Thu, 05 August 2021
Your Visitor Number :-   5132924
SuhisaverSuhisaver Suhisaver
ਯੋਗੀ ਅਦਿੱਤਿਆਨਾਥ ਦੀ ਇੱਕ ਹੋਰ ਨਫ਼ਰਤੀ ਤਕਰੀਰ , ਕਿਹਾ ਜੇ 'ਲਵ ਜਿਹਾਦ' ਚਲਾਉਣ ਵਾਲੇ ਨਾ ਸੁਧਰੇ ਤਾਂ 'ਰਾਮ ਨਾਮ ਸੱਤਯ ਹੈ' ਦੀ ਯਾਤਰਾ ਸ਼ੁਰੂ ਹੋਵੇਗੀ               ਪੰਜਾਬ ਤੋਂ ਬਾਅਦ ਹੁਣ ਰਾਜਸਥਾਨ ਵਿਧਾਨ ਸਭਾ ਵਿੱਚ ਵੀ ਕੇਂਦਰੀ ਖੇਤੀ ਕਾਨੂੰਨਾਂ ਨੂੰ ਬੇਅਸਰ ਕਰਨ ਲਈ ਤਿੰਨ ਬਿੱਲ ਪੇਸ਼               ਖੇਤੀ ਕਾਨੂੰਨ : ਹੁਣ ਹੰਸ ਰਾਜ ਹੰਸ ਕਿਸਾਨਾਂ ਨੂੰ ਸਰਕਾਰ ਨਾਲ ਗੱਲਬਾਤ ਲਈ ਸੱਦਾ ਦੇਣ ਲੱਗਾ               ਭਾਜਪਾ ਹਾਈਕਮਾਨ ਦਾ ਫ਼ਰਮਾਨ! ਕਿਸਾਨਾਂ ਨਾਲ ਰਾਬਤਾ ਬਣਾਏ ਪੰਜਾਬ ਇਕਾਈ               ਭਾਜਪਾ ਨੂੰ ਇੱਕ ਹੋਰ ਝਟਕਾ, ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਪੰਜਾਬ ਯੂਥ ਜਨਰਲ ਸਕੱਤਰ ਬਰਿੰਦਰ ਸਿੰਘ ਸੰਧੂ ਨੇ ਅਸਤੀਫ਼ਾ ਦਿੱਤਾ              

ਮਹਾਰਾਸ਼ਟਰ : ਜਬਰ-ਜਿਨਾਹ ਬਾਰੇ ਸਾਬਕਾ ਗ੍ਰਹਿ ਮੰਤਰੀ ਨੇ ਬਿਆਨ ਦੇ ਕੇ ਮੰਗੀ ਮੁਆਫ਼ੀ

Posted on:- 11-10-2014

ਪੂਨੇ : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨੇਤਾ ਅਤੇ ਮਹਾਂਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਆਰ.ਆਰ. ਪਾਟਿਲ ਨੇ ਵੀਰਵਾਰ ਨੂੰ ਦਿੱਤੇ ਬਿਆਨ 'ਤੇ ਖੜ੍ਹੇ ਹੋਏ ਵਿਵਾਦ ਨੂੰ ਦੇਖ ਕੇ ਮੁਆਫ਼ੀ ਮੰਗ ਲਈ ਹੈ। ਸਾਂਗਲੀ ਜ਼ਿਲ੍ਹੇ ਦੇ ਕਾਬਥੇ ਵਿਧਾਨ ਸਭਾ ਖੇਤਰ ਵਿਚ ਦਿੱਤੇ ਬਿਆਨ ਵਿਚ ਉਨ੍ਹਾਂ ਮਨਸੇ ਉਮੀਦਵਾਰ 'ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਸੀ ਕਿ ਉਮੀਦਵਾਰ ਵਿਧਾਇਕ ਬਣਨ ਤੱਕ ਦੁਸ਼ਕਰਮ ਤੋਂ ਦੂਰ ਰਹਿੰਦੇ। ਉਨ੍ਹਾਂ ਦੇ ਇਸ ਬਿਆਨ 'ਤੇ ਵਿਰੋਧੀ ਪਾਰਟੀਆਂ ਅਤੇ ਮਹਿਲਾ ਸੰਗਠਨਾਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਇਸ ਬਿਆਨ ਨੂੰ ਮਹਿਲਾਵਾਂ ਦਾ ਅਪਮਾਨ ਕਰਾਰ ਦਿੱਤਾ। ਸਾਂਗਲੀ ਤੋਂ ਭਾਜਪਾ ਸਾਂਸਦ ਸੰਜੇ ਪਾਟਿਲ ਨੇ ਕਿਹਾ ਕਿ ਆਰ.ਆਰ. ਪਾਟਿਲ ਵਰਗੇ ਲੋਕ ਹਮੇਸ਼ਾਂ ਸ਼ਾਹੂ ਜੋਤਿਬਾਫੁਲੇ ਅਤੇ ਅੰਬੇਦਕਰ ਦਾ ਨਾਂ ਲੈਂਦੇ ਹਨ। ਪਰ ਇਸ ਬਿਆਨ ਦੇ ਨਾਲ ਉਨ੍ਹਾਂ ਦੀ ਸੋਚ ਸਾਹਮਣੇ ਆ ਗਈ ਹੈ। ਮਨਸੇ ਦੇ ਬਾਲਾ ਨਗੰਦਾ ਬੋਕਰ ਨੇ ਕਿਹਾ ਕਿ ਪਾਟਿਲ ਵਰਗੇ ਨੇਤਾ ਨੂੰ ਇਸ ਤਰ੍ਹਾਂ ਦਾ ਬਿਆਨ ਦੇਣ ਤੋਂ ਪਹਿਲਾਂ ਘੱਟੋ-ਘੱਟ ਦੋ ਵਾਰੀ ਸੋਚਣਾ ਚਾਹੀਦਾ ਹੈ। ਇਸ ਸਬੰਧੀ ਪਾਟਿਲ ਨੇ ਕਿਹਾ ਕਿ ਜੇਕਰ ਮੇਰੇ ਬਿਆਨ ਨਾਲ ਕਿਸੇ ਨੂੰ ਠੇਸ ਪਹੁੰਚਦੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ