Posted on:- 31-08-2014

ਹੰਡਿਆਇਆ : ਪੰਜਾਬ ਦੀ ਕਮਾਨ ਕਾਂਗਰਸ ਪਾਰਟੀ ਦੇ ਰਾਜ ਕਾਲ ਨੂੰ ਹੁਣ ਮੁੜ ਬਰਨਾਲਾ ਸ਼ਹਿਰ ਦੇ ਮਹਿਲ ਨਗਰ ਅਤੇ ਗੁਰਦੇਵ ਨਗਰ ਦੇ ਨਿਵਾਸੀ ਯਾਦ ਕਰਨ ਲੱਗ ਪਏ ਹਨ। ਇਸ ਦੀ ਮਿਸਾਲ ਉਸ ਸਮੇਂ ਮਿਲੀ ਜਦੋਂ ਮਹਿਲ ਨਗਰ ਦੇ ਨਿਵਾਸੀਆਂ ਨੇ ਪੰਜਾਬ ਦੀ ਕਮਾਨ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਕਾਲ ਦੌਰਾਨ ਸੰਗਰੂਰ ਰੋਡ ਸਥਿਤ ਆਈ.ਟੀ.ਆਈ. ਚੌਂਕ ਨਜ਼ਦੀਕ ਨਗਰ ਸੁਧਾਰ ਟਰੱਸਟ ਵਲੋਂ ਜ਼ਮੀਨ ਐਕਵਾਇਰ ਕਰਕੇ ਸਮੁੱਚੇ ਜ਼ਿਲ੍ਹੇ ਦੇ ਆਹਲਾ ਅਧਿਕਾਰੀਆਂ ਦੇ ਬੈਠਣ ਲਈ ਉਸਾਰੀ ਜਾ ਰਹੀ ਇਕੋ ਛੱਤ ਲਈ ਯੋਜਨਾਂ ਉਲੀਕੀ ਗਈ ਸੀ। ਅਗਲੀ ਵਾਰ ਪੰਜਾਬ ਦੀ ਕਮਾਨ ਅਕਾਲੀ ਭਾਜਪਾ ਦੀ ਹੋਣ ਕਾਰਨ ਇਸ ਇਸ ਜਗ੍ਹਾ ਨੂੰ ਤਬਦੀਲ ਕਰਕੇ ਮੁੜ ਕਚਹਿਰੀਆਂ ਵਿਚ ਬਣਵਾ ਦਿੱਤਾ ਗਿਆ ਹੈ ਜਿਸਦਾ ਉਦਘਾਟਨ ਅਜੇ ਕਰਨਾ ਬਾਕੀ ਹੈ। ਮਹਿਲ ਨਗਰ ਦੇ ਨਿਵਾਸੀਆਂ ਨੇ ਨਗਰ ਸੁਧਾਰ ਟਰੱਸਟ ਵਲੋਂ ਕੱਟੀ ਇਸ ਮਹਾਰਾਜਾ ਅਗਰਸੈਨ ਇੰਕਲੇਵ ਕਲੋਨੀ ਵਿਚ ਵਧ ਰਹੀਆਂ ਦਿਨ ਬ ਦਿਨ ਘਟਨਾਵਾਂ ਸਬੰਧੀ ਦੱਸਿਆ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਨਿੱਕੇ ਨਿੱਕੇ ਪੌਦੇ ਲਗਾ ਕੇ ਹਰਿਆਵਲ ਵਾਲਾ ਪੰਜਾਬ ਅਖਵਾਉਣ ਲਈ ਉਤਾਵਲਾ ਹੋਈ ਪਈ ਹੈ, ਪਰ ਦੂਜੇ ਪਾਸੇ ਇਸ ਕਲੋਨੀ ਵਿਚ ਪੈਦਾ ਕੀਤੇ ਦਰਖ਼ਤਾਂ ਦੀ ਸਾਂਭ ਸੰਭਾਲ ਕਰਨ ਤੋਂ ਉਨ੍ਹਾਂ ਦੀ ਛਾਂਗ ਛੰਗਾਈ ਕਰਕੇ ਹਰਿਆਵਲ ਨੂੰ ਘਟਾ ਰਹੇ ਹਨ।

ਇਸ ਸਬੰਧੀ ਗੱਲਬਾਤ ਕਰਦਿਆਂ ਮਹਾਰਾਜਾ ਅਗਰਸੈਨ ਦੇ ਨਜ਼ਦੀਕੀ ਮੁਹੱਲਾ ਨਿਵਾਸੀਆਂ ਗੁਰਦੇਵ ਸਿੰਘ ਪਟਵਾਰੀ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਕੁਲਵਿੰਦਰ ਸਿੰਘ ਸਾਬਕਾ ਮੈਨੇਜ਼ਰ, ਹਰਬੰਸ ਸਿੰਘ ਮੁਲਾਜ਼ਮ ਆਗੂ, ਸ਼ਿੰਗਾਰਾ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਮੇਲ ਸਿੰਘ ਐਡਵੋਕੇਟ, ਬਲਵੀਰ ਸਿੰਘ ਸੇਵਾ ਮੁਕਤ ਪੁਲਿਸ ਇੰਸਪੈਕਟਰ, ਸੇਵਾ ਮੁਕਤ ਲੈਕਚਰਾਰ ਰਘਵੀਰ ਸਿੰਘ ਕੱਟੂ, ਚਰਨਜੀਤ ਸਿੰਘ ਸੇਵਾ ਮੁਕਤ ਇੰਸਪੈਕਟਰ ਮਾਰਕਫੈਡ ਆਦਿ ਨੇ ਇਨਕਲੇਵ ਦੀ ਦੁਰਦਸ਼ਾ ਨੂੰ ਵਿਖਾਉਂਦਿਆਂ ਕਿਹਾ ਕਿ ਇਸ ਇਨਕਲੇਵ ਵਿਚ ਕੱਟੇ ਪਲਾਟ ਦੇ ਮਾਲਕਾਂ ਵਲੋਂ ਨਗਰ ਸੁਧਾਰ ਟਰੱਸਟ ਵਲੋਂ ਰੁਪਏ ਤਾਂ ਜਮ੍ਹਾਂ ਕਰਵਾ ਲਏ ਗਏ ਹਨ ਪਰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਲੋਕ ਘਰ ਬਣਾਉਣ ਲਈ ਦਿਲਚਸਪੀ ਨਹੀਂ ਵਿਖਾ ਰਹੇ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਕੱਟੀ ਕਲੋਨੀ ਵਿਚ ਸਵੇਰੇ ਸ਼ਾਮ ਸੈਰ ਕਰਨ ਲਈ ਜਾਂਦੇ ਵਿਅਕਤੀਆਂ ਬੱਚੇ, ਬਜ਼ੁਰਗ ਅਤੇ ਔਰਤਾਂ ਨੂੰ ਅਵਾਰਾ ਕੁੱਤਿਆਂ ਅਤੇ ਅਵਾਰਾ ਪਸ਼ੂਆਂ ਦੇ ਡਰ ਤੋਂ ਸਹਿਮੇ ਹੋਏ ਸੈਰ ਕਰਦੇ ਹਨ ਅਤੇ ਕਈ ਹੋਰ ਸ਼ਰਾਰਤੀ ਅਨਸਰ ਇਸ ਕਲੋਨੀ ਵਿਚ ਅਸ਼ਲੀਲ ਹਰਕਤਾਂ ਕਰਨ ਤੋਂ ਬਾਝ ਨਹੀਂ ਆ ਰਹੇ। ਇਸ ਕਲੋਨੀ ਵਿਚ ਬਣਾਈਆਂ ਦੁਕਾਨਾਂ ਦੇ ਸ਼ਟਰ ਕਥਿਤ ਤੌਰ 'ਤੇ ਟੁੱਟੇ ਹੋਣ ਕਾਰਨ ਕੋਈ ਇਨ੍ਹਾਂ ਨੂੰ ਕਿਰਾਏ ਨਹੀਂ ਲੈ ਰਿਹਾ। ਉਨ੍ਹਾਂ ਅੱਗੇ ਦੱਸਿਆ ਕਿ ਨਗਰ ਸੁਧਾਰ ਟਰੱਸਟ ਵਲੋਂ ਬਣਾਏ ਗਏ ਇਸ ਕਲੋਨੀ ਵਿਚ ਪਾਰਕ ਦੀ ਹਾਲਤ ਬਹੁਤ ਹੀ ਬਦ ਤੋਂ ਬਦਤਰ ਹੋ ਪਈ ਹੈ ਜਿਸ ਵਿਚ ਘਾਹ ਬੁਟੀ ਆਮ ਹੀ ਵਿਖਾਈ ਦਿੰਦੀ ਹੈ ਅਤੇ ਦਰਖ਼ਤਾਂ ਦੀ ਸਾਂਭ ਸੰਭਾਲ ਲਈ ਲਗਾਏ ਬੂਟਿਆਂ ਤੇ ਗਰਿੱਲਾਂ ਨੂੰ ਵੀ ਕਿਸੇ ਸ਼ਰਾਰਤੀ ਅਨਸਰਾਂ ਵਲੋਂ ਭੰਨਤੋੜ ਕਰਕੇ ਚੋਰੀ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਕਲੋਨੀ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਜੋ ਕਾਂਗਰਸ ਦੇ ਰਾਜਕਾਲ ਦੌਰਾਨ ਬਣਨਾ ਸੀ ਉਸਨੂੰ ਭੰਗ ਕਰਕੇ ਨਗਰ ਸੁਧਾਰ ਟਰੱਸਟ ਵਲੋਂ ਬਣਾਈਆਂ ਦੁਕਾਨਾਂ ਦੀ ਵੀ ਕੋਈ ਸਾਂਭ ਸੰਭਾਲ ਨਹੀਂ ਕੀਤੀ ਜਾ ਰਹੀ ਕਿਉਂਕਿ ਇਸ ਕਲੋਨੀ ਵਿਚ ਦੁਕਾਨਾਂ ਦੇ ਲਗਾਏ ਹੋਏ ਸ਼ਟਰ ਅਤੇ ਛੱਤਾਂ ਨੂੰ ਜਾਂਦੀਆਂ ਪੌੜੀਆਂ ਹਰ ਸਮੇਂ ਖੁੱਲ੍ਹੀਆਂ ਵੇਖਣ ਨੂੰ ਮਿਲਦੀਆਂ ਹਨ।  
ਮਹਾਰਾਜਾ ਅਗਰਸੈਨ ਇੰਕਲੇਵ ਕਲੋਨੀ ਦੇ ਨਜ਼ਦੀਕ ਵਸਦੇ ਇਨ੍ਹਾਂ ਲੋਕਾਂ ਨੇ ਜ਼ਿਲ੍ਹਾ ਬਰਨਾਲਾ ਦੇ ਆਹਲਾ ਅਧਿਕਾਰੀਆਂ ਤੋਂ ਮਹਾਰਾਜਾ ਅਗਰਸੈਨ ਇਨਕਲੇਵ ਦੇ ਨਾਮ ਦੀ ਕੱਟੀ ਕਲੋਨੀ ਨਾਲ ''ਮਹਾਰਾਜਾ'' ਨਾਮ ਤੇ ਲੱਗ ਰਹੇ ਗ੍ਰਹਿਣ ਦੀ ਸਾਂਭ ਸੰਭਾਲ ਕਰਨ ਦੀ ਉਮੀਦ ਕੀਤੀ ਹੈ। ਇਸ ਵਿਚ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਦੋਂ ਹਲਕਾ ਬਰਨਾਲਾ ਦੇ ਵਿਧਾਇਕ ਕੇਵਲ ਸਿੰਘ ਢਿੱਲੋਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਇਸ ਜਗ੍ਹਾ ਵਿਚ ਜ਼ਿਲ੍ਹੇ ਦੇ ਮੁਕੰਮਲ ਅਧਿਕਾਰੀਆਂ ਦਾ ਇਕ ਛੱਤ ਹੇਠਾਂ ਬਿਠਾਉਣਾ ਤੈਅ ਕੀਤਾ ਸੀ ਪਰ ਅਕਾਲੀ ਸਰਕਾਰ ਆਉਣ ਕਾਰਨ ਇਸ ਜਗ੍ਹਾ ਦੀ ਇਹ ਦੁਰਦਸ਼ਾ ਹੋ ਰਹੀ ਹੈ ਜਿਸ ਦਾ ਮੁੱਦਾ ਆਉਣ ਵਾਲੇ ਵਿਧਾਨ ਸਭਾ ਦੇ ਸ਼ੈਸਨ ਵਿਚ ਉਠਾਵਾਂਗਾ।
ਓਧਰ ਜਦੋਂ ਇਸ ਮਾਮਲੇ ਸਬੰਧੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਪਰ ਤੁਸੀਂ ਇਹ ਗੱਲ ਸਾਹਮਣੇ ਲਿਆਂਦੀ ਹੈ ਜੋ ਜਲਦੀ ਹੀ ਇਸ ਕਲੋਨੀ ਵਿਚ ਲੱਗੇ ਗ੍ਰਹਿਣ ਨੂੰ ਸਾਫ਼ ਕਰਵਾ ਦਿੱਤਾ ਜਾਵੇਗਾ ਅਤੇ ਲੋਕਾਂ ਨੂੰ ਸਹੂਲਤਾਂ ਜਲਦੀ ਤੋਂ ਜਲਦੀ ਮਿਲ ਜਾਣਗੀਆਂ। ਇਥੇ ਜ਼ਿਕਰਯੋਗ ਹੈ ਕਿ ਉਪਰੋਕਤ ਜਗ੍ਹਾ ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਦਾ ਨੀਂਹ ਪੱਥਰ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ 19ਨਵੰਬਰ 2006 ਨੂੰ ਕੇਵਲ ਸਿੰਘ ਢਿੱਲੋਂ ਸੀਨੀਅਰ ਉਪ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਯਤਨਾਂ ਸਦਕਾ ਰੱਖਿਆ ਸੀ। ਉਸ ਸਮੇਂ ਬੀਬੀ ਰਜਿੰਦਰ ਕੌਰ ਭੱਠਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ ਅਤੇ ਜ਼ਿਲ੍ਹੇ ਦੀ ਕਮਾਨ ਐਸ.ਆਰ.ਲੱਧੜ ਡਿਪਟੀ ਕਮਿਸ਼ਨਰ ਸੰਗਰੂਰ ਸੰਭਾਲ ਰਹੇ ਸਨ। ਬਾਅਦ ਵਿਚ ਨਗਰ ਸੁਧਾਰ ਟਰੱਸਟ ਬਰਨਾਲਾ ਵਲੋਂ ਦੀ ਮਹਾਰਾਜਾ ਅਗਰਸੈਨ ਇਨਕਲੇਵ ਦੇ ਸ਼ਾਪਿੰਗ ਕੰਪਲੈਕਸ ਦਾ ਉਦਘਾਟਨ ਕਰਨ ਮੈਂਬਰ ਰਾਜ ਸਭਾ ਸੁਖਦੇਵ ਸਿੰਘ ਢੀਂਡਸਾ ਵਲੋਂ 11ਨਵੰਬਰ 2010 ਨੂੰ ਕੀਤਾ ਗਿਆ ਸੀ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ