Sun, 18 February 2018
Your Visitor Number :-   1142583
SuhisaverSuhisaver Suhisaver
ਮੀਡੀਆ ਅਤੇ ਪਾਠਕ ਦੇ ਰਿਸ਼ਤੇ ਵਿੱਚ ਵੱਧ ਰਿਹਾ ਹੈ ਫਾਸਲਾ: ਹਰਤੋਸ਼ ਬੱਲ               ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਮਿਲਿਆ ਸੂਹੀ ਸਵੇਰ ਮੀਡੀਆ ਐਵਾਰਡ              

ਰੂਸੀ ਇਨਕਲਾਬ ਦੀ 100ਵੀਂ ਵਰ੍ਹੇਗੰਢ ਉੱਤੇ ਇਨਕਲਾਬੀ ਕਾਨਫ਼ਰੰਸ ਅਤੇ ਮਾਰਚ

Posted on:- 09-11-2017

suhisaver

ਮੋਗਾ :ਇੱਥੋਂ ਦੇ ਗੋਧੇਵਾਲਾ ਸਟੇਡੀਅਮ ਵਿੱਖੇ ਪੰਜਾਬ ਦੀ ਸਮੁੱਚੀ ਇਨਕਲਾਬੀ ਲਹਿਰ ਵੱਲੋਂ ਇੱਕਮੁੱਠ ਹੋ ਕੇ ਅਕਤੂਬਰ ਇਨਕਲਾਬ ਸ਼ਤਾਬਦੀ ਕਮੇਟੀ, ਪੰਜਾਬ ਦੀ ਅਗਵਾਈ ‘ਚ ਇਨਕਲਾਬੀ ਕਾਰਕੁਨ ਲਾਲ ਝੰਡੇ ਲੈ ਕੇ ਇਨਕਲਾਬੀ ਨਾਅਰੇ ਅਤੇ ਗੀਤ ਗੁੰਜਾਉਂਦੇ ਹੋਏ ਪਹੁੰਚੇ। ਇਸ ਵਿੱਚ ਵੱਖ ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਔਰਤ ਜਥੇਬੰਦੀਆਂ ਨਾਲ ਜੁੜੇ ਵਰਕਰ ਵੀ ਵੱਡੀ ਗਿਣਤੀ ‘ਚ ਸ਼ਾਮਲ ਹੋਏ। ਕਾ: ਅਜਮੇਰ ਸਿੰਘ, ਕੰਵਲਜੀਤ ਖੰਨਾ, ਬਲਵੰਤ ਮਖੁ ਅਤੇ ਸ਼ਿੰਦਰ ਸਿੰਘ ਨੱਥੂਵਾਲਾ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਇਸ ਕਾਨਫ਼ਰੰਸ ਨੂੰ ਅਕਤੂਬਰ ਇਨਕਲਾਬ ਸ਼ਤਾਬਦੀ ਕਮੇਟੀ ਦੇ ਮੈਂਬਰਾਂ ਕਾ: ਦਰਸ਼ਨ ਖਟਕੜ, ਮੁਖ਼ਤਿਆਰ ਸਿੰਘ ਪੂਹਲਾ, ਸੁਖਵਿੰਦਰ ਕੌਰ, ਲਾਲ ਸਿੰਘ ਗੋਲੇਵਾਲਾ ਅਤੇ ਜਸਪਾਲ ਜੱਸੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੌ ਸਾਲ ਬੀਤ ਜਾਣ ਦੇ ਬਾਵਜੂਦ ਰੂਸ ਦਾ ਮਹਾਨ ਅਕਤੂਬਰ ਇਨਕਲਾਬ ਅੱਜ ਵੀ ਦੁਨੀਆਂ ਦੇ ਮਜ਼ਦੂਰਾਂ, ਹੋਰ ਮਿਹਨਤਕਸ਼ ਲੋਕਾਂ ਅਤੇ ਦੱਬੀਆਂ-ਕੁਚਲੀਆਂ ਕੌਮਾਂ ਲਈ ਰਾਹ ਦਰਸਾਵਾ ਹੈ। ਇਸ ਮਹਾਨ ਇਨਕਲਾਬ ਨੇ ਹਰ ਕਿਸਮ ਦੀ ਲੁੱਟ ਅਤੇ ਦਾਬੇ ਨੂੰ ਖ਼ਤਮ ਕਰਕੇ ਕਿਰਤੀ ਕਾਮਿਆਂ ਦੀ ਸਰਦਾਰੀ ਵਾਲਾ ਰਾਜ ਪ੍ਰਬੰਧ ਕਾਇਮ ਕੀਤਾ ਸੀ।

ਰੂਸ ਦੇ ਮਹਾਨ ਇਨਕਲਾਬੀ ਕਾ: ਲੈਨਿਨ ਤੇ ਕਾ: ਸਟਾਲਿਨ ਦੀ ਅਗਵਾਈ ‘ਚ ਕਾਇਮ ਹੋਏ ਸਮਾਜਵਾਦੀ ਪ੍ਰਬੰਧ ਅੰਦਰ ਗ਼ਰੀਬੀ, ਬੇਰੁਜ਼ਗਾਰੀ, ਮਹਿੰਗਾਈ ਆਦਿਕ ਨੂੰ ਮੁਕੰਮਲ ਰੂਪ ‘ਚ ਖ਼ਤਮ ਕਰਕੇ ਵਿਸ਼ਾਲ ਲੋਕਾਈ ਲਈ ਵਿੱਦਿਆ, ਸਿਹਤ ਅਤੇ ਹੋਰ – ਸੇਵਾਵਾਂ ਦੀ ਗਰੰਟੀ ਕੀਤੀ ਅਤੇ ਦੱਬੀਆਂ ਕੁਚਲੀਆਂ ਕੌਮੀਅਤਾਂ ਅਤੇ ਔਰਤਾ ਨੂੰ ਧੱਕੇ ਅਤੇ ਵਿਤਕਰੇ ਤੋਂ ਮੁਕੰਮਲ ਨਿਜ਼ਾਤ ਦੁਆਈ। ਬੁਲਾਰਿਆਂ ਨੇ ਕਿਹਾ ਕਿ ਅੱਜ ਦੁਨੀਆਂ ਭਰ ਅੰਦਰ ਅਤੇ ਖ਼ਾਸ ਕਰਕੇ ਭਾਰਤ ਅੰਦਰ ਬਣ ਰਹੇ ਸਿਆਸੀ-ਆਰਥਿਕ ਸੰਕਟ ਕਰਕੇ ਹਾਕਮ ਜਮਾਤਾਂ ਲੋਕਾਂ ਦੀ ਲੁੱਟ ਅਤੇ ਉਨ੍ਹਾਂ ਉੱਪਰ ਜਬਰ ਦਾ ਕੁਹਾੜਾ ਤੇਜ਼ ਕਰ ਰਹੀਆਂ ਹਨ। ਦੇਸ਼ ਅੰਦਰ ਬਣੀ ਮੋਦੀ ਸਰਕਾਰ ਦੇਸ਼ ਦੇ ਕੁਦਰਤੀ ਸੋਮਿਆਂ, ਮੰਡੀ ਅਤੇ ਕਿਰਤ ਨੂੰ ਮੁਨਾਫ਼ੇ ਦੀ ਹੱਵਸ਼ ਰੱਖਣ ਵਾਲੀਆਂ ਬਹੁ ਰਾਸ਼ਟਰੀ ਕੰਪਨੀਆਂ ਅਤੇ ਉਨ੍ਹਾਂ ਦੇ ਦਲਾਲ ਭਾਰਤੀ ਵੱਡੇ ਇਜਾਰੇਦਾਰ ਘਰਾਣਿਆਂ ਦੇ ਹਵਾਲੇ ਕਰਕੇ ਲੋਕਾਂ ਲਈ ਆਰਥਿਕ ਬਦਹਾਲੀ ਵੱਲ ਧੱਕ ਰਹੀ ਹੈ।

ਲੋਕਾਂ ਦੇ ਹੱਕੀ ਸੰਘਰਸ਼ਾਂ ਖ਼ਾਸ ਕਰਕੇ ਕਿਸਾਨਾਂ, ਮਜ਼ਦੂਰਾਂ, ਆਦਿਵਾਸੀਆਂ ਅਤੇ ਕਸ਼ਮੀਰੀ ਲੋਕਾਂ ਨੂੰ ਕਾਲੇ ਕਾਨੂੰਨਾਂ ਅਤੇ ਹੋਰ ਹਥਿਆਰਬੰਦ ਬਲਾਂ ਦੀ ਤਾਕਤ ਨਾਲ ਦਬਾਇਆ ਜਾ ਰਿਹਾ ਹੈ। ਗਊ ਰੱਖਿਆ ਅਤੇ ਅਜਿਹੇ ਹੋਰ ਮਸਲਿਆਂ ‘ਤੇ ਫਿਰਕੂ ਪਾਲੀਬੰਦੀ ਕੀਤੀ ਜਾਰਹੀ ਹੈ ਅਤੇ ਮੁਸਲਮਾਨਾਂ, ਇਸਾਈਆਂ ਅਤੇ ਦਲਿਤਾਂ ਨੂੰ ਜਬਰ ਦਾ ਚੁਣਵਾਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਬੁਲਾਰਿਆਂ ਨੇ ਇਨਕਲਾਬੀ ਆਗੂਆਂ ਨੂੰ ਜੇਲ੍ਹਾਂ ‘ਚ ਬੰਦੀ ਕਰਨ ਅਤੇ ਲੇਖਕਾਂ, ਪੱਤਰਕਾਰਾਂ ਆਦਿਕ ਉੱਤੇ ਫਿਰਕੂ ਫਾਸ਼ੀ ਹਮਲੇ ਕਰਕੇ ਕਤਲ ਕਰਨ ਦੀਆਂ ਕਾਰਵਾਈਆਂ ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਦੇ ਕਰੋੜਾਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਜੂਦਾ ਰਾਜਨੀਤਕ-ਸਮਾਜਿਕ ਪ੍ਰਬੰਧ ਅੰਦਰ ਨਹੀਂ ਹੋ ਸਕਦਾ। ਇਸ ਦਾ ਹੱਲ ਰੂਸ ਦੇ ਮਹਾਨ ਅਕਤੂਬਰ ਇਨਕਲਾਬ ਤੋਂ ਪ੍ਰੇਰਤ ਰਾਹ ਪੈਕੇ ਭਾਰਤ ਅੰਦਰ ਕਿਰਤੀ ਕਾਮਿਆਂ ਦੇ ਇਨਕਲਾਬ ਨਾਲ ਹੀ ਹੋ ਸਕਦੀ ਹੈ। ਇਸ ਸਮੇਂ ਪ੍ਰੋ: ਜੀ.ਐੱਨ. ਸਾਈਂਬਾਬਾ ਅਤੇ ਹੋਰ ਸਿਆਸੀ ਕੈਦੀਆਂ ਦੀ ਰਿਹਾਈ, ਕਿਸਾਨਾਂ, ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਰੋਕਣ ਲਈ ਉਨ੍ਹਾਂ ਦੀਆਂ ਮੰਗਾਂ ਮੰਨਣ, ਨਿੱਜੀ ਅਤੇ ਜਨਤਕ ਜਾਇਦਾਦ ਦਾ ਨੁਕਸਾਨ ਰੋਕੂ ਕਾਨੂੰਨ ਰੱਦ ਕਰਨ, ਪਕੋਕਾ ਲਿਆਉਣ ਤੋਂ ਹੱਥ ਪਿੱਛੇ ਰੱਖਣ, 800 ਪ੍ਰਾਇਮਰੀ ਸਕੂਲ ਬੰਦ ਕਰਨ ਦਾ ਫ਼ੈਸਲਾ ਰੱਦ ਕਰਨ ਆਦਿ ਮਤੇ ਪਾਸ ਕੀਤੇ ਗਏ। ਕਾਨਫ਼ਰੰਸ ਅੰਦਰ  ਕਰਾਂਤੀਕਾਰੀ ਸੱਭਿਆਚਾਰਕ ਕੇਂਦਰ ਦੀ ਟੀਮ ਵੱਲੋਂ ਕੋਰੀਓਗ੍ਰਾਫ਼ੀ ‘ਜੰਗੇ-ਆਜ਼ਾਦੀ ਸੇ ਕੁਹਰਾਮ ਮਚਾ ਦੇਂਗੇ ਪੇਸ਼ ਕੀਤੀ ਗਈ। ਜੁਗਰਾਜ ਧੌਲਾ, ਨਵਦੀਪ ਧੌਲਾ ਅਤੇ ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਸਟੇਜ ਦਾ ਸੰਚਾਲਨ ਕੁਲਵਿੰਦਰ ਵੜੈਚ ਵੱਲੋਂ ਕੀਤਾ ਗਿਆ। ਕਾਨਫ਼ਰੰਸ ਤੋਂ ਬਾਅਦ ਇਨਕਲਾਬੀ ਨਾਹਰੇ ਲਾਉਂਦੇ ਹੋਏ ਮਾਰਚ ਕਰਕੇ ਪ੍ਰੋਗਰਾਮ ਦੀ ਸਮਾਪਤੀ ਜ਼ੋਸ਼ ਖ਼ਰੋਸ਼ ਨਾਲ ਕੀਤੀ ਗਈ।

Comments

Name (required)

Leave a comment... (required)

Security Code (required)ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ