Mon, 20 May 2019
Your Visitor Number :-   1704867
SuhisaverSuhisaver Suhisaver
ਪੱਛਮੀ ਬੰਗਾਲ ਦੇ 9 ਲੋਕ ਸਭਾ ਹਲਕਿਆਂ 'ਚ ਚੋਣ ਕਮਿਸ਼ਨ ਨੇ ਪ੍ਰਚਾਰ 'ਤੇ ਲਗਾਈ ਪਾਬੰਦੀ               ਪਾਕਿਸਤਾਨ ਨੇ ਜਾਰੀ ਕੀਤੀਆਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਦੀਆਂ ਤਾਜ਼ਾ ਤਸਵੀਰਾਂ              

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਚ 'ਸਟੂਡੈਂਟ ਸਕਸੈੱਸ ਸੈਮੀਨਾਰ' 3 ਜੁਲਾਈ ਨੂੰ

Posted on:- 02-07-2014

- ਡਾ.ਸੁਖਦੇਵ ਸਿੰਘ ਝੰਡ

ਬਰੈਂਪਟਨ: ਮਰੋਕ ਲਾਅ ਆਫਿਸ' ਵੱਲੋਂ 3 ਜੁਲਾਈ 2014 ਦਿਨ ਵੀਰਵਾਰ ਨੂੰ ਖਾਲਸਾ ਕਮਿਊਨਿਟੀ ਸਕੂਲ, 69 ਮੇਟਲੈਂਡ ਸਟਰੀਟ, ਬਰੈਂਪਟਨ ਵਿਖੇ ਸ਼ਾਮ 6.00 ਵਜੇ ਤੋਂ 9.00 ਵਜੇ ਤੱਕ 'ਸਟੂਡੈਂਟ ਸਕਸੈੱਸ ਸੈਮੀਨਾਰ' ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਵਿਦਿਆਰਥੀਆਂ ਵੱਲੋਂ ਮੁੱਢਲੀ-ਵਿੱਦਿਆ ਪ੍ਰਾਪਤੀ ਤੋਂ ਬਾਦ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਉਚੇਰੀ-ਸਿੱਖਿਆ ਵਿਚ ਮੁਹਾਰਤ ਹਾਸਲ ਕਰਨ ਦੇ ਮੌਕਿਆਂ ਬਾਰੇ ਵੱਖ-ਵੱਖ ਖੇਤਰਾਂ ਦੇ ਪ੍ਰੋਫੈਸ਼ਨਲ ਵਿਅੱਕਤੀਆਂ ਨਾਲ ਸੰਵਾਦ ਰਚਾਇਆ ਜਾਏਗਾ।

ਇਸ ਸੈਮੀਨਾਰ ਵਿਚ ਮੁੱਖ ਤੌਰ 'ਤੇ ਵਿਦਿਆਰਥੀਆਂ ਨੂੰ ਜੀਵਨ ਵਿਚ ਅੱਗੇ ਵੱਧਣ ਤੋਂ ਰੋਕਣ ਵਾਲੇ ਅੜਿੱਕਿਆਂ ਜਿਵੇਂ ਬੁਲਿੰਗ, ਨਸ਼ਾ-ਖੋਰੀ, ਦਿਮਾਗ਼ੀ-ਬੋਝ, ਬਾਹਰਲੀਆਂ ਤਾਕਤਾਂ ਆਦਿ ਵਿਸਿ਼ਆਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਏਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀਆਂ ਯੋਗਤਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਮਾਪੇ ਕਿਵੇਂ ਉਨ੍ਹਾਂ ਦੇ ਜਿ਼ੰਦਗੀ ਵਿਚ ਅੱਗੇ ਵੱਧਣ ਵਿਚ ਸਹਾਈ ਹੋ ਸਕਦੇ ਹਨ ਅਤੇ ਵਿਦਿਆਰਥੀਆਂ ਵੱਲੋਂ ਜੀਵਨ ਵਿਚ ਆਪਣੇ ਨਿਸ਼ਾਨੇ ਪੂਰੇ ਕਰਨ ਵਿਚ ਸਮਾਜ ਦੀ ਭੂਮਿਕਾ ਵੀ ਚਰਚਾ ਦੇ ਵਿਸ਼ੇ ਬਣਨਗੇ। ਸਾਰਿਆਂ ਨੂੰ ਇਸ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਲਈ 416-648-5125 'ਤੇ ਫੋਨ ਕੀਤਾ ਜਾ ਸਕਦਾ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ