Sun, 14 April 2024
Your Visitor Number :-   6972295
SuhisaverSuhisaver Suhisaver

2 ਸਤੰਬਰ ਦੀ ਸਨਅਤੀ ਹੜਤਾਲ ਲਈ ਅਪੀਲ

Posted on:- 01-09-2016

suhisaver

ਹਰ ਸਾਲ ਵਾਂਗ ਇਸ ਸਾਲ ਵੀ ਬਾਰਾਂ ਕੇਂਦਰੀ ਟਰੇਡ-ਯੂਨੀਅਨਾਂ ਦੇ ਕੌਮੀ ਕੋਆਰਡੀਨੇਸ਼ਨ ਨੇ 12 ਮੰਗਾਂ ਦੇ ਚਾਰਟਰ ਦੀ ਹਿਮਾਇਤ 'ਚ ਇਕ ਦਿਨ ਦੀ ਰਸਮੀ ਹੜਤਾਲ ਦਾ ਫੈਸਲਾ ਕੀਤਾ ਹੈ।ਇਹ ਹੜਤਾਲ ਮਾਲਕਾਂ ਅਤੇ ਸਰਕਾਰ ਨੂੰ ਬਕਾਇਦਾ ਚਿਤਾਵਨੀ ਅਤੇ ਨੋਟਿਸ ਦੇ ਕੇ ਕੀਤੀ ਜਾ ਰਹੀ ਹੈ ਤਾਂ ਜੋ ਉਹ ਨੁਕਸਾਨ ਨੂੰ ਘਟ ਤੋਂ ਘਟ ਕਰਨ ਅਤੇ ਸਥਿਤੀ ਨਾਲ਼ ਨਿਬੜਨ ਲਈ ਬੰਦੋਬਸਤ ਕਰਕੇ ਹੜਤਾਲ ਨੂੰ ਨਿਸੱਤਾ ਬਣਾ ਸਕਣ। ਅਜਿਹੀਆਂ ਰਸਮੀ ਖਾਨਾਪੂਰਤੀ ਕਰਨ ਵਾਲ਼ੀਆਂ ਹੜਤਾਲਾਂ ਕਦੇ ਕਿਸੇ ਕੰਮ ਦੀਆਂ ਨਹੀਂ ਰਹੀਆਂ ਅਤੇ ਨਾ ਰਹਿਣਗੀਆਂ ਇਹ ਕਿਸੇ ਵੀ ਤਰ੍ਹਾਂ ਪੂੰਜੀ ਦੀ ਵਿਵਸਥਾ ਨੂੰ ਕੋਈ ਚੁਣੌਤੀ ਨਹੀਂ ਦਿੰਦੀਆਂ, ਸਗੋਂ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦਰਮਿਆਨ ਪਨਪ ਰਹੇ ਗੁਸੇ ਨੂੰ ਕਢਣ ਵਾਲ਼ੇ ਵਿਵਸਥਾ ਦੇ 'ਸੇਫ਼ਟੀ ਵਾਲਵ' ਦਾ ਕੰਮ ਕਰਦੀਆਂ ਹਨ।

ਮੋਦੀ ਦੀ ਅਗਵਾਈ ਵਾਲੀ ਕਾਰਪੋਰੇਟ ਭਾਜਪਾ ਸਰਕਾਰ ਨੇ ਕਾਂਗਰਸ ਦੁਆਰਾ ਸ਼ੁਰੂ ਕੀਤੀਆਂ ਨਿਵੇਸ਼ਕ-ਪਰਸਤ, ਨਵ-ਉਦਾਰਵਾਦੀ ਆਰਥਿਕ ਨੀਤੀਆਂ ਨੂੰ ਅੱਗੇ ਵਧਾਇਆ ਹੈ। ਕੱਲ ਤਕ ਸਤਾਲਿਨਵਾਦੀ ਖਬੇਪਖੀ ਮੋਰਚੇ ਦੀਆਂ ਪਾਰਟੀਆਂ ਇਹਨਾਂ ਲੋਕ-ਵਿਰੋਧੀ ਨੀਤੀਆਂ ਦੀ ਨਾ ਸਿਰਫ਼ ਹਮਾਇਤ ਕਰਦੀਆਂ ਰਹੀਆਂ। ਸਗੋਂ ਪਛਮੀ ਬੰਗਾਲ, ਕੇਰਲ, ਤਿਰਪੁਰਾ ਵਰਗੇ ਸੂਬਿਆਂ 'ਚ ਜਿਥੇ ਸਰਕਾਰਾਂ ਉਹਨਾਂ ਦੇ ਹੱਥ 'ਚ ਸਨ, ਸਤਾਲਿਨਵਾਦੀ ਖੱਬੇ-ਪੱਖੀ ਮੋਰਚੇ ਨੇ ਇਹਨਾਂ ਨੂੰ ਲਾਗੂ ਵੀ ਕੀਤਾ।

ਇਹਨਾਂ ਨੀਤੀਆਂ ਦਾ ਨਤੀਜਾ ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦੀ ਬਦਹਾਲੀ, ਬੇਕਾਬੂ ਮਹਿੰਗਾਈ, ਖੇਤੀ ਦੇ ਘੋਰ ਸੰਕਟ ਅਤੇ ਹਜ਼ਾਰਾਂ ਗਰੀਬ ਕਿਸਾਨਾਂ ਦੀਆਂ ਖੁਦਕਸ਼ੀਆਂ ਦੇ ਰੂਪ 'ਚ ਮੂਹਰੇ ਆਇਆ ਹੈ। ਜਿਸ ਵਿਰੁਧ ਦੇਸ਼ ਭਰ 'ਚ ਗੁਸੇ ਦਾ ਜਵਾਲਾਮੁਖੀ ਮਚ ਰਿਹਾ ਹੈ। ਇਸ ਲਾਵੇ ਨੂੰ 'ਕੰਟਰੋਲਡ ਵਿਰੋਧ' ਚ ਸੁਰਖਿਅਤ ਬਾਹਰ ਕਢਣ ਲਈ ਝੂਠੇ ਆਗੂ ਇਕ ਦਿਨ ਦੀ ਹੜਤਾਲ ਲਈ ਤਿਆਰ ਹੋਏ ਹਨ। ਕਾਂਗਰਸ ਅਤੇ ਸਤਾਲਿਨਵਾਦੀ ਖਬੇਪਖੀਆਂ ਨਾਲ਼ ਜੁਡ਼ੇ ਇਹ ਆਗੂ ਪੂੰਜੀਵਾਦ ਅਤੇ ਪੂੰਜੀ ਦੀ ਸੱਤਾ ਨੂੰ ਚੁਣੌਤੀ ਦੇਣ ਦੀ ਬਜਾਏ, ਉਸ ਨਾਲ਼ ਮਜ਼ਬੂਤੀ ਨਾਲ਼ ਚਿਪਕੇ ਰਹੇ ਹਨ ਅਤੇ ਮਜ਼ਦੂਰ ਜਮਾਤ ਨੂੰ ਧੋਖਾ ਦੇ ਰਹੇ ਹਨ।

ਇਕ ਦਿਨ ਦੀ ਰਸਮੀ ਹੜਤਾਲ ਕੋਈ ਪਰਭਾਵ ਨਹੀਂ ਪਾ ਸਕਦੀ। ਇਹ ਝੂਠਾ ਵਿਰੋਧ ਸਿਰਫ਼ ਕਿਰਤੀ ਲੋਕਾਂ ਦਰਮਿਆਨ ਪਨਪਦੇ ਰੋਸ਼ ਨੂੰ ਕੁਝ ਠੰਡਾ ਕਰਨ ਦਾ ਕੰਮ ਕਰਦਾ ਹੈ। ਪੂੰਜੀ ਦੀ ਸੱਤਾ ਨੂੰ ਕਾਰਗਾਰ ਚੁਣੌਤੀ ਦੇਣ ਲਈ, ਇਸ ਹੜਤਾਲ ਨੂੰ ਅਣਮਿਥੇ ਸਮੇਂ ਲਈ ਹੜਤਾਲ 'ਚ ਬਦਲਣਾ ਹੋਵੇਗਾ। ਇਸ ਲਈ ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਆਪਣੇ ਝੂਠੇ ਆਗੂਆਂ ਨੂੰ ਅਣਸੁਣਿਆ ਕਰਦੇ ਹੋਏ 2 ਸਤੰਬਰ ਦੀ ਹੜਤਾਲ ਨੂੰ ਖ਼ਤਮ ਕਰਨ ਤੋਂ ਇਨਕਾਰ ਕਰਨਾ ਹੋਵੇਗਾ, ਉਸਨੂੰ ਅਣਮਿਥੇ ਸਮੇਂ ਲਈ ਹੜਤਾਲ 'ਚ ਬਦਲਦੇ ਹੋਏ ਵਿਆਪਕ ਇਨਕਲਾਬੀ ਸੰਘਰਸ਼ ਦਾ ਅਧਾਰ ਬਣਾਉਣਾ ਹੋਵੇਗਾ। ਇਸ ਹੜਤਾਲ ਨੂੰ ਤਦ ਤਕ ਜ਼ਾਰੀ ਰਖਣਾ ਹੋਵੇਗਾ ਜਦੋਂ ਤਕ ਮਜ਼ਦੂਰਾਂ ਅਤੇ ਕਿਰਤੀ ਲੋਕਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।


ਵਰਕਰਜ਼ ਸੋਸ਼ਲਿਸਟ ਪਾਰਟੀ, ਇਨਕਲਾਬੀ ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਸੱਦਾ ਦਿੰਦੀ ਹੈ ਕਿ ਉਹ ਸਤੰਬਰ ਦੀ ਇਸ ਹੜਤਾਲ ਨੂੰ ਅਣਮਿਥੇ ਸਮੇਂ ਲਈ ਹੜਤਾਲ 'ਚ ਬਦਲਣ ਅਤੇ ਇਸ ਅਧਾਰ 'ਤੇ ਕਾਰਪੋਰੇਟ ਅਤੇ ਨਿਵੇਸ਼ਕ-ਪਰਸਤ ਸਰਕਾਰ ਨੂੰ ਸਿਧੀ ਚੁਣੌਤੀ ਦੇਣ ਲਈ ਖੜੇ ਹੋਣ। ਫੌਰਨ ਜੁਝਾਰੂ ਮਜ਼ਦੂਰਾਂ ਦੀਆਂ ਲੜਾਕੂ ਕਮੇਟੀਆਂ ਬਣਾਈਆਂ ਜਾਣ। ਮਜ਼ਦੂਰ ਅਤੇ ਕਿਰਤੀ ਲੋਕਾਂ ਦੇ ਸਭ ਤੋਂ ਵਿਆਪਕ ਹਿਸਿਆਂ ਨੂੰ ਇਸ ਹੜਤਾਲ 'ਚ ਖਿਚੋ ਅਤੇ ਸਰਮਾਏਦਾਰਾਂ ਦੀ ਦਲਾਲ ਭਗਵਾ ਫਾਸਿਸਟ ਸਰਕਾਰ ਵਿਰੁਧ ਇਨਕਲਾਬੀ ਸੰਘਰਸ਼ ਦਾ ਬਿਗੁਲ ਵਜਾ ਦਿਓ ।

-ਵਰਕਰਜ਼ ਸੋਸ਼ਲਿਸਟ ਪਾਰਟੀ

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ