Sun, 18 February 2018
Your Visitor Number :-   1142586
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਰਾਕੇਸ਼ ਕੁਮਾਰ ਦੀ ਕਿਤਾਬ 'ਸ਼ਹੀਦ ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦਾ ਫ਼ਿਰੋਜ਼ਪੁਰ ਸ਼ਹਿਰ ਵਿਖੇ ਗੁਪਤ ਟਿਕਾਣਾ' ਲੋਕ ਅਰਪਣ

Posted on:- 14-10-2017

suhisaver

ਫ਼ਿਰੋਜ਼ਪੁਰ,  ਰੇਲਵੇ ਵਿਭਾਗ ਵਿੱਚ ਸੀਨੀਅਰ ਸੈਕਸ਼ਨ ਇੰਜੀਨੀਅਰ ਦੇ ਅਹੁਦੇ 'ਤੇ ਤਾਇਨਾਤ ਲੇਖਕ ਰਾਕੇਸ਼ ਕੁਮਾਰ ਵਲੋਂ ਲਿਖੀ 'ਸ਼ਹੀਦ ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦਾ ਫ਼ਿਰੋਜ਼ਪੁਰ ਸ਼ਹਿਰ ਵਿਖੇ ਗੁਪਤ ਟਿਕਾਣਾ' ਬਾਰੇ ਕਿਤਾਬ ਦਾ ਲੋਕ ਅਰਪਣ ਅੱਜ ਫ਼ਿਰੋਜ਼ਪੁਰ ਵਿਖੇ ਪਹੁੰਚੇ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਵਲੋਂ ਕੀਤਾ ਗਿਆ । ਇਸ ਮੌਕੇ ਰਾਕੇਸ਼ ਕੁਮਾਰ ਨੂੰ ਸ਼ੁੱਭ ਕਾਮਨਾਵਾਂ ਦੇਣ ਲਈ ਸ਼ਹਿਰ ਦੀਆਂ ਹੋਰ ਪ੍ਰਸਿੱਧ ਹਸਤੀਆਂ ਤੋਂ ਇਲਾਵਾ ਨਾਮੀ ਬੁੱਧੀਜੀਵੀ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ । ਇਸ ਟਿਕਾਣੇ ਦੀ ਇਤਿਹਾਸਕ ਮਹੱਤਤਾ ਬਾਰੇ ਆਪਣੀ ਕਿਤਾਬ ਵਿਚ ਰਾਕੇਸ਼ ਕੁਮਾਰ ਨੇ ਦੱਸਿਆ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਨਵੇਂ ਢਾਂਚੇ ਅਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਲਈ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਕ੍ਰਾਂਤੀਕਾਰੀ ਪਾਰਟੀ ਬਣਾਈ ਤੇ ਉਸ ਦੀਆਂ ਸਰਗਰਮੀਆਂ ਗੁਪਤ ਰੂਪ 'ਚ ਦੇਸ਼ ਦੇ ਵੱਖ-ਵੱਖ ਹਿੱਸਿਆ ਵਿਚ ਕੀਤੀਆਂ । ਫ਼ਿਰੋਜ਼ਪੁਰ ਸ਼ਹਿਰ 'ਚ ਵੀ ਪਾਰਟੀ ਦਾ ਇਕ ਗੁਪਤ ਟਿਕਾਣਾ ਬਣਾਇਆ ।

 ਇਹ ਟਿਕਾਣਾ ਤੂੜੀ ਬਾਜ਼ਾਰ ਮੁਹੱਲਾ ਸ਼ਾਹ ਗੰਜ ਵਿਚ 10 ਅਗਸਤ 1928 ਤੋਂ 9 ਫਰਵਰੀ 1929 ਤੱਕ ਰਿਹਾ । ਇੱਥੇ ਕ੍ਰਾਂਤੀਕਾਰੀ ਭਗਤ ਸਿੰਘ, ਸੁਖਦੇਵ, ਚੰਦਰ ਸ਼ੇਖਰ ਆਜ਼ਾਦ, ਸ਼ਿਵ ਵਰਮਾ, ਵਿਜੈ ਕੁਮਾਰ ਸਿਨਹਾ, ਮਹਾਂਵੀਰ ਸਿੰਘ ਆਦਿ ਕ੍ਰਾਂਤੀਕਾਰੀਆਂ ਦਾ ਆਉਣਾ ਜਾਣਾ ਸੀ । ਕ੍ਰਾਂਤੀਕਾਰੀ ਡਾ. ਗਯਾ ਪ੍ਰਸ਼ਾਦ ਨੇ ਡਾ. ਬੀ. ਐੱਸ. ਨਿਗਮ ਦੇ ਫ਼ਰਜ਼ੀ ਨਾਂਅ 'ਤੇ ਇਹ ਮਕਾਨ ਲੇਖ ਰਾਜ ਤੋਂ ਕਿਰਾਏ 'ਤੇ ਲਿਆ ਸੀ । ਪਾਰਟੀ ਦੀਆਂ ਗਤੀਵਿਧੀਆਂ ਨੂੰ ਧਿਆਨ 'ਚ ਰੱਖਦਿਆਂ ਪਾਰਟੀ ਦੇ ਫ਼ੈਸਲੇ ਮੁਤਾਬਿਕ ਭਗਤ ਸਿੰਘ ਦੇ ਵਾਲ ਤੇ ਦਾੜ੍ਹੀ ਵੀ ਇੱਥੇ ਹੀ ਕੱਟੇ ਗਏ ਸਨ ।

ਜਦੋਂ ਬਿ੍ਟਿਸ਼ ਸਰਕਾਰ ਨੂੰ ਇਸ ਗੁਪਤ ਟਿਕਾਣੇ ਬਾਰੇ ਪਤਾ ਚੱਲਿਆ ਤਾਂ ਉਸ ਨੇ ਇਸ ਟਿਕਾਣੇ ਦੀ ਪੁਸ਼ਟੀ ਅਤੇ ਕ੍ਰਾਂਤੀਕਾਰੀ ਦੀ ਪਹਿਚਾਣ ਲਈ 21 ਗਵਾਹ ਭੁਗਤਾਏ ਸਨ, ਜਿਨ੍ਹਾਂ 'ਚੋਂ 19 ਗਵਾਹ ਫ਼ਿਰੋਜ਼ਪੁਰ ਦੇ ਸਨ । ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਿੰਦਰ ਸਿੰਘ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਇਹ ਬਰਤਾਨਵੀ ਸਾਮਰਾਜ ਤੋਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਦੀ ਨਿਸ਼ਾਨੀ ਹੈ । ਦੱਸਣਯੋਗ ਹੈ ਕਿ ਰਾਕੇਸ਼ ਕੁਮਾਰ ਦੀਆਂ ਇਸ ਤੋਂ ਪਹਿਲਾਂ 8 ਕਿਤਾਬਾਂ, ਜਿਸ ਵਿਚ ਸ਼ਹੀਦ ਊਧਮ ਸਿੰਘ ਬਾਰੇ ਤਿੰਨ ਕਿਤਾਬਾਂ, ਦੋ ਕਿਤਾਬਾਂ ਗ਼ਦਰ ਲਹਿਰ ਬਾਰੇ, ਇਕ ਕਿਤਾਬ ਗੁਪਤ ਟਿਕਾਣੇ ਬਾਰੇ ਤੇ ਦੋ ਕਿਤਾਬਾਂ ਰੇਲਵੇ ਭੂਮੀ ਪ੍ਰਬੰਧਨ ਬਾਰੇ ਪਹਿਲਾਂ ਹੀ ਬਾਜ਼ਾਰ ਵਿਚ ਹਨ । ਇਸ ਮੌਕੇ ਪਿ੍ੰਸੀਪਲ ਪ੍ਰੀਤਇੰਦਰ ਸਿੰਘ, ਪ੍ਰੋ. ਜਗਵਿੰਦਰ ਜੋਧਾ, ਪਿ੍ੰਸੀਪਲ ਰਾਕੇਸ਼ ਅਰੋੜਾ, ਹਰਮੀਤ ਵਿਦਿਆਰਥੀ, ਪ੍ਰੋ. ਜਸਪਾਲ ਘਈ, ਜੇ. ਕੇ. ਮਿੱਤਲ, ਪ੍ਰੋ. ਕੁਲਦੀਪ ਸਿੰਘ, ਗਗਨ ਸੰਗਰਾਮੀ, ਕਰਮਜੀਤ ਕੋਟਕਪੂਰਾ, ਪ੍ਰਦੀਪ  ਉੱਧਾ ਹਾਜ਼ਰ ਸਨ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ