Sun, 04 December 2022
Your Visitor Number :-   6014514
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਦੋ ਰੋਜ਼ਾ ਪੁਸਤਕ ਮੇਲੇ ਨੂੰ ਭਰਵਾਂ ਹੁੰਗਾਰਾ

Posted on:- 29-09-2016

suhisaver

ਕੈਲਗਰੀ : ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਦੀ ਕਮਾਨ ਹੇਠ ਦੋ ਰੋਜ਼ਾ ਪੰਜਾਬੀ ਪੁਸਤਕ ਮੇਲਾ ਕੈਲਗਰੀ ਦੇ ਗਰੀਨ ਪਲਾਜ਼ਾ ਵਿੱਚ ਲਗਾਇਆ ਗਿਆ।24 ਅਤੇ 25 ਸਤੰਬਰ ਨੂੰ ਲਗਾਏ ਗਏ ਇਸ ਮੇਲੇ ਦੀ ਅਗਵਾਈ ਮਾਸਟਰ ਭਜਨ ਅਤੇ ਉਹਨਾਂ ਦੀ ਟੀਮ ਨੇ ਕੀਤੀ।

 ਕਾਮਗਾਟਾਮਾਰੂ ਜਹਾਜ਼ ਦੀ ਘਟਨਾ ਬਾਰੇ ਅੰਗਰੇਜ਼ੀ ਵਿੱਚ ਨਾਟਕ ਲਿਖਣ ਵਾਲ਼ੀ ਸ਼ੌਰਨ ਪਲਕ ਨੇ ਇਸ ਮੇਲੇ ਦਾ ਉਦਘਾਟਨ ਕੀਤਾ।ਉਹਨਾਂ ਇਸ ਮੌਕੇ ਕਿਹਾ ਕਿ ਕਿਤਾਬਾਂ ਦੇ ਜ਼ਰੀਏ ਚੰਗੀ ਸੋਚ ਪੈਦਾ ਕਰਨਾ ਬਹੁਤ ਵੱਡਾ ਉਦਮ ਹੈ।ਆਪਣੇ ਨਾਟਕ ਬਾਰੇ ਉਹਨਾਂ ਕਿਹਾ ਕਿ ਕੈਨੇਡੀਅਨ ਸਾਹਿੱਤ ਵਿੱਚ ਇਸ ਘਟਨਾ ਨੂੰ ਬਹੁਤਾ ਵੱਡਾ ਕਰਕੇ ਨਹੀਂ ਦੇਖਿਆ ਜਾਂਦਾ ਸਗੋਂ ਇਸ ਘਟਨਾ ਨੂੰ ਇੱਕ ਹਾਸੋਹੀਣੀ ਜਿਹੀ ਕਿਹਾ ਗਿਆ ਹੈ।ਇਸ ਘਟਨਾ ਬਾਰੇ ਕੈਨੇਡਾ ਦੀ ਸਰਕਾਰ ਵਲੋਂ ਮੰਗੀ ਮਾਫੀ ਨੂੰ ਨਾਕਾਫੀ ਦੱਸਦਿਆਂ ਉਹਨਾਂ ਕਾਮਗਾਟਾਮਾਰੂ ਦੀ ਘਟਨਾ ਨੂੰ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਯਾਦ ਰੱਖਣ ਲਈ ਵਿਦਿਆਰਥੀਆਂ ਲਈ ਵਜ਼ੀਫਾ ਸ਼ੁਰੂ ਕਰਨ ਦੀ ਮੰਗ ਕੀਤੀ।ਉਹਨਾਂ ਦੇ ਭਾਸ਼ਣ ਨੂੰ ਕਮਲਪ੍ਰੀਤ ਪੰਧੇਰ ਨੇ ਪੰਜਾਬੀ ਵਿੱਚ ਅਨੁਵਾਦ ਕੀਤਾ।ਇਸ ਮੇਲੇ ਦੇ ਸੰਚਾਲਕ ਮਾਸਟਰ ਭਜਨ ਨੇ ਕਿਹਾ ਕਿ ਕੈਨੇਡਾ ਵਰਗੇ ਅਗਾਂਹਵਧੂ ਮੁਲਕ ਵਿੱਚ ਵੀ ਲੋਕਾਂ ਨੂੰ ਚੇਤੰਨਤਾ ਦੀ ਲੋੜ ਹੈ ਤੇ ਕਿਤਾਬਾਂ ਤੋਂ ਵਧੀਆ ਇਹ ਕੋਈ ਹੋਰ ਨਹੀਂ ਕਰ ਸਕਦਾ।ਉਹਨਾਂ ਕੈਲਗਰੀ ਵਾਸੀਆਂ ਦਾ ਵੱਡੇ ਹੁੰਗਾਰੇ ਲਈ ਧੰਨਵਾਦ ਕੀਤਾ।

ਇਸ ਪੁਸਤਕ ਮੇਲੇ ਵਿੱਚ ਜ਼ਿਆਦਾਤਰ ਕਿਤਾਬਾਂ ਤਰਕਸ਼ੀਲ ਸਨ, ਪਰ ਹਰ ਵਰਗ ਦੀਆਂ ਕਿਤਾਬਾਂ ਨੂੰ ਜਗ੍ਹਾ ਦਿੱਤੀ ਗਈ ਸੀ।ਦੱਸਣਯੋਗ ਹੈ ਕਿ ਮਾਸਟਰ ਭਜਨ ਪਿਛਲੇ ਕਈ ਸਾਲਾਂ ਤੋਂ ਇਸ ਦੇ ਪੁਸਤਕ ਮੇਲੇ ਕੈਲਗਰੀ ਵਿੱਚ ਲਗਾ ਰਹੇ ਹਨ।ਉਹ ਪੱਲਿਓਂ ਖਰਚਾ ਕਰਕੇ ਪੰਜਾਬ ਤੋਂ ਕਿਤਾਬਾਂ ਮੰਗਾਉਂਦੇ ਹਨ ਤੇ ਫਿਰ ਬਿਨਾਂ ਕਿਸੇ ਮੁਨਾਫੇ ਦੇ ਕਿਤਾਬਾਂ ਪਾਠਕਾਂ ਪੁੱਜਦੀਆਂ ਕਰਦੇ ਹਨ। ਮਾਸਿਕ ਰਾਸਲੇ ਸਿੱਖ ਵਿਰਸਾ ਦੇ ਸੰਪਾਦਕ ਹਰਚਰਨ ਸਿੰਘ ਪਰਹਾਰ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਲਗਾਏ ਜਾ ਰਹੇ ਇਸ ਮੇਲੇ ਵਿੱਚ ਲੋਕਾਂ ਦੀ ਰੁਚੀ ਸਾਲ ਵੱਧ ਰਹੀ ਹੈ।ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ, ਕੈਲਗਰੀ ਦੇ ਪ੍ਰਧਾਨ ਸੋਹਣ ਮਾਨ, ਜੀਤਇੰਦਰ, ਗੁਰਚਰਨ ਕੌਰ ਥਿੰਦ, ਹਰੀਪਾਲ,ਤਰਲੋਚਨ ਸੈਹਿੰਬੀ, ਬਲਜਿੰਦਰ ਸੰਘਾ, ਸਤਵਿੰਦਰ ਸਿੰਘ(ਜੱਗ ਪੰਜਾਬੀ) ਅਤੇ ਪਰਸ਼ੋਤਮ ਸ਼ਰਮਾ ਨੇ ਵੀ ਹਾਜ਼ਰੀ ਭਰੀ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ