Fri, 12 July 2024
Your Visitor Number :-   7182192
SuhisaverSuhisaver Suhisaver

ਏਸ਼ੀਆਈ ਖੇਡਾਂ : ਭਾਰਤੀ ਹਾਕੀ ਦੀ ਸ਼ਾਨਦਾਰ ਸ਼ੁਰੂਆਤ

Posted on:- 21-09-2014

ਇੰਚਿਓਨ : ਏਸ਼ੀਆਈ ਖੇਡਾਂ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਨੇ ਪੂਲ ਬੀ 'ਚ ਅੱਜ ਰੁਪਿੰਦਰਪਾਲ ਸਿੰਘ ਦੀ ਹੈਟਰਿਕ ਦੇ ਦਮ 'ਤੇ ਸ੍ਰੀਲੰਕਾ ਨੂੰ 8-0 ਨਾਲ ਹਰਾ ਕੇ ਸ਼ਾਨਦਾਰ ਜਿੱਤ ਨਾਲ ਆਗਾਜ਼ ਕੀਤਾ। ਚਾਰ ਸਾਲ ਪਹਿਲਾਂ ਗਵਾਂਗਝੂ 'ਚ ਕਾਸ਼ੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਏਸ਼ੀਆਈ ਖੇਡਾਂ ਵਿੱਚ 16 ਸਾਲ ਬਾਅਦ ਸੋਨ ਤਮਗਾ ਜਿੱਤਣ ਦੇ ਇਰਾਦੇ ਨਾਲ ਉਤਰੀ ਹੈ। ਚਾਰ ਕੁਆਰਟਰਾਂ ਦੇ ਨਵੇਂ ਰੂਪ ਵਿੱਚ ਖੇਡੇ ਗਏ ਮੈਚ ਵਿੱਚ ਭਾਰਤੀ ਟੀਮ ਨੇ ਪਹਿਲੇ ਕੁਆਰਟਰ 'ਚ ਤਿੰਨ ਦੂਜੇ 'ਚ ਦੋ, ਤੀਜੇ 'ਚ ਇੱਕ ਅਤੇ ਚੌਥੇ 'ਚ ਦੋ ਗੋਲ ਦਾਗੇ। ਭਾਰਤ ਲਈ ਰੁਪਿੰਦਰਪਾਲ ਨੇ 3, ਰਮਨਦੀਪ ਨੇ 2, ਅਤੇ ਨਿਕਨ ਥੀਮੈਯਾ, ਬੀਆਰ ਰਘੁਨਾਥ ਅਤੇ ਚਿੰਗਲੇਨਸਾਨਾ ਨੇ 1-1 ਗੋਲ ਕੀਤਾ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ