Sat, 09 December 2023
Your Visitor Number :-   6732513
SuhisaverSuhisaver Suhisaver

ਮਨੀਤ ਕੌਰ ਚੱਠਾ ਨੇ ਜਿੱਤਿਆ ਮਿਸ ਇੰਡੀਆ ਵਰਲਡਵਾਈਡ ਕਨੇਡਾ 2016 ਦਾ ਖਿਤਾਬ

Posted on:- 10-07-2016

suhisaver

- ਹਰਬੰਸ ਬੁੱਟਰ

ਕੈਲਗਰੀ ਨਿਵਾਸੀ ਮਨੀਤ ਕੌਰ ਚੱਠਾ ਨੇ ਆਪਣੇ ਪਰਿਵਾਰ ਅਤੇ ਕੈਲਗਰੀ ਨਿਵਾਸੀਆਂ ਦਾ ਮਾਣ ਨਾਲ ਸਿਰ ਉਸ ਵੇਲੇ ਉੱਚਾ ਕਰ ਦਿੱਤਾ ਜਦੋਂ ਉਸ ਨੇ “ਮਿਸ ਇੰਡੀਆ ਵਰਲਡਵਾਈਡ ਕਨੇਡਾ 2016” ਦਾ ਖਿਤਾਬ ਜਿੱਤਕੇ ਟਰਾਂਟੋ ਵਿਖੇ ਹੋਏ ਮੁਕਾਬਲੇ ਦੌਰਾਨ ਤਾੜੀਆਂ ਨਾਲ ਮੋਹਰ ਲਗਵਾਈ। ਬੀਤੀ 17 ਜੂਨ ਨੂੰ ਟਰਾਂਟੋ ਵਿਖੇ ਗਰੈਂਡ ਵਿਕਟੋਰੀਅਨ ਕਨਵੈਨਸ਼ਨ ਸੈਂਟਰ ਵਿਖੇ ਹੋਏ ਸਮਾਗਮ ਦੌਰਾਨ ਮਿਸ ਇੰਡੀਆ ਵਰਲਡਵਾਈਡ ਕਨੇਡਾ 2016 ਫਸਟ ਰਨਰਅੱਪ,ਅਤੇ ਮਿਸ ਵੈਸਟ ਟੇਲੈਂਟ-2016 ਉਸਦੀ ਐਕਟਿੰਗ ਦੀ ਪੇਸਕਾਰੀ ਲਈ,ਖਿਤਾਬ ਮਨੀਤ ਚੱਠਾ ਦੀ ਝੋਲੀ ਪਏ।ਇਸ ਮੌਕੇ ਬਾਲੀਵੁੱਡ ਦੀਆਂ ਉੱਘੀਆਂ ਹਸਤੀਆਂ ਗਾਇਕ ਗੁਰੂ ਰੰਧਾਵਾ,ਅਤੇ ਕੋਰੀਓਗਰਾਫਰ ਦਿਵਿਆ ਗੋਵਦਾ ਵੀ ਮੰਚ ਉੱਪਰ ਹਾਜ਼ਰ ਸਨ।

ਮਨੀਤ ਇਸ ਵੇਲੇ ਬੀ ਏ ਆਨਰਜ਼ ਇਨ ਫਿਜਿ਼ਆਲੋਜ਼ੀ ਕਰ ਰਹੀ ਹੈ। ਮਨੀਤ ਅੰਦਰ ਐਕਟਿੰਗ ਮਾਡਲਿੰਗ ਲਈ ਬਚਪਨ ਤੋਂ ਹੀ ਜਨੂਨ ਹੈ । ਉਸਦੇ ਮਾਪੇ ਉਸਦੇ ਇਸ ਸੌਂਕ ਨੂੰ ਪੂਰਾ ਕਰਨ ਲਈ ਹਰ ਪੱਖੋਂ ਸਹਿਯੋਗ ਦੇ ਰਹੇ ਹਨ। ਮਨੀਤ ਦਾ ਵੀ ਇਹ ਮੰਨਣਾ ਹੈ ਕਿ ਮਾਪਿਆਂ ਦੀ ਮੱਦਦ ਤੋਂ ਬਿਨਾਂ ਬੱਚਿਆਂ ਲਈ ਜ਼ਿੰਦਗੀ ਵਿੱਚ ਉਹਨਾਂ ਦੇ ਮਿੱਥੇ ਹੋਏ ਨਿਸ਼ਾਨੇ ਨੂੰ ਪੂਰਾ ਕਰਨਾ ਮੁਸ਼ਕਿਲ ਹੁੰਦਾ ਹੈ। ਮਨੀਤ ਅੰਦਰ ਸਮਾਜ ਸੇਵਾ ਦੇ ਕੰਮਾਂ ਦਾ ਜ਼ਜਬਾ ਵੀ ਉਛਾਲੇ ਮਾਰਦਾ ਹੈ।ਨੌਜਵਾਨ ਕੁੜੀਆਂ ਲਈ ਮਨੀਤ ਚੱਠਾ ਦਾ ਇਹੀ ਸੁਨੇਹਾ ਹੈ ਕਿ ਜਿ਼ੰਦਗੀ ਵਿੱਚ ਕੁਝ ਬਣਨ ਲਈ ਪਹਿਲਾਂ ਵਿੱਦਿਆ ਦੀ ਪ੍ਰਾਪਤੀ ਜ਼ਰੂਰੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ