Thu, 18 July 2024
Your Visitor Number :-   7194633
SuhisaverSuhisaver Suhisaver

ਭਰੂਣ ਹੱਤਿਆ ਰੋਕਣ ਲਈ ਸਾਂਝੇ ਯਤਨਾਂ ਦੀ ਲੋੜ: ਜੌਹਲ

Posted on:- 29-08-2014

suhisaver

ਸੰਗਰੂਰ:ਭਰੂਣ ਹੱਤਿਆ ਅਜਿਹੀ ਸਮਾਜਕ ਬੁਰਾਈ ਹੈ, ਜਿਹੜੀ ਸਾਡੇ ਸਮਾਜ ਨੂੰ ਦਿਨੋਂ-ਦਿਨ ਘੁਣ ਵਾਂਗ ਖਾ ਰਹੀ ਹੈ, ਇਸ ਨੂੰ ਜੜ੍ਹੋਂ ਖ਼ਤਮ ਕਰਨ ਲਈ ਸਾਂਝੇ ਸਮਾਜਕ ਸਹਿਯੋਗ ਅਤੇ ਯਤਨਾਂ ਦੀ ਲੋੜ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ ਸੀ ਕੰਪਲੈਕਸ ਦੇ ਆਡੀਟੋਰੀਅਮ ਵਿਖੇ ਦਫ਼ੳਮਪ;ਤਰ ਸਿਵਲ ਸਰਜਨ ਸੰਗਰੂਰ ਵੱਲੋਂ ਆਯੋਜਿਤ ਕਰਵਾਈ ਗਈ ਬੇਟੀ ਬਚਾਓ ਵਰਕਸ਼ਾਪ ਦਾ ਉਦਘਾਟਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਪ੍ਰੀਤਮ ਸਿੰਘ ਜੌਹਲ ਨੇ ਕੀਤਾ।ਸ. ਜੌਹਲ ਨੇ ਇਸ ਮੌਕੇ ਕਿਹਾ ਕਿ ਸਾਡਾ ਆਉਣ ਵਾਲਾ ਕੱਲ਼੍ਹ ਬੇਟੀਆਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ, ਪਰ ਬੇਟਿਆਂ ਦੇ ਮੁਕਾਬਲੇ ਬੇਟੀਆਂ ਦੀ ਨਿਰੰਤਰ ਘੱਟ ਰਹੀ ਗਿਣਤੀ ਭਵਿੱਖ ਵਿੱਚ ਸਮਾਜ ਲਈ ਅਜਿਹੇ ਗੰਭੀਰ ਅਸੰਤੁਲਨ ਪੈਦਾ ਹੋਣ ਦੇ ਖਦਸ਼ੇ ਵੱਲ ਇਸ਼ਾਰਾ ਕਰ ਰਹੀ ਹੈ, ਜਿਸ ਪ੍ਰਤੀ ਗੰਭੀਰ ਚਿੰਤਨ ਦੀ ਜ਼ਰੂਰਤ ਹੈ।

ਪੀ ਸੀ ਪੀ ਐੱਨ ਡੀ ਟੀ ਐਕਟ ਅਧੀਨ ਕਰਵਾਈ ਗਈ ਇਸ ਵਰਕਸ਼ਾਪ ਦੌਰਾਨ ਸਿਵਲ ਸਰਜਨ ਸੰਗਰੂਰ ਡਾ. ਸੁਬੋਧ ਗੁਪਤਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਲਪਨਾ ਚਾਵਲਾ, ਪੀ ਟੀ ਊਸ਼ਾ, ਕਿਰਨ ਬੇਦੀ ਦੀ ਉਦਾਹਰਣਾਂ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਅਜਿਹਾ ਕੋਈ ਵੀ ਖੇਤਰ ਨਹੀਂ ਹੈ, ਜਿਸ ਵਿੱਚ ਬੇਟੀਆਂ ਨੇ ਮੱਲ੍ਹਾਂ ਨਾ ਮਾਰੀਆਂ ਹੋਣ।ਡਾ. ਗੁਪਤਾ ਨੇ ਅਬਾਦੀ ਸਬੰਧੀ ਅੰਕੜਿਆਂ `ਤੇ ਚਾਨਣਾਂ ਪਾਉਂਦਿਆਂ ਦੱਸਿਆ ਕਿ ਪੰਜਾਬ ਵਿੱਚ 1000 ਮੁੰਡਿਆਂ ਦੇ ਮੁਕਾਬਲੇ 893 ਦੇ ਕਰੀਬ ਕੁੜੀਆਂ ਹਨ, ਜਦੋਂ ਕਿ ਸਮੁੱਚੇ ਭਾਰਤ ਵਿੱਚ ਇਹ ਗਿਣਤੀ 940 ਹੈ।ਉਨ੍ਹਾਂ ਕਿਹਾ ਕਿ ਅੰਕੜਿਆਂ ਦਾ ਇਹ ਫਰਕ ਦੇਖਣ ਨੂੰ ਬਹੁਤ ਥੋੜ੍ਹਾ ਜਾਪਦਾ ਹੈ, ਪਰ ਜੇਕਰ ਹਜ਼ਾਰ ਦੀ ਬਜਾਏ ਅੰਕੜਿਆਂ ਦੀ ਇਹੋ ਤੁਲਨਾ ਲੱਖ ਅਤੇ ਕਰੋੜਾਂ ਵਿੱਚ ਕੀਤੀ ਜਾਵੇ ਤਾਂ ਇਹ ਫ਼ੳਮਪ;ਰਕ ਹੈਰਾਨੀਜਨਕ ਸਿੱਟੇ ਲੈ ਕੇ ਉੱਭਰੇਗਾ।

ਇਸ ਮੌਕੇ ਸ੍ਰੀ ਟੀ.ਆਰ. ਸਰਾਂਗਲ ਆਈ ਏ ਐੱਸ (ਆਰ.ਜੀ) ਰਿਟਾ. ਪ੍ਰਿੰਸੀਪਲ ਸੈਕਟਰੀ ਹੈਲਥ ਤੇ ਹੁਣ ਡਾਇਰੈਕਟਰ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਸਟਰੇਸ਼ਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਭਾਰਤ ਵਿੱਚ ਭਰੂਣ ਹੱਤਿਆ ਸਬੰਧੀ ਕਾਨੂੰਨਾਂ ਦਾ ਇਤਿਹਾਸ ਕਾਫ਼ੳਮਪ;ੀ ਪੁਰਾਣਾ ਹੈ ਪਰ ਸਮਾਜਕ ਮੁੱਦਿਆਂ ਸਬੰਧੀ ਕਾਨੂੰਨ ਤਾਂ ਹੀ ਕਾਰਗਰ ਸਿੱਧ ਹੋ ਸਕਦੇ ਹਨ ਜੇਕਰ ਰਾਜ ਅਤੇ ਲੋਕ ਇਕੱਠੇ ਹੋ ਕੇ ਚੱਲਣ।ਜ਼ਿਲ੍ਹਾ ਸੰਗਰੂਰ ਦੇ ਬੀਜੇਪੀ ਪ੍ਰਧਾਨ ਜੋਗੀ ਰਾਮ ਨੇ ਭਾਰਤ ਵਿੱਚ ਬੇਟੀਆਂ ਦੇ ਜਨਮ ਸਬੰਧੀ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਮੁੰਡੇ ਕੁੜੀਆਂ ਵਿਚਲੇ ਭੇਦ-ਭਾਵ ਨੂੰ ਖਤਮ ਕਰ ਕੇ ਸਮਾਜ ਵਿੱਚ ਵਿਚਰਨਾ ਚਾਹੀਦਾ ਹੈ ਤਾਂ ਕਿ ਅਜਿਹਾ ਮਾਹੌਲ ਸਿਰਜਿਆ ਜਾ ਸਕੇ ਜੋ ਦੂਜਿਆਂ ਲਈ ਪ੍ਰੇਰਨਾ ਦਾ ਸਰੋਤ ਬਣੇ।

ਪੀ ਸੀ ਪੀ ਐੱਨ ਡੀ ਟੀ ਕਾਨੂੰਨ 1994 ਸਬੰਧੀ ਜਾਣਕਾਰੀ ਦਿੰਦਿਆਂ ਬੱਚਿਆ ਦੇ ਮਾਹਰ ਡਾ. ਪੀ ਐੱਸ ਕਲੇਰ ਨੇ ਦੱਸਿਆ ਕਿ ਇਸ ਕਾਨੂੰਨ ਦਾ ਪ੍ਰਮੁੱਖ ਮੰਤਵ ਭਰੂਣ ਹੱਤਿਆ ਅਤੇ ਗਰਭ ਨਿਧਾਰਨ ਟੈਸਟ ਦੀ ਗ਼ਲਤ ਵਰਤੋਂ ਨੂੰ ਰੋਕਣਾ ਹੈ।ਡਾ. ਕਲੇਰ ਨੇ ਦੱਸਿਆ ਕਿ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਨੂੰ ਤਿੰਨ ਸਾਲਾਂ ਦੀ ਕੈਦ ਅਤੇ ਪੰਜਾਹ ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਕਰਨ ਦੀ ਵਿਵਸਥਾ ਕੀਤੀ ਗਈ ਹੈ।ਵਰਕਸ਼ਾਪ ਦੌਰਾਨ ਅਹਿਮਦਗੜ੍ਹ ਤੋਂ ਸੀਡੀਪੀਓ ਪਵਨ ਕੁਮਾਰ ਨੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੁਆਰਾ ਬੇਟੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।

ਵਰਕਸ਼ਾਪ ਦੌਰਾਨ ਜਿੱਥੇ ਬੇਟੀ ਬਚਾਓ ਸਬੰਧੀ ਪੋਸਟਰ ਬਣਾਉਣ ਤੇ ਨਾਅਰੇ ਲਿਖਣ ਦੇ ਮੁਕਾਬਲਿਆਂ ਵਿੱਚ ਜੇਤੂ ਰਹੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ, ਉੱਥੇ ਸਰਕਾਰੀ ਟ੍ਰੇਨਿੰਗ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਭਰੂਣ ਹੱਤਿਆ ਸਬੰਧੀ ਗੀਤ ਅਤੇ ਨਾਟਕ ਦੀ ਪੇਸ਼ਕਾਰੀ ਵੀ ਕੀਤੀ ਗਈ।ਇਸ ਮੌਕੇ ਏ ਐੱਮ ਓ ਰਘਬੀਰ ਸਿੰਘ, ਡਿਪਟੀ ਮਾਸ ਮੀਡੀਆ ਅਫ਼ੳਮਪ;ਸਰ ਸੁਖਮਿੰਦਰ ਸਿੰਘ, ਕੁਲਦੀਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਵਿਸ਼ਾਲੀ ਬਾਂਸਲ, ਜ਼ਿਲ੍ਹਾ ਕਮਿਊਨਟੀ ਮੋਬਲਾਈਜ਼ਰ ਦੀਪਕ ਸ਼ਰਮਾ, ਜ਼ਿਲ੍ਹਾ ਬੀ ਸੀ ਸੀ ਫੈਸੀਲੀਟੇਟਰ ਵਿਕਰਮ ਸਿੰਘ, ਜ਼ਿਲ੍ਹਾ ਅਕਾਊਂਟ ਅਫ਼ੳਮਪ;ਸਰ ਜਸਕੀਰਤ ਸਿੰਘ, ਹਰਪ੍ਰੀਤ ਸਿੰਘ, ਬਲਕਰਨ ਸਿੰਘ, ਜਗਤਾਰ ਸਿੰਘ, ਰਣਧੀਰ ਸਿੰਘ, ਚੰਦਰ ਪ੍ਰਕਾਸ਼ ਸਿੰਗਲਾ ਹਾਜ਼ਰ ਸਨ।

Comments

Security Code (required)Can't read the image? click here to refresh.

Name (required)

Leave a comment... (required)

ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ