Mon, 26 August 2019
Your Visitor Number :-   1793401
SuhisaverSuhisaver Suhisaver
ਰਵੀ ਸ਼ਾਸਤਰੀ ਮੁੜ ਤੋਂ ਬਣੇ ਭਾਰਤੀ ਕ੍ਰਿਕਟ ਟੀਮ ਦੇ ਕੋਚ               ਜੰਮੂ-ਕਸ਼ਮੀਰ ਦੀ ਵੰਡ ਖਿਲਾਫ ਖੱਬੀਆਂ ਪਾਰਟੀਆਂ ਵੱਲੋਂ ਦਿੱਲੀ 'ਚ ਮਾਰਚ, ਪੰਜਾਬ 'ਚ ਪ੍ਰਦਰਸ਼ਨ              

ਬਿਹਾਰ : ਭੋਜਪੁਰ 'ਚ 5 ਔਰਤਾਂ ਨਾਲ ਗੈਂਗਰੇਪ

Posted on:- 10-10-2014

ਪਟਨਾ : ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿੱਚ ਹਥਿਆਰਾਂ ਦੀ ਨੋਕ 'ਤੇ ਪੰਜ ਦਲਿਤ ਔਰਤਾਂ ਦੇ ਨਾਲ ਤਿੰਨ ਵਿਅਕਤੀਆਂ ਵੱਲੋਂ ਸਮੂਹਿਕ ਜਬਰ ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਘਟਨਾ ਦੇ ਵਿਰੋਧ ਵਿੱਚ ਕੁਝ ਲੋਕਾਂ ਨੇ ਫਤਿਹਪੁਰ-ਸਿਕਰਹਟਾ ਸੜਕ 'ਤੇ ਪ੍ਰਦਰਸ਼ਨ ਵੀ ਕੀਤਾ। ਭੋਜਪੁਰ ਦੇ ਪੁਲਿਸ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਘਟਨਾ ਕੁਰਮੁਰੀ ਪਿੰਡ ਦੀ ਹੈ। ਉਨ੍ਹਾਂ ਦੱਸਿਆ ਕਿ ਪੰਜ ਔਰਤਾਂ ਕਵਾੜ ਚੁਗਣ ਤੋਂ ਬਾਅਦ ਉਸ ਨੂੰ ਵੇਚਣ ਦੇ ਲਈ ਕੁਰਮੁਰੀ ਵਿੱਚ ਗਈਆਂ ਸਨ। ਕਵਾੜੀ ਦੁਕਾਨਕਾਰ ਨੇ ਪੈਸਾ ਨਾ ਹੋਣ ਅਤੇ ਕੁਝ ਦੇਰ ਬਾਅਦ ਪੈਸਾ ਦੇਣ ਦੀ ਗੱਲ ਕਹਿ ਕੇ ਉਨ੍ਹਾਂ ਨੂੰ ਰੋਕ ਲਿਆ। ਦੋਸ਼ ਹੈ ਕਿ ਸ਼ਾਮ ਹੋਣ ਤੋਂ ਬਾਅਦ ਤਿੰਨ ਲੋਕਾਂ ਨੇ ਹਥਿਆਰਾਂ ਦੀ ਨੋਕ 'ਤੇ ਸਾਰੀਆਂ ਔਰਤਾਂ ਨੂੰ ਜਬਰਦਸਤੀ ਸ਼ਰਾਬ ਪਿਲਾਈ ਅਤੇ ਉਸ ਤੋਂ ਬਾਅਦ ਵਾਰੀ-ਵਾਰੀ ਉਨ੍ਹਾਂ ਨਾਲ ਮੂੰਹ ਕਾਲਾ ਕੀਤਾ।
ਦੋਸ਼ੀਆਂ ਨੇ ਪੀੜਤ ਔਰਤਾਂ ਨੂੰ ਇਸ ਵਾਰੇ ਵਿੱਚ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਦਿੱਤੀ, ਪਰ ਜਦੋਂ ਔਰਤਾਂ ਦੇਰ ਰਾਤ ਘਰ ਪਹੁੰਚੀਆਂ ਤਾਂ ਉਨ੍ਹਾਂ ਸਾਰੀ ਗੱਲ ਆਪਣੇ ਘਰ ਵਾਲਿਆਂ ਨੂੰ ਦੱਸ ਦਿੱਤੀ। ਬਾਅਦ ਵਿੱਚ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ। ਪੁਲਿਸ ਨੇ ਦੇਰ ਰਾਤ ਪੀੜਤਾਂ ਤੋਂ ਪੁੱਛਗਿੱਛ ਕੀਤੀ ਅਤੇ ਘਟਨਾ ਵਾਲੀ ਥਾਂ 'ਤੇ ਜਾ ਕੇ ਛਾਣਬੀਣ ਕੀਤੀ।
ਦੋਸ਼ੀਆਂ ਨੂੰ ਗ੍ਰਿਫ਼ਤਾਰੀ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Comments

Security Code (required)



Can't read the image? click here to refresh.

Name (required)

Leave a comment... (required)





ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ