Fri, 18 January 2019
Your Visitor Number :-   1577546
SuhisaverSuhisaver Suhisaver
ਰਾਸ਼ਟਰਪਤੀ ਨੇ 10 ਫੀਸਦੀ ਕੋਟਾ ਬਿਲ ਨੂੰ ਦਿੱਤੀ ਮਨਜ਼ੂਰੀ               ਪੱਤਰਕਾਰ ਹੱਤਿਆ ਮਾਮਲੇ 'ਚ ਰਾਮ ਰਹੀਮ ਦੋਸ਼ੀ ਕਰਾਰ              

ਨੋਇਡਾ ’ਚ ਲੜਕੀ ਨਾਲ ਕਾਰ ’ਚ ਦਿਨ ਦਿਹਾੜੇ ਗੈਂਗਰੇਪ

Posted on:- 02-07-2014

ਨੋਇਡਾ ਦੇ ਸੈਕਟਰ-22 ’ਚ ਮੰਗਲਵਾਰ ਨੂੰ ਦਿਨਦਿਹਾੜੇ 3 ਨੌਜਵਾਨਾਂ ਨੇ ਕਾਰ ‘ਚ ਇਕ ਲੜਕੀ ਨਾਲ ਗੈਂਗਰੇਪ ਕੀਤਾ। ਉਹ ਉਸ ਨੂੰ ਸੜਕ ਕੰਢੇ ਸੁੱਟ ਗਏ। ਲੜਕੀ ਨੂੰ ਗਾਜ਼ੀਆਬਾਦ ਦੇ ਐੱਮ. ਐੱਮ. ਜੀ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ। ਲੜਕੀ ਇਸ ਘਟਨਾ ਨਾਲ ਸਦਮੇ ‘ਚ ਹੈ ਕਿ ਉਹ ਜ਼ਿਆਦਾ ਕੁਝ ਦੱਸ ਨਹੀਂ ਪਾ ਰਹੀ ਹੈ। ਤਿੰਨੋਂ ਨੌਜਵਾਨ ਲੜਕੀ ਦੀ ਜਾਣ-ਪਛਾਣ ਦੇ ਦੱਸੇ ਜਾ ਰਹੇ ਹਨ।

ਪੁਲਸ ਮੁਤਾਬਕ ਲੜਕੀ ਗਾਜ਼ੀਆਬਾਦ ਦੀ ਰਹਿਣ ਵਾਲੀ ਹੈ ਅਤੇ ਗ੍ਰੈਜੂਏਸ਼ਨ ਕਰ ਰਹੀ ਹੈ। ਲੜਕੀ ਨੇ ਪੁਲਸ ਨੂੰ ਦੱਸਿਆ ਕਿ ਰਸਤੇ ‘ਚ ਉਸ ਨੂੰ ਉਸ ਦੇ ਤਿੰਨ ਦੋਸਤ ਮਿਲੇ ਅਤੇ ਕਾਰ ‘ਚ ਜ਼ਬਰਦਸਤੀ ਬਿਠਾ ਕੇ ਨੋਇਡਾ ਲੈ ਗਏ। ਨੋਇਡਾ ਲਿਜਾ ਕੇ ਕਾਰ ‘ਚ ਉਸ ਨਾਲ ਗੈਂਗਰੇਪ ਕੀਤਾ ਗਿਆ ।

ਲੜਕੀ ਨੂੰ ਬੇਹੋਸ਼ੀ ਦੀ ਹਾਲਤ ‘ਚ ਦੇਖਿਆ ਕੁਝ ਲੋਕਾਂ ਨੇ ਗਾਜ਼ੀਆਬਾਦ ਦੇ ਐੱਮ. ਐੱਮ. ਜੀ ਹਸਪਤਾਲ ‘ਚ ਦਾਖਲ ਕਰਾਇਆ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਵੀ ਦੇ ਦਿੱਤੀ ਗਈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਕਿਸੇ ਨੂੰ ਵੀ ਗਿ੍ਰਫਤਾਰ ਕੀਤੇ ਜਾਣ ਦੀ ਖਬਰ ਨਹੀਂ ਹੈ ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ