Sat, 23 September 2017
Your Visitor Number :-   1088105
SuhisaverSuhisaver Suhisaver
7 ਕਿਸਾਨ ਜਥੇਬੰਦੀਆਂ ਦਾ 5 ਦਿਨਾ ਰੋਸ ਧਰਨਾ ਸ਼ੁਰੂ               ਨਵਾਜ਼ ਸ਼ਰੀਫ਼ ਦੇ ਖਾਤੇ ਸੀਲ              

22 ਮਈ ਨੂੰ ਹੋਵੇਗਾ ਪੰਜਾਬੀ ਲਿਖਾਰੀ ਸਭਾ ਕੈਲਗਰੀ ਦਾ ਸਲਾਨਾ ਸਮਾਗਮ

Posted on:- 15-05-2016

ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ 22 ਮਈ ਨੂੰ ਹੋ ਰਹੇ 17ਵੇ’ ਸਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਾਲ ਪੰਜਾਬੀ ਸਾਹਿਤ ਜਗਤ ਦੀ ਉੱਘੀ ਹਸਤੀ ਮੇਜਰ ਮਾਂਗਟ ਜੀ ਨੂੰ ”ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ” ਨਾਲ ਸਨਮਾਨਿਤ ਕੀਤਾ ਜਾਵੇਗਾ। ਮੇਜਰ ਮਾਂਗਟ ਇਕ ਦਰਜਨ ਤੋਂ’ ਵੱਧ ਕਹਾਣੀ, ਕਵਿਤਾ, ਨਾਟਕ, ਨਾਵਲ ਆਦਿ ਦੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾ ਚੁਕੇ ਹਨ ਅਤੇ ਉਹ ਇਕ ਜਾਣੀ ਪਛਾਣੀ ਰੇਡੀਓ ਅਤੇ ਟੈਲੀਵਿਯਨਸ਼ਖ਼ਸੀਅਤ ਵੀ ਹਨ ।

ਇਸੇ ਹੀ ਸਮਾਗਮ ਵਿਚ ਲੇਖਕ ਮਹਿੰਦਰਪਾਲ ਸਿੰਘ ਪਾਲ, ਜੋ ਹੁਣ ਤੀਕ ਚਾਰ ਪੁਸਤਕਾਂ ਨਾਲ ਪੰਜਾਬੀ ਸਾਹਿਤ ਵਿਚ ਆਪਣਾ ਯੋਗਦਾਨ ਪਾ ਚੁਕੇ ਹਨ, ਨੂੰ ਉਨ੍ਹਾਂ ਦੇ ਗ਼ਜ਼ਲ ਸੰਗ੍ਰਿਹ ” ਖ਼ਾਮੋਸ਼ੀਆਂ ” ਲਈ ਡਾ: ਦਰਸ਼ਨ ਗਿੱਲ ਪੁਰਸਕਾਰ ਦਿੱਤਾ ਜਾਵੇਗਾ।

ਯਾਦ ਰਹੇ ਇਹ ਸਮਾਗਮ ਐਤਵਾਰ 22 ਮਈ ਨੂੰ ਕੈਲਗਰੀ ਵਾਈਟਹਾਰਨਕਮਉਨਿਟੀ ਹਾਲ (228 Whitehorn RD NE)ਵਿਖੇ ਦੁਪਹਿਰ  1 ਵਜੇ ਤੋਂ  4 ਵਜੇ ਤੱਕ ਹੋਵੇਗਾ। ਸਮੂਹ ਪੰਜਾਬੀ ਭਾਈਚਾਰੇ, ਸਾਹਿਤਕ ਅਤੇ ਸਮਾਜਕ ਸੰਸਥਾਵਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਹੈ। ਦਾਖ਼ਲਾ ਬਿਲਕੁਲ ਮੁਫ਼ਤ ਅਤੇ ਚਾਹ ਪਾਣੀ ਅਤੇ ਸਨੈਕਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਜਨਰਲ ਸਕੱਤਰ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

- ਮਹਿੰਦਰਪਾਲ ਸਿੰਘ ਪਾਲ

Comments

Name (required)

Leave a comment... (required)

Security Code (required)



ਕਾਤਰਾਂ

ਆਬ ਪਬਲੀਕੇਸ਼ਨਜ਼ ਵੱਲੋਂ ਪ੍ਰਕਾਸ਼ਿਤ ਪੁਸਤਕਾਂ