Fri, 22 October 2021
Your Visitor Number :-   5266491
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਪੈਰਿਸ ਸਾਂਤੀ ਵਾਰਤਾ ਮੀਟਿੰਗ ਵਿੱਚੋਂ ਕੈਨੇਡਾ ਬਾਹਰ

Posted on:- 24-01-2016

suhisaver

-ਹਰਬੰਸ ਬੁੱਟਰ

ਕੈਲਗਰੀ: ਅੱਤਵਾਦ ਨੂੰ ਠੱਲ ਪਾਉਣ ਲਈ ਪੈਰਿਸ ਵਿੱਚ ਹੋ ਰਹੀ ਮੀਟਿੰਗ ਦੌਰਾਨ ਕੈਨੇਡਾ ਨੂੰ ਸੱਦਿਆ ਹੀ ਨਹੀਂ ਗਿਆ । ਇਸ ਸਬੰਧੀ ਕੰਜ਼ਰਵੇਟਿਵ ਸਰਕਾਰ ਵਿੱਚ ਦੋ ਵਾਰ ਐਮ ਪੀ ਰਹੇ ਦਵਿੰਦਰ ਸ਼ੋਰੀ ਨੇ ਕਿਹਾ ਕਿ ਜਦੋਂ ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਅੱਤਵਾਦ ਬਾਰੇ ਆਪਣਾ ਪੱਖ ਹੀ ਸਪੱਸ਼ਟ ਨਹੀਂ ਕਰ ਸਕੀ ਇਹੀ ਕਾਰਨ ਹੈ ਕਿ ਅੱਤਵਾਦ ਨੂੰ ਠੱਲ ਪਾਉਣ ਵਰਗੇ ਸੰਜੀਦਾ ਮਾਮਲਿਆਂ ਪ੍ਰਤੀ ਵਿਚਾਰ ਚਰਚਾ ਦੌਰਾਨ ਕੈਨੇਡਾ ਨੂੰ ਅਣਦੇਖਿਆ ਕੀਤਾ ਗਿਆ ਹੈ,ਜਦੋਂ ਕਿ ਪਿਛਲੇ ਸਮਿਆਂ ਦੌਰਾਨ ਕੈਨੇਡਾ ਦੀ ਕੰਜ਼ਰਵੇਟਿਵ ਸਰਕਾਰ ਨੇ ਖੁੱਲੇ ਰੂਪ ਵਿੱਚ ਅੱਤਵਾਦ ਦਾ ਮੁਕਾਬਲਾ ਕਰਨ ਲਈ ਰਣਨੀਤੀ ਅਪਣਾਈ ਸੀ । ਕਨੇਡੀਅਨ ਫੌਜਾਂ ਦੀ ਸਮੂਲੀਅਤ ਨੇ ਆਪਣਾ ਸ਼ਲਾਘਾਯੋਗ ਰੋਲ ਵੀ ਅਦਾ ਕੀਤਾ,ਪਰ ਲਿਬਰਲਾਂ ਦੀ ਅੱਤਵਾਦ ਅੱਗੇ ਗੋਡੇ ਟੇਕੂ ਨੀਤੀ ਕਾਰਨ ਕੈਨੇਡਾ ਨੂੰ ਇਸ ਮੀਟਿੰਗ ਵਿੱਚੋਂ ਬਾਹਰ ਰਹਿਣ ਕਾਰਨ ਸ਼ਰਮਸ਼ਾਰ ਹੋਣਾ ਪੈ ਰਿਹਾ ਹੈ।
 

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ